ਦਰੋਣਾ–2025: ਰੋਟਰੀ ਡਿਸਟ੍ਰਿਕਟ 3090 ਦੀ ਇੰਸਟਾਲੇਸ਼ਨ ਸਮਾਰੋਹ ਦੀ ਸ਼ਾਨਦਾਰ ਸਫਲਤਾ

ਪੰਜਾਬ

ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਦੀ ਤਾਜਪੋਸ਼ੀ ਨੂੰ ਮਿਲਿਆ ਰੋਟਰੀ ਪਰਿਵਾਰ ਵਲੋਂ ਭਰਵਾਂ ਸਾਥ


ਰਾਜਪੁਰਾ, 2 ਜੁਲਾਈ,ਬੋਲੇ ਪੰਜਾਬ ਬਿਊਰੋ;

ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਇੰਸਟਾਲੇਸ਼ਨ ਸਮਾਰੋਹ ਅਤੇ ਲੀਡਰਸ਼ਿਪ ਲਰਨਿੰਗ ਸੈਮੀਨਾਰ ‘ਦਰੋਣਾ–2025’ 27 ਤੋਂ 29 ਜੂਨ ਤੱਕ ਪਹਾੜਾਂ ਦੀ ਰਮਣੀਕ ਛਾਵਾਂ ਹੇਠ ਪਾਲਮਪੁਰ, ਹਿਮਾਚਲ ਪ੍ਰਦੇਸ਼ ਵਿਖੇ ਜਸ਼ਨਮਈ ਢੰਗ ਨਾਲ ਆਯੋਜਿਤ ਹੋਇਆ। ਇਸ ਦੌਰਾਨ ਰੋਟੇਰੀਅਨ ਭੂਪੇਸ਼ ਮਹਿਤਾ ਦੀ ਡਿਸਟ੍ਰਿਕਟ ਗਵਰਨਰ 2025-26 ਵਜੋਂ ਤਾਜਪੋਸ਼ੀ ਕੀਤੀ ਗਈ।
ਦਰੋਣਾ–2025 ਇੱਕ ਇਤਿਹਾਸਕ ਅਤੇ ਪ੍ਰੇਰਣਾਦਾਇਕ ਸਮਾਗਮ ਸਾਬਤ ਹੋਇਆ, ਜਿਸਨੇ ਰੋਟਰੀ ਦੀ ਦੂਰਦਰਸ਼ਤਾ, ਪ੍ਰਬੰਧਨ ਕਲਾ ਅਤੇ ਸਾਂਝੇਦਾਰੀ ਨੂੰ ਇਕ ਨਵਾਂ ਮੁਕਾਮ ਦਿੱਤਾ। ਸਮਾਰੋਹ ਦੇ ਹਰ ਪਲ ਵਿੱਚ ਰੋਟਰੀ ਆਦਰਸ਼ਾਂ ਦੀ ਝਲਕ ਅਤੇ ਭਵਿੱਖ ਦੀ ਸਪਸ਼ਟ ਦਿਸ਼ਾ ਦਿਖਾਈ ਦਿੱਤੀ। ਰੋਟੇਰੀਅਨ ਭੂਪੇਸ਼ ਮਹਿਤਾ ਦੇ ਨਿਰਦੇਸ਼ਨ ਅਧੀਨ ਪੂਰਾ ਸਮਾਗਮ ਸੰਵੇਦਨਸ਼ੀਲਤਾ, ਉਤਸ਼ਾਹ ਅਤੇ ਸੰਘਰਸ਼ ਦੀ ਮਿਸਾਲ ਰਿਹਾ।
ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਤੋਂ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੇ ਦਰੋਣਾ–2025 ਦੌਰਾਨ ਬੁਲਾਰੇ ਡਾ. ਦੁਸ਼ਯੰਤ ਚੌਧਰੀ ਬਾਰੇ ਸ਼ਾਨਦਾਰ ਜਾਣ ਪਛਾਣ ਕਰਵਾਈ, ਜੋ ਕਿ ਇੱਕ ਗੌਰਵਪੂਰਨ ਅਤੇ ਯਾਦਗਾਰ ਪਲ ਸੀ। ਰਾਜਿੰਦਰ ਸਿੰਘ ਚਾਨੀ ਨੇ ਰੋਟਰੀਅਨ ਭੂਪੇਸ਼ ਮਹਿਤਾ ਦੀ ਅਗਵਾਈ ਵਿੱਚ ਹੋਏ ਇਸ ਸਮਾਰੋਹ ਨੂੰ ਦੂਰਦਰਸ਼ਤਾ, ਦ੍ਰਿੜਤਾ ਅਤੇ ਆਤਮਿਕ ਸੁਖ ਦਾ ਸੁਮੇਲ ਦੱਸਿਆ।
ਦਰੋਣਾ–2025 ਦੌਰਾਨ ਹੋਈ ਸੰਗੀਤਮਈ ਰਾਤ, ਸਰਲ ਅਤੇ ਗਰਮਜੋਸ਼ ਮਹਿਮਾਨਨਿਵਾਜ਼ੀ, ਕੁਦਰਤੀ ਸੁੰਦਰਤਾ ਅਤੇ ਰੋਟਰੀ ਦੋਸਤਾਂ ਨਾਲ ਹੋਈ ਗੱਲਬਾਤ ਨੇ ਇਹ ਸਮਾਰੋਹ ਸੱਚਮੁੱਚ ਇਕ ਰੋਟਰੀ ਪਰਿਵਾਰਕ ਮੇਲਾ ਬਣਾ ਦਿੱਤਾ। ਰੋਟਰੀ ਕਲੱਬ ਬਰਨਾਲਾ ਤੋਂ ਅਸਿਸਟੈਂਟ ਗਵਰਨਰ ਰੋਟੇਰੀਅਨ ਰਾਜ ਕੁਮਾਰ ਸ਼ਰਮਾ ਅਤੇ ਕਲੱਬ ਪ੍ਰਧਾਨ ਰੋਟੇਰੀਅਨ ਕ੍ਰਿਸ਼ਨ ਗੋਇਲ ਨਾਲ ਹੋਈ ਮੁਲਾਕਾਤ ਨੇ ਸਮਾਗਮ ਦੀ ਖੁਸ਼ਬੂ ਹੋਰ ਵੀ ਵਧਾ ਦਿੱਤੀ।
ਰੋਟੇਰੀਅਨ ਕ੍ਰਿਸ਼ਨ ਗੋਇਲ ਨੇ ਵੀ ਰੋਟੇਰੀਅਨ ਭੂਪੇਸ਼ ਮਹਿਤਾ ਨੂੰ ਤਾਜਪੋਸ਼ੀ ਲਈ ਹਾਰਦਿਕ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮਾਰੋਹ ਇਕ ਪਰਿਵਾਰਕ ਤਿਉਹਾਰ ਵਾਂਗ ਸੀ, ਜਿੱਥੇ ਆਤਮਿਕ ਸ਼ਾਂਤੀ ਅਤੇ ਸਿੱਖਣ ਦੀ ਭਾਵਨਾ ਦੋਵੇਂ ਇਕੱਠੇ ਮਿਲੇ। ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਉਹ ਪਰਿਵਾਰ ਨਾਲ ਨਹੀਂ ਆ ਸਕੇ ਤੇ ਭਵਿੱਖ ਵਿੱਚ ਇਨ੍ਹਾਂ ਸਮਾਰੋਹਾਂ ‘ਚ ਪਰਿਵਾਰਕ ਹਾਜ਼ਰੀ ਨਿਸ਼ਚਤ ਕਰਨ ਦੀ ਗੱਲ ਕਹੀ।
ਸਮਾਗਮ ਦੌਰਾਨ ਡਾ. ਮਨੀਸ਼ਾ ਮਹਿਤਾ ਨੇ ਸਿਹਤਮੰਦ ਜੀਵਨ ਦੀਆਂ ਰੀਤਾਂ ਬੜੀ ਪ੍ਰਭਾਵਸ਼ਾਲੀ ਢੰਗ ਨਾਲ ਦੱਸੀਆਂ ਜਦਕਿ ਰੋਟੇਰੀਅਨ ਨਿਮਰਤਾ ਸ਼੍ਰੀਵਾਸਤਵ ਨੇ ਰੋਟਰੀ ਵਿੱਚ ਨਾਰੀ ਸਸ਼ਕਤੀਕਰਨ ਵੱਲ ਖ਼ਾਸ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।
ਪੰਜਾਬ ਕੇਸਰੀ ਕਾਂਗੜਾ ਦੇ ਬਿਊਰੋ ਚੀਫ ਗੌਰਵ ਸ਼ਰਮਾ ਜੀ, ਰੋਟੇਰੀਅਨ ਵਜਿੰਦਰ ਗੁਪਤਾ ਅਤੇ ਰੋਟੇਰੀਅਨ ਤਰਸੇਮ ਲਾਲ ਜੋਸ਼ੀ ਵੀ ਮੌਜੂਦ ਰਹੇ।
ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੇ ਅੰਤ ਵਿੱਚ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਡੀ.ਜੀ. ਭੂਪੇਸ਼ ਮਹਿਤਾ ਨੂੰ ਨਵੀਂ ਭੂਮਿਕਾ ਲਈ ਮੁਬਾਰਕਬਾਦ ਦਿੰਦਿਆਂ ਇੱਛਾ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਇਹ ਰੋਟਰੀ ਸਾਲ ਨਵੇਂ ਮਾਪਦੰਡ ਸੈੱਟ ਕਰੇ ਅਤੇ ਰੋਟਰੀ ਸੇਵਾ ਦੇ ਨਵੇਂ ਦਿਸਹੱਦੇ ਸਥਾਪਿਤ ਕਰੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।