ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਵਿੱਚ “ਆਓ ਸਕੂਲ ਚੱਲੀਏ” ਮੁਹਿੰਮ ਤਹਿਤ ਵਿਦਿਆਰਥੀਆਂ ਦਾ ਭਰਵਾਂ ਸਵਾਗਤ — ਡਾਕਟਰ ਦਿਵਸ ਮੌਕੇ ਡਾਕਟਰਾਂ ਨੂੰ ਦਿੱਤਾ ਗਿਆ ਸਨਮਾਨ

ਐਜੂਕੇਸ਼ਨ ਪੰਜਾਬ

ਪਟਿਆਲਾ/ਰਾਜਪੁਰਾ, 1 ਜੁਲਾਈ,ਬੋਲੇ ਪੰਜਾਬ ਬਿਉਰੋ;
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੱਤਰ ਸਕੂਲ ਸਿੱਖਿਆ ਪੰਜਾਬ ਅਨੰਦਿਤਾ ਮਿੱਤਰਾ ਆਈ.ਏ.ਐੱਸ. ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ 1 ਜੁਲਾਈ ਨੂੰ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਮਿਡਲ, ਹਾਈ, ਸੀਨੀਅਰ ਸੈਕੰਡਰੀ ਅਤੇ ਸਕੂਲ ਆਫ ਐਮੀਨੈਂਸ ਵਿੱਚ “ਆਓ ਸਕੂਲ ਚੱਲੀਏ” ਮੁਹਿੰਮ ਦੇ ਤਹਿਤ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਸਵੇਰੇ ਤੋਂ ਹੀ ਭਾਰੀ ਮੀਂਹ ਦੇ ਬਾਵਜੂਦ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸਕੂਲਾਂ ਵਿੱਚ ਹਾਜ਼ਰੀ ਲਗਵਾਈ। ਅਧਿਆਪਕਾਂ ਨੇ ਗੁਲਦਸਤਿਆਂ, ਬੈਂਡ ਧੁਨਾਂ ਅਤੇ ਹੋਰ ਰੰਗਾਰੰਗ ਢੰਗਾਂ ਨਾਲ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਕਲਾਸਾਂ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਖੇਡਾਂ, ਗੀਤ-ਸੰਗੀਤ ਅਤੇ ਮਨੋਵਿਗਿਆਨਿਕ ਤਣਾਅ ਘਟਾਉਣ ਵਾਲੀਆਂ ਗਤਿਵਿਧੀਆਂ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਸੁਖਦਾਈ ਬਣਾਇਆ ਗਿਆ।

ਇਸ ਮੌਕੇ ਸਕੂਲਾਂ ਵਿੱਚ ਡਾਕਟਰ ਦਿਵਸ ਵੀ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਇਲਾਜ ਉਪਰੰਤ ਠੀਕ ਹੋਣ ‘ਤੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਡੀਈਓ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਸਮਾਗਮ ਵਿਦਿਆਰਥੀਆਂ ਵਿਚ ਡਾਕਟਰਾਂ ਪ੍ਰਤੀ ਆਭਾਰ ਅਤੇ ਸੰਵੇਦਨਾ ਦਾ ਵਿਕਾਸ ਕਰਦੇ ਹਨ।

ਰਾਜਪੁਰਾ ਵਿਖੇ ਜ਼ਿਲ੍ਹਾ ਪੱਧਰ ਦੇ ਕੇਂਦਰੀ ਸਮਾਗਮ ਵਿੱਚ ਬਲਾਕ ਨੋਡਲ ਅਫਸਰ ਸ੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ, ਸੈਦਖੇੜੀ, ਨਲਾਸ, ਮਿਰਜਾਪੁਰ ਅਤੇ ਐੱਨ ਟੀ ਸੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਐਨਸੀਸੀ ਅਧਿਕਾਰੀ ਦੀਪਕ ਕੁਮਾਰ ਦੀ ਅਗਵਾਈ ਵਿੱਚ ਐਨਸੀਸੀ ਕੈਡਿਟਸ ਨੇ ਡਾਕਟਰਾਂ ਨੂੰ ਸਲਾਮੀ ਦਿੱਤੀ।

ਮੁੱਖ ਅਧਿਆਪਕਾ ਸੁਧਾ ਕੁਮਾਰੀ ਨੇ ਸਕੂਲ ਬੈਂਡ ਦੀ ਅਗਵਾਈ ਕਰਦਿਆਂ ਡਾਕਟਰਾਂ ਦੀ ਟੀਮ ਦਾ ਉਤਸ਼ਾਹਪੂਰਨ ਸਵਾਗਤ ਕੀਤਾ। ਸਕੂਲਾਂ ਦੀਆਂ ਬੱਚੀਆਂ ਨੇ ਗਿੱਧੇ ਰਾਹੀਂ ਮਨਮੋਹਕ ਪੇਸ਼ਕਾਰੀ ਦਿੱਤੀ। ਡਾ. ਹਰਦੀਪ ਸਿੰਘ ਅਤੇ ਡਾ. ਪਵਨਦੀਪ ਕੌਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਸਕੂਲ ਪੱਧਰ ‘ਤੇ ਇੰਨਾ ਵਧੀਆ ਸਨਮਾਨ ਮਿਲਿਆ।

ਸਮਾਰੋਹ ਦੌਰਾਨ ਰੀਤੂ ਵਰਮਾ ਹੈੱਡ ਮਿਸਟ੍ਰੈਸ ਨਲਾਸ, ਮਨਦੀਪ ਕੌਰ ਹੈੱਡ ਮਿਸਟ੍ਰੈਸ ਮਿਰਜਾਪੁਰ, ਰਾਜਿੰਦਰ ਸਿੰਘ ਚਾਨੀ ਪ੍ਰੋਗਰਾਮ ਕੋਆਰਡੀਨੇਟਰ, ਅਲਕਾ ਗੌਤਮ ਸਕੂਲ ਹੈਲਥ ਵੈਲਨੈੱਸ ਐਂਬੈਸਡਰ ਨੇ ਵੀ ਮੰਚ ਤੋਂ ਡਾਕਟਰਾਂ ਦਾ ਸਨਮਾਨ ਕੀਤਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਨੇ “ਆਓ ਸਕੂਲ ਚੱਲੀਏ” ਅਤੇ ਡਾਕਟਰ ਦਿਵਸ ਸਮਾਗਮ ਦੀ ਵਧਾਈ ਦਿੰਦਿਆਂ ਸਕੂਲ ਮੁਖੀਆਂ ਦੀ ਭੂਮਿਕਾ ਦੀ ਸਾਰਥਕਤਾ ਨੂੰ ਉਜਾਗਰ ਕੀਤਾ।

ਇਸ ਮੌਕੇ ਡਾ. ਜੋਤੀ ਬਾਲਾ, ਹਿਤੇਸ਼, ਡਾ. ਰਾਜਪ੍ਰੀਤ ਸਿੰਘ ਭੱਟੀ, ਸੁੱਚਾ ਸਿੰਘ, ਅਮਨ ਕੁਮਾਰ, ਮੀਨੂੰ ਅਗਰਵਾਲ, ਨਰੇਸ਼ ਧਮੀਜਾ, ਜਤਿੰਦਰ ਸਿੰਘ ਬਲਾਕ ਰਿਸੋਰਸ ਕੋਆਰਡੀਨੇਟਰ, ਰਣਜੋਧ ਸਿੰਘ, ਵਿਕਰਮਜੀਤ ਸਿੰਘ, ਮੀਨਾ ਰਾਣੀ, ਜਸਵਿੰਦਰ ਕੌਰ, ਹਰਜੀਤ ਕੌਰ, ਰੋਜ਼ੀ, ਸੁਨੀਤਾ ਰਾਣੀ, ਗੁਲਜ਼ਾਰ ਖਾਂ, ਮਨਪ੍ਰੀਤ ਸਿੰਘ, ਕਿੰਪੀ ਬਤਰਾ, ਸੋਨੀਆ ਰਾਣੀ, ਅਮਿਤਾ ਤਨੇਜਾ, ਮਨਿੰਦਰ ਕੌਰ, ਰਵੀ ਕੁਮਾਰ, ਅਮਨਦੀਪ ਕੌਰ, ਤਲਵਿੰਦਰ ਕੌਰ, ਗੁਰਜੀਤ ਕੌਰ, ਸੁਖਵਿੰਦਰ ਕੌਰ, ਪੂਨਮ ਨਾਗਪਾਲ, ਕਰਮਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਬੜੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।