ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਦੇਸ਼ ਵਿਆਪੀ ਹੜਤਾਲ ਮੌਕੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ ਪੰਜਾਬ

FRS e-KYC  ਨੂੰ ਲੈ ਕੇ ਵਿਭਾਗ ਵੱਲੋਂ ਅਪਣਾਏ ਤਾਨਾਸ਼ਾਹੀ ਰਵਈਆ ਦੀ ਕੀਤੀ ਨਿੰਦਾ

ਮੋਹਾਲੀ, 9 ਜੁਲਾਈ, ਬੋਲੇ ਪੰਜਾਬ ਬਿਊਰੋ:

ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਮੋਹਾਲੀ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਡੇਰਾਬੱਸੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਕਾਸ਼ ਵਜਾਊ ਨਾਰਿਆਂ ਨਾਲ ਹੜਤਾਲ ਦੇ ਸੱਦੇ ਉਤੇ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਜੁਆਇੰਟ ਸਕੱਤਰ ਗੁਰਦੀਪ ਕੌਰ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਪੋਸ਼ਣ ਟ੍ਰੈਕ ਦੇ ਨਾਂ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਨਾਲ ਹੀ ਲਾਭਪਾਤਰੀਆਂ ਨੂੰ ਵੀ ਲਾਭ ਤੋਂ ਵਾਂਝੇ ਕਰਨ ਦੇ ਉਪਰਾਲੇ ਹੋ ਰਹੇ ਹਨ। ਸਰਕਾਰ ਇਨੀ ਬੇਵਿਸ਼ਵਾਸੀ ਤੇ ਆ ਗਈ ਹੈ ਕਿ ਪਹਿਲਾਂ ਆਧਾਰ ਕਾਰਡ ਦੇ ਨਾਲ ਆਂਗਣਵਾੜੀ ਦੇ ਲਾਭਪਾਤਰੀਆਂ  ਦੀ ਗਿਣਤੀ ਪੋਸ਼ਣ ਟਰੈਕ ਉੱਤੇ ਲਈ ਗਈ ਹੈ। ਜਦੋਂ ਕਿ ਆਧਾਰ ਕਾਰਡ ਦਾ ਇੱਕ ਹੀ ਨੰਬਰ ਹੁੰਦਾ ਹੈ ਅਤੇ ਉਹ ਕਿਸੇ ਦੂਜੇ ਨੂੰ ਇਸ਼ੂ ਨਹੀਂ ਹੋ ਸਕਦਾ ਅਤੇ ਹੁਣ ਉਹਨਾਂ ਨੂੰ ਵੰਡਿਆ ਜਾਣ ਵਾਲਾ ਨਿਗੂਣਾ ਜਿਹਾ ਸਪਲੀਮੈਂਟਰੀ ਨਿਊਟਰੇਸ਼ਨ ਜੋ 15 ਦਿਨਾਂ ਦਾ 300 ਗ੍ਰਾਮ ਬਣਦਾ ਹੈ ਅਤੇ ਮਹੀਨੇ ਵਿੱਚ ਦੋ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ। ਪਰ ਉਹ ਵੀ ਮੋਬਾਈਲ ਨੰਬਰ ਈ.ਕੇ.ਵਾਈ.ਸੀ ਕਰਕੇ ਅਤੇ ਓ.ਟੀ.ਪੀ ਲੈ ਕੇ ਪ੍ਰਾਪਤ ਕਰਤਾ ਦੀ ਫੋਟੋ ਖਿੱਚ ਕੇ ਦੇਣਾ ਹੈ। ਜੇਕਰ ਫੋਟੋ ਮੈਚ ਨਹੀਂ ਹੋਏਗੀ ਜਾਂ ਮੋਬਾਇਲ ਤੇ ਓਟੀਪੀ ਨਹੀਂ ਆਏਗਾ ਤਾਂ ਉਸ ਬੱਚੇ ਨੂੰ ਨਿਊਟਰੇਸ਼ਨ ਨਹੀਂ ਦਿੱਤਾ ਜਾਏਗਾ । ਆਗੂ ਨੇ ਕਿਹਾ ਕਿ ਅੱਜ ਭਾਰਤ ਭਿਆਨਕ  ਭੁੱਖਮਰੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਭੁੱਖਮਰੀ ਵਿੱਚ ਭਾਰਤ ਦਾ 105ਵਾਂ ਸਥਾਨ ਹੈ ।

ਆਂਗਣਵਾੜੀ ਕੇਂਦਰਾਂ ਨਾਲ ਸਲੱਮ ਏਰੀਏ ਦੇ ਗਰੀਬ ਮਜ਼ਦੂਰਾਂ ਕਿਸਾਨਾਂ ਦੇ ਬੱਚੇ ਜੁੜੇ ਹੋਏ ਹਨ । ਗਰੀਬ ਲਾਭਪਾਤਰੀ ਆਂਗਣਵਾੜੀ ਕੇਂਦਰਾਂ ਤੋਂ ਸਪਲੀਮੈਂਟਰੀ ਨਿਊਟਰੇਸ਼ਨ ਪ੍ਰਾਪਤ ਕਰਦੇ ਹਨ। ਪਰ ਸਰਕਾਰ ਦੀਆਂ ਨਿੱਤ ਨਵੀਆਂ ਨੀਤੀਆਂ ਆਈ.ਸੀ.ਡੀ.ਐਸ ਨੂੰ ਖਾਤਮੇ ਵੱਲ ਲੈ ਕੇ ਜਾ ਰਹੀਆ ਹਨ। ਸਰਕਾਰ ਨੇ ਆਂਗਣਵਾੜੀ ਕੇਂਦਰਾਂ ਨੂੰ ਨਾ ਤਾਂ ਬਹੁਤ ਸੋਹਣਾ ਦਿੱਤਾ ਹੈ ਸਕਸ਼ਮ ਆਂਗਣਵਾੜੀ ਕੇਂਦਰ।  ਪਰ ਅਸਲੀਅਤ ਵਿੱਚ ਕੁਝ ਹੋਰ ਨਿਕਲ ਰਿਹਾ ਹੈ। ਭਾਰਤ ਸਰਕਾਰ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੇ ਚਲਦੇ ਹੋਏ ਸਮਾਜਿਕ ਸਹੂਲਤਾਂ ਚੋਰ ਮੋਰੀ ਦੁਆਰਾ ਘਟਾਉਣਾ ਚਾਹੁੰਦੀ ਹੈ ਸੰਵਿਧਾਨਿਕ ਜਿੰਮੇਵਾਰੀ ਅਨੁਸਾਰ ਔਰਤ ਸੁਰੱਖਿਆ ਅਤੇ ਬਾਲ ਵਿਕਾਸ ਦੇ ਕਾਰਜਾਂ ਤੋਂ ਭੱਜ ਰਹੀ ਹੈ। ਪੋਸ਼ਣ ਟਰੈਕ ਦੇ ਨਾਂ ਤੇ ਕੀਤੀ ਜਾ ਰਹੀ ਟਰੈਕਿੰਗ ਅਸਲ ਵਿੱਚ ਲਾਭਪਾਤਰੀਆਂ ਨੂੰ ਲਾਭ ਤੋਂ ਵਾਂਝਾ ਕਰ ਰਹੀ ਹੈ।

ਈ. ਕੇ.ਵਾਈ.ਸੀ ਕਰਨ ਨਾਲ ਓਟੀਪੀ ਲੈਣਾ ਓਟੀਪੀ ਦੇ ਲਈ ਮੋਬਾਇਲ ਦਾ ਹੋਣਾ ਜਰੂਰੀ ਹੈ ਅਤੇ 80% ਲਾਭਪਾਤਰੀਆਂ ਕੋਲ ਮੋਬਾਈਲ ਨਹੀਂ ਹੈ। ਆਂਗਣਵਾੜੀ ਕੇਂਦਰ ਤੋਂ ਕਦੀ ਬੱਚੇ ਦੀ ਮਾਂ, ਦਾਦੀ, ਚਾਚੀ ਭੋਜਨ ਲੈਣ ਆਉਂਦੀ ਹੈ। ਕਿਉਂਕਿ ਮਜ਼ਦੂਰ ਦਾ ਬੱਚਾ ਆਂਗਨਵਾੜੀ ਕੇਂਦਰ ਨਾਲ ਜੁੜਿਆ ਹੋਇਆ ਹੈ ਅਤੇ ਉਸਦੀ ਮਾਂ ਉਸ ਦਾ ਪਿਤਾ ਮਜ਼ਦੂਰੀ ਕਰਨ ਖੇਤਾਂ, ਫੈਕਟਰੀਆਂ ,ਵੱਖ ਵੱਖ ਅਦਾਰਿਆਂ ਵਿੱਚ ਜਾਂਦੇ ਹਨ ਅਤੇ ਉਹ ਨਿਗੂਣੇ ਜਿਹੇ ਭੋਜਨ ਲਈ ਆਪਣੀ ਦਿਹਾੜੀ ਨਹੀਂ ਤੋੜ ਸਕਦੇ ਅਤੇ ਨਾ ਹੀ 10 12 ਹਜਾਰ ਦਾ ਫੋਨ ਖਰੀਦ ਸਕਦੇ ਹਨ ।ਇਹ ਸਰਕਾਰ ਦੀ ਨੀਤੀ ਆਈ.ਸੀ.ਡੀ.ਐਸ ਦੁਆਰਾ ਦਿੱਤੇ ਜਾਂਦੇ ਸਪਲੀਮੈਂਟਰੀ  ਨਿਊਟਰੇਸ਼ਨ ਬੱਚਿਆਂ ਦੇ ਮੂੰਹੋ ਖੋਣ ਦੀ ਤਿਆਰੀ ਹੋ ਰਹੀ ਹੈ । ਪੋਸ਼ਣ ਟਰੈਕ ਦੇ ਨਾਂ ਤੇ ਫੇਸ ਆਈ.ਡੀ ਦੇ ਨਾਂ ਤੇ ਲਾਭਪਾਤਰੀਆਂ ਨੂੰ ਹਰਾਸ਼ ਕੀਤਾ ਜਾ ਰਿਹਾ ਹੈ ।

ਵਿਭਾਗ ਵੱਲੋਂ ਲਗਾਤਾਰ ਆਦੇਸ਼ ਜਾਰੀ ਕੀਤੇ ਜਾਂਦੇ ਹਨ ਨਿਊਟਰੇਸ਼ਨ ਦਾ ਲਾਭ ਤਾਂ ਦਿੱਤਾ ਜਾਏਗਾ ਜੇ ਫੇਸ ਆਈਡੀ ਹੋਵੇਗੀ । ਜੋ ਰਾਈਟ ਟੂ ਫੂਡ ਅਤੇ ਰਾਈਟ ਟੂ ਚਿਲਡਰਨ ਦਾ ਸਿੱਧਾ ਹੀ ਘਾਣ ਹੈ। ਇੱਕ ਪਾਸੇ ਤਾਂ ਸੁਪਰੀਮ ਕੋਰਟ ਆਧਾਰ ਕਾਰਡ ਦੇ ਨਾਮ ਤੇ ਕੋਈ ਵੀ ਸਰਕਾਰਾਂ ਦੇ ਲਾਭ ਦੇਣ ਤੋਂ ਵਾਂਝਿਆਂ ਨਹੀ ਰੱਖਿਆ ਜਾਵੇ ਇਹ ਆਦੇਸ਼ ਜਾਰੀ ਕਰਦਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਆਈ.ਸੀ.ਡੀ.ਐਸ ਦੇ ਲਾਭਪਾਤਰੀਆਂ ਨੂੰ ਪੋਸ਼ਣ ਅਭਿਆਨ ਦੇ ਨਾਂ ਤੇ  ਕਟੌਤੀ ਵੱਲ ਲੈ ਕੇ ਜਾ ਰਹੀ ਹੈ ।  ਉਹਨਾਂ ਨੇ ਕਿਹਾ ਕਿ ਫੇਸ ਆਈ.ਡੀ ਕੇ.ਵਾਈ. ਸੀ ਕਰਨਾ  ਅਧਿਕਾਰ ਦੀ ਉਲੰਘਣਾ ਹੈ ਅਤੇ ਫੇਸ ਆਈ.ਡੀ ਕਰਾਉਣ ਤੋਂ ਲੋਕ ਵੀ ਵਿਰੋਧ ਕਰਦੇ ਹਨ । ਪਰ ਇਸ ਦਾ ਵਿਰੋਧ ਨਿਚਲੇ ਪੱਧਰ ਤੇ ਆਂਗਣਵਾੜੀ ਵਰਕਰ ਨੂੰ ਸਹਿਣਾ ਪੈਂਦਾ ਹੈ। ਇੱਕ ਪਾਸੇ ਵਿਭਾਗ ਵੱਲੋਂ ਲਗਾਤਾਰ ਦਬਾਓ ਬਣਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਲੋਕਾਂ ਵੱਲੋਂ ਵਿਰੋਧ ਜਤਾ ਕੇ ਫੇਸ ਆਈ.ਡੀ ਤੋਂ ਮਨਾ ਕੀਤਾ ਜਾਂਦਾ ਹੈ ਕਿ 300 ਗ੍ਰਾਮ ਦਲੀਏ ਲਈ ਅਸੀਂ ਫਿਰ ਫੇਸ ਆਈ.ਡੀ ਹੀ ਨਹੀਂ ਕਰਵਾਉਣੀ ਤੇ ਨਾ ਹੀ ਸਾਡੇ ਕੋਲ ਇਨਾ ਸਮਾਂ ਹੈ ਔਰ ਓ.ਟੀ.ਪੀ ਦੇਣ ਤੋਂ ਵੀ ਲੋਕ ਮਨਾ ਕਰਦੇ ਹਨ । ਕਿਉਂਕਿ ਲਗਾਤਾਰ ਸਈਬਰ ਘੋਟਾਲੇ ਹੋ ਰਹੇ ਹਨ ।  ਆਗੂ ਨੇ ਕਿਹਾ ਕਿ ਆਂਗਣਵਾੜੀ ਵਰਕਰ ਨੂੰ ਮੋਬਾਈਲ ਵੀ ਨਹੀਂ ਦਿੱਤੇ ਗਏ ਪਿਛਲੇ ਦੋ ਦਹਾਕਿਆਂ ਤੋਂ ਕੇਂਦਰ ਸਰਕਾਰ ਵੱਲੋਂ ਬਜਟ ਦਿੱਤਾ ਗਿਆ ਹੈ। ਪਰ ਬਿਨਾਂ ਹਥਿਆਰ ਦਿੱਤੇ ਸਰਕਾਰ ਲਗਾਤਾਰ ਵਰਕਰ ਹੈਲਪ ਦਾ ਸ਼ੋਸ਼ਣ ਕਰਦੀ ਹੈ ਅਤੇ ਰੋਜ ਨਵੀਆਂ ਨਵੀਆਂ ਐਡਵਰਟਾਈਜਮੈਂਟ ਕਰਕੇ ਲੋਕ ਲੁਭਾਵੇਂ ਇਸ਼ਤਿਹਾਰ ਪੇਸ਼ ਕਰਦੀ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਦੇਸ਼ ਭਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਸਕੀਮ ਵਰਕਰ ਹੜਤਾਲ ਵਿੱਚ ਸ਼ਾਮਿਲ ਹਨ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਮੁੱਖ ਆਗੂਆਂ ਤੋਂ ਬਿਨਾਂ ਭਿੰਦਰ ਕੌਰ ਜ਼ਿਲ੍ਹਾ ਖਜ਼ਾਨਚੀ, ਹਰਭਜਨ ਕੌਰ ਖਰੜ, ਦਵਿੰਦਰ ਕੌਰ, ਗੁਰਨਾਮ ਕੌਰ, ਹਰਮਿੰਦਰ ਕੌਰ, ਪੂਸ਼ਪਾ ਰਾਣੀ, ਬਲਜੀਤ ਕੌਰ, ਰੀਨਾ, ਰਾਜੇਸ਼, ਬਲਜੀਤ ਕੌਰ, ਸਵਰਨ ਕੌਰ, ਸੁਰੇਸ਼ ਕੁਮਾਰੀ ਆਦਿ ਤੋਂ ਬਿਨਾਂ ਹੋਰ ਆਗੂ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।