ਚੰਡੀਗੜ੍ਹ, 10 ਜੁਲਾਈ,ਬੋਲੇ ਪੰਜਾਬ ਬਿਊਰੋ;
ਪੰਜਾਬ ਵਿਧਾਨ ਸਭਾ ’ਚ ਅੱਜ ਤੋਂ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਰਿਹਾ ਹੈ।ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਵਿਧਾਇਕਾਂ ਦੀ ਤਿਆਰੀ ਮੀਟਿੰਗ ਕੀਤੀ , ਜਿੱਥੇ ਅਮਨ ਕਾਨੂੰਨ ਦੀ ਨਜ਼ੁਕ ਹਾਲਤ ਅਤੇ ਲੈਂਡ ਪੁਲਿੰਗ ’ਤੇ ਸਰਕਾਰ ਨੂੰ ਸਿੱਧਾ ਘੇਰਨ ਦੀ ਰਣਨੀਤੀ ਬਣਾਈ ਗਈ। ਲਗਦਾ ਹੈ ਕਿ ਸਦਨ ’ਚ ਹੰਗਾਮਾ ਹੋਵੇਗਾ।
ਸੱਤਾਧਾਰੀ ਆਮ ਆਦਮੀ ਪਾਰਟੀ ਵੀ ਸੈਸ਼ਨ ’ਚ ਵਿਰੋਧੀਆਂ ਨੂੰ ਨਸ਼ਿਆਂ ਅਤੇ ਹੋਰ ਮੁੱਦਿਆਂ ’ਤੇ ਘੇਰਨ ਦੀ ਤਿਆਰੀ ਕਰ ਚੁੱਕੀ ਹੈ। ਆਸ ਹੈ ਕਿ ਨਸ਼ਾ ਮੁੱਦੇ ’ਤੇ ਗੰਭੀਰ ਚਰਚਾ ਹੋਵੇਗੀ।
ਸਦਨ ’ਚ ਇਕ ਹੋਰ ਵੱਡਾ ਵਿਸ਼ਾ ਬੇਅਦਬੀ ਕਾਨੂੰਨ ਦਾ ਹੋਵੇਗਾ। ਸਰਕਾਰ ਵੱਲੋਂ ਨਵਾਂ ਬਿਲ ਲਿਆਂਦਾ ਜਾ ਰਿਹਾ ਹੈ ਜਿਸ ’ਚ ਬੇਅਦਬੀ ਕਰਨ ਵਾਲਿਆਂ ਲਈ ਸਖ਼ਤ ਸਜ਼ਾਵਾਂ ਦੀ ਗੱਲ ਕੀਤੀ ਗਈ ਹੈ।
ਸੈਸ਼ਨ ਦੀ ਸ਼ੁਰੂਆਤ ਵਿਛੜੇ ਹੋਏ ਨੇਤਾਵਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਏਗੀ। ਇਸ ਤੋਂ ਬਾਅਦ ਵਿਧਾਨਕ ਤੇ ਗੈਰ ਸਰਕਾਰੀ ਕਾਰਜ ਸੂਚੀ ਅਨੁਸਾਰ ਚੱਲਣਗੇ।












