ਨਾਭਾ, 5 ਜੁਲਾਈ,ਬੋਲੇ ਪੰਜਾਬ ਬਿਊਰੋ;
ਨਾਭਾ ਵਿਧਾਨ ਸਭਾ ਹਲਕੇ ਦੇ ਪਿੰਡ ਰੋਹਟੀ ਮੌੜਾਂ ਦੀ ਰਹਿਣ ਵਾਲੀ ਵੀਰਪਾਲ ਕੌਰ, ਜੋ ਕਿ ਕੰਬਰਦੀਪ ਸਿੰਘ ਦੀ ਪਤਨੀ ਹੈ ਅਤੇ ਪੰਜਾਬ ਪੁਲਿਸ ਵਿਚ ASI ਦੇ ਤੌਰ ਤੇ ਡਿਊਟੀ ਕਰ ਰਹੀ ਹੈ।
ਉਹ ਇੰਡੀਆ ਪੁਲਿਸ ਖੇਡਾਂ ਵਿੱਚ 400 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ। ਇਸ ਮਕਾਮ ਤੋਂ ਬਾਅਦ, ਉਹ ਅਮਰੀਕਾ ਦੇ ਅਲਬਾਮਾ ਰਾਜ ਦੇ ਬਰਮਿੰਘਮ ਸ਼ਹਿਰ ਵਿਚ 27 ਜੂਨ ਤੋਂ 6 ਜੁਲਾਈ 2025 ਤੱਕ ਚੱਲ ਰਹੀਆਂ ਵਰਲਡ ਪੁਲਿਸ ਗੇਮਜ਼ ਵਿੱਚ ਸ਼ਾਮਲ ਹੋਈ। ਉਨ੍ਹਾਂ ਨੇ ਇੱਥੇ ਵੀ 400 ਮੀਟਰ ਦੀ ਦੌੜ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਇਹ ਜਾਣਕਾਰੀ ਉਨ੍ਹਾਂ ਦੇ ਸਹੁਰੇ ਰਵਿੰਦਰ ਸਿੰਘ ਨੇ ਦਿੱਤੀ। ਨਾਲ ਹੀ, ਵੀਰਪਾਲ ਕੌਰ ਨੇ 400 ਮੀਟਰ ਅੜਿਕਾ ਦੌੜ ਵਿਚ ਵੀ ਗੋਲਡ ਮੈਡਲ ਆਪਣੇ ਨਾਮ ਕੀਤਾ।












