ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਕਬਾਲ ਸਿੰਘ ਬੱਲ ਕੌਮੀ ਬੁਲਾਰਾ ਨਿਯੁਕਤ

ਚੰਡੀਗੜ੍ਹ

ਚੰਡੀਗੜ੍ਹ 6 ਜੁਲਾਈ ,ਬੋਲੇ ਪੰਜਾਬ ਬਿਊਰੋ;

ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਕਬਾਲ ਸਿੰਘ ਬੱਲ ਨੂੰ ਆਪਣਾ ਕੌਮੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਇਕਬਾਲ ਸਿੰਘ ਬੱਲ ਨੇ ਮੀਡੀਆ ਨੂੰ ਆਪਣੀ ਨਵੀਂ ਨਿਯੁਕਤੀ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਨ੍ਹਾਂ ਪਾਰਟੀ ਦੇ ਕੌਮੀ ਪ੍ਰਧਾਨ ਗੁਰਬਖ਼ਸ਼ ਸਿੰਘ ਸ਼ੇਰਗਿੱਲ ਅਤੇ ਕੌਮੀ ਵਾਈਸ ਪ੍ਰੈਜ਼ੀਡੈਂਟ ਸਤਵੀਰ ਕੌਰ ਮਨਹੇੜਾ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ। ਉਨ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਵੀ ਕੀਤਾ।ਇਕਬਾਲ ਸਿੰਘ ਬੱਲ ਲੰਮੇ ਸਮੇਂ ਤੋਂ ਸਰਗਰਮ ਰਾਜਨੀਤੀ ਦਾ ਹਿੱਸਾ ਹਨ ਅਤੇ ਉਨ੍ਹਾਂ ਅਧਿਕਾਰ ਸੰਘਰਸ਼ ਪਾਰਟੀ ਦੇ ਹਰ ਟੀਚੇ ਨੂੰ ਪੂਰਾ ਕਰਨ ਪ੍ਰਤੀ ਆਪਣੀ ਵਚਨਬੱਧਤਾ ਵੀ ਜ਼ਾਹਰ ਕੀਤੀ।ਉਨ੍ਹਾਂ ਕਿਹਾ ਕਿ ਉਹ ਵਫ਼ਾਦਾਰੀ ਨਾਲ ਪਾਰਟੀ ਵਿਚ ਕੰਮ ਕਰਨਗੇ ਅਤੇ ਪਾਰਟੀ ਦੀ ਬੁਲੰਦੀ ਅਤੇ ਚੜ੍ਹਦੀ ਕਲਾ ਲਈ ਮੋਢੇ ਨਾਲ ਮੋਢਾ ਲਗਾ ਕੇ ਚੱਲਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।