ਸੰਬਧਤ ਮੰਤਰਾਲੇ ਨੇ ਪੱਤਰ ਲਿਖਕੇ ਮਾਮਲੇ ਨੂੰ ਲਟਕਾਉਂਣ ਦੇ ਮਕਸਦ ਨਾਲ ਪੁੱਛਿਆ, “ਕਿਹੜਾ ਚੈਨਲ, ਕਿਹੜੀ ਤਾਰੀਖ ਨੂੰ, ਕਿਹੜੇ ਸਮੇਂ, ਕਿਹੜੇ ਗਾਇਕ ਦੇ, ਕਿਹੜੇ ਗੀਤ ਦਾ ਪ੍ਰਸਾਰਣ ਕਰਦਾ ਹੈ?-ਸੰਜੀਵਨ
ਮੋਹਾਲੀ 6 ਜੁਲਾਈ ਬੋਲੇ ਪੰਜਾਬ ਬਿਊਰੋ;
ਇਪਟਾ, ਪੰਜਾਬ ਨੇ 21 ਜੁਲਾਈ ਤੋਂ ਆਰੰਭ ਹੋ ਰਹੇ ਮੋਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ, ਰੇਲ ਰਾਜ ਮੰਤਰੀ ਸ੍ਰੀ ਰਵਨੀਤ ਬਿੱਟੂ, ਰਾਜ ਸਬਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ, ਸ੍ਰੀ ਵਿਕਰਮਜੀਤ ਸਿੰਘ ਸਾਹਨੀ ਅਤੇ ਲੋਕ ਸਭਾ ਮੈਂਬਰ ਸ੍ਰੀ ਮੁਨੀਸ਼ ਤਿਵਾੜੀ, ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ, ਸ੍ਰੀ ਧਰਮਵੀਰ ਗਾਂਧੀ, ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਭਾਈ ਸਰਬਜੀਤ ਸਿੰਘ ਖਾਲਸਾ, ਡਾ. ਅਮਰ ਸਿੰਘ, ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੀ ਚਰਨਜੀਤ ਸਿੰਘ ਚੰਨੀ, ਸ੍ਰੀ ਗੁਰਜੀਤ ਸਿੰਘ ਔਜਲਾ, ਡਾ. ਰਾਜ ਕੁਮਾਰ ਚੱਬੇਵਾਲ, ਸ੍ਰੀ ਸ਼ੇਰ ਸਿੰਘ ਘੁਬਾਇਆ, ਸ੍ਰੀ ਮਲਵਿੰਦਰ ਸਿੰਘ ਕੰਗ ਨੂੰ ਈਮੇਲ ਅਤੇ ਵਟਸਐਪ ਰਾਹੀਂ ਪੱਤਰ ਭੇਜ ਕੇ ਸਭਿਆਚਾਰਕ ਪ੍ਰਦੂਸ਼ਣ ਦਾ ਮਸਲਾ ਉਭਾਰਨ ਬਾਰੇ ਗੁਜਾਰਿਸ਼ ਕੀਤੀ ਹੈ।
ਇਹ ਖੁਲਾਸਾ ਕਰਦੇ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਸਮਾਜ ਵਿਚ ਨਸ਼ਿਆਂ ਦੇ ਵੱਧ ਰਹੇ ਰੁਝਾਨ, ਔਰਤਾਂ ਪ੍ਰਤੀ ਅਪਰਾਧਾਂ ਅਤੇ ਗੈਂਗਸਟਰਵਾਦ ਲਈ ਲੱਚਰਤਾ, ਅਸ਼ਲੀਲਤਾ, ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗੀਤਕਾਰੀ ਤੇ ਗਾਇਕੀ ਵੀ ਕੱੁਝ ਹੱਦ ਤ1ਕ ਜ਼ੁੰਮੇਵਾਰ ਹੈ।ਇਸ ਲਈ ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।

ਸੰਜੀਵਨ ਨੇ ਅੱਗੇ ਕਿਹਾ ਕਿ ਸੱਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਮਸਲੇ ਬਾਰੇ ਪੰਜਾਬ ਦੇ ਮੱੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ (ਸਵਰਗੀ) ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਪਟਾ, ਪੰਜਾਬ ਨੇ ਸਮੇਂ ਸਮੇਂ ਪੱਤਰ ਲਿਖੇ।ਅੱਗੋਂ ਉਨ੍ਹਾਂ ਸੂਚਨਾਂ ਅਤੇ ਪ੍ਰਸਾਰਨ ਮੰਤਰਾਲੇ ਨੂੰ ਸਭਿਆਚਾਰਕ ਪ੍ਰਦੂਸ਼ਣ ਨੂੰ ਠੱਲ ਪਾਉਂਣ ਲਈ ਯੋਗ ਕਾਰਵਾਈ ਕਰਨ ਅਤੇ ਸੈਂਸਰ ਬੋਰਡ ਦੀ ਸ਼ਾਖਾ ਪੰਜਾਬ ਵਿਚ ਖੋਲਣ ਦੀ ਬੇਨਤੀ ਕੀਤੀ ਪਰ ਮੰਤਰਾਲੇ ਨੇ ਪੱਤਰ ਲਿਖਕੇ ਮਾਮਲੇ ਨੂੰ ਉਲਝਾਉਂਣ ਅਤੇ ਲਟਕਾਉਂਣ ਦੇ ਮਕਸਦ ਨਾਲ ਪੁੱਛਿਆ ਕਿ ਕਿਹੜਾ ਚੈਨਲ, ਕਿਹੜੀ ਤਾਰੀਖ ਨੂੰ, ਕਿਹੜੇ ਸਮੇਂ, ਕਿਹੜੇ ਗਾਇਕ ਦੇ, ਕਿਹੜੇ ਗੀਤ ਦਾ ਪ੍ਰਸਾਰਣ ਕਰਦਾ ਹੈ?
ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ‘ਕਲਾ ਸਿਰਫ਼ ਕਲਾ ਨਹੀਂ, ਲੋਕਾਂ ਲਈ’ ਦੇ ਸਿਧਾਂਤ ’ਤੇ ਅਮਲ ਕਰਦਿਆਂ ਇਪਟਾ ਦੀ ਸਥਾਪਨ 1943 ਵਿਚ ਹੋਈ।ਇਪਟਾ ਨੇ ਹਮੇਸ਼ਾਂ ਹੀ ਆਪਣੀ ਸਭਿਆਚਾਰਕ ਤੇ ਸਮਾਜਿਕ ਜ਼ੁੰਮੇਵਾਰੀ ਨੂੰ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਇਆ।ਫਿਲਮਾਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ ਆਦਿ ਅਤੇ ਪੰਜਾਬ ਤੋਂ ਸੁਰਿੰਦਰ ਕੌਰ (ਲੋਕ-ਗਾਇਕਾ), ਤੇਰਾ ਸਿੰਘ ਚੰਨ ਅਤੇ ਅਮਰਜੀਤ ਗੁਰਦਾਸ ਪੁਰੀ ਆਦਿ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ।













