ਸਰਕਾਰੀ ਸਕੂਲ ’ਚ ਵੱਡਾ ਘੁਟਾਲਾ,4 ਲੀਟਰ ਰੰਗ ਕਰਨ ਲਈ 168 ਮਜ਼ਦੂਰ ਤੇ 65 ਮਿਸਤਰੀ ਲਗਾਏ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 5 ਜੁਲਾਈ, ਬੋਲੇ ਪੰਜਾਬ ਬਿਊਰੋ;

(GOVT SCHOOL )ਸਰਕਾਰੀ ਸਕੂਲ ਵਿੱਚ ਹੈਰਾਨ ਕਰਨ ਵਾਲਾ ਘੁਟਾਲਾ ਸਾਹਮਣੇ ਆਇਆ ਹੈ। ਸਕੂਲ ਵਿੱਚ 4 ਲੀਟਰ ਰੰਗ ਕਰਨ ਵਾਸਤੇ 168 ਮਜ਼ਦੂਰ ਅਤੇ 65 ਮਿਸਤਰੀਆਂ ਲਗਾਏ ਗਏ। ਇਹ ਮਾਮਲਾ ਮੱਧ ਪ੍ਰਦੇਸ਼ ਦਾ ਹੈ। ਜ਼ਿਲ੍ਹਾ ਸ਼ਹਡੋਲ ਦੇ ਇਕ ਸਰਕਾਰੀ ਸਕੂਲ ਦੀਆਂ ਕੰਧਾਂ ਉਤੇ ਰੰਗ ਕਰਨ ਦਾ ਮਾਮਲਾ ਸੁਰਖੀਆਂ ਵਿੱਚ ਹੈ। ਕੰਧ ਉਤੇ 4 ਲੀਟਰ ਰੰਗ ਕਰਨ ਲਈ 233 ਲੋਕਾਂ ਨੇ ਕੰਮ ਕੀਤਾ।ਹੁਣ ਇਸ ਕਾਰਨਾਮੇ ਦਾ ਬਿੱਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

4 ਲੀਟਰ ਨਾਲ ਕੰਧ ਰੰਗ ਕਰਨ ਲਈ 1 ਲੱਖ 6 ਹਜ਼ਾਰ ਰੁਪਏ ਦਾ ਬਿੱਲ ਬਣਾ ਦਿੱਤਾ। ਵੱਡੀ ਗੱਲ ਇਹ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਬਿੱਲ ਨੂੰ ਬਿਨਾਂ ਕੁਝ ਦੇਖੇ ਹੀ ਮਨਜ਼ੂਰੀ ਦੇ ਦਿੱਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।