ਪੰਜਾਬ ਵਿਚ ਨੌਜਵਾਨ ਦਾ ਮੂੰਹ ਕਾਲਾ ਕਰਕੇ ਪਿੰਡ ’ਚ ਘੁੰਮਾਇਆ

ਪੰਜਾਬ

ਲੁਧਿਆਣਾ 6 ਜੁਲਾਈ,ਬੋਲੇ ਪੰਜਾਬ ਬਿਊਰੋ;

ਪੰਜਾਬ ਵਿੱਚ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਿੰਡ ਵਿੱਚ ਕੁਝ ਲੋਕਾਂ ਨੇ ਇਕ ਨੌਜਵਾਨ ਦਾ ਮੂੰਹ ਕਾਲਾ ਕਰਕੇ ਅੱਧਾ ਨੰਗਾ ਕਰਕੇ ਪਿੰਡ ਵਿੱਚ ਘੁਮਾਇਆ ਹੈ। ਲੁਧਿਆਣਾ ਵਿੱਚ ਇਕ ਕੋਰਟ ਮੈਰਿਜ ਕਰਾਉਣ ਤੋਂ ਗੁੱਸੇ ਆਏ ਲੜਕੀ ਵਾਲਿਆਂ ਨੇ ਇਕ ਲੜਕੇ ਨਾਲ ਇਹ ਬਦਸਲੂਕੀ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਪੀੜਤ ਹਰਜੋਤ ਨੇ ਪੁਲਿਸ ਕੋਲ ਦੱਸਿਆ ਕਿ ਉਹ ਪਿੰਡ ਵਿਚ ਇਕ ਸੈਲੂਨ ਉਤੇ ਬੈਠਾ ਕਟਿੰਗ ਕਰਵਾ ਰਿਹਾ ਸੀ। ਉਸ ਸਮੇਂ ਗੁਰਪ੍ਰੀਤ ਸਿੰਘ ਉਰਫ ਗੋਪਾ, ਸਿਮਰਨਜੀਤ ਸਿੰਘ, ਸੰਦੀਪ ਸਿੰਘ, ਰਾਜਵੀਰ ਸਿੰਘ ਅਤੇ ਰਮਨਦੀਪ ਸਿੰਘ ਵੀ ਉਥੇ ਪਹੁੰਚ ਗਏ। ਮੁਲਜ਼ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸਦਾ ਮੂੰਹ ਕਾਲਾ ਕਰਕੇ ਅਤੇ ਦਾੜ੍ਹੀ-ਮੁੱਛ ਕੱਟ ਦਿੱਤੀ। ਆਰੋਪੀਆਂ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ।

ਪੀੜਤ ਹਰਜੋਤ ਦੇ ਇਕ ਦੋਸਤ ਨੇ ਪਿੰਡ ਦੀ ਹੀ ਲੜਕੀ ਨਾਲ ਅਦਾਲਤ ਵਿੱਚ ਜਾ ਕੇ ਵਿਆਹ ਕਰਵਾ ਲਿਆ। ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਸੀ ਕਿ ਹਰਜੋਤ ਨੇ ਵਿਆਹ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਦੇ ਟਿਕਾਣੇ ਦਾ ਪਤਾ ਹੈ। ਪੁਲਿਸ ਨੇ 16 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਅਤੇ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਇਕ ਵਿਅਕਤੀ ਨੂੰ ਗ੍ਰਿਫਤਾਰ ਕੀ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।