ਲੁਧਿਆਣਾ, 10 ਜੁਲਾਈ,ਬੋਲੇ ਪੰਜਾਬ ਬਿਉਰੋ;
ਇੱਕ ਨਵ-ਵਿਆਹੀ ਔਰਤ ਵੱਲੋਂ ਥਾਣੇ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਹੈ।ਲੁਧਿਆਣਾ ਵਿੱਚ ਇੱਕ ਪਤੀ ਦਾ ਘਿਨਾਉਣਾ ਕੰਮ ਸਾਹਮਣੇ ਆਇਆ ਹੈ। ਇੱਕ ਨਵ-ਵਿਆਹੀ ਔਰਤ ਨੇ ਆਪਣੇ ਪਤੀ ‘ਤੇ ਗੰਭੀਰ ਦੋਸ਼ ਲਗਾਏ ਹਨ। ਘਰੇਲੂ ਹਿੰਸਾ ਦੀ ਪੀੜਤ ਨਵ-ਵਿਆਹੀ ਔਰਤ ਨੇ ਆਪਣੇ ਪਤੀ ‘ਤੇ ਥਾਣਾ ਮਹਿਲਾ ਸੈੱਲ ਪੁਲਿਸ ਕੋਲ ਕਈ ਗੰਭੀਰ ਦੋਸ਼ ਲਗਾਏ। ਜਿਸਦੀ ਜਾਂਚ ਕਰਨ ‘ਤੇ ਜਾਂਚ ਅਧਿਕਾਰੀ ਇੰਸਪੈਕਟਰ ਮਨਜੀਤ ਕੌਰ ਨੇ ਪੀੜਤ ਊਸ਼ਾ ਦੇਵੀ ਦੇ ਪਤੀ ਮੁਹੰਮਦ ਫੈਜ਼ਲ ਖ਼ਿਲਾਫ਼ ਧਾਰਾ 61ਆਈਟੀ, 351 ਤਹਿਤ ਐਫਆਈਆਰ ਦਰਜ ਕੀਤੀ ਹੈ।
ਪੀੜਤ ਊਸ਼ਾ ਦੇਵੀ ਨੇ ਦੱਸਿਆ ਕਿ ਉਸਦਾ ਵਿਆਹ 2024 ਵਿੱਚ ਮੁਹੰਮਦ ਫੈਜ਼ਲ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮੇਰੇ ਪਤੀ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਮੇਰੇ ਪਤੀ ਨੇ ਮੇਰੀ ਅਸ਼ਲੀਲ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਪੀੜਤ ਨਵ-ਵਿਆਹੀ ਔਰਤ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।












