ਲੁਧਿਆਣਾ, 12 ਜੁਲਾਈ,ਬੋਲੇ ਪੰਜਾਬ ਬਿਊਰੋ;
ਬੱਸ ਸਟੈਂਡ ਨੇੜੇ ਇੱਕ ਹੋਟਲ ਵਿੱਚ ਨਾਬਾਲਿਗ ਲੜਕੇ ਨਾਲ ਉਸਦੇ ਤਿੰਨ ਦੋਸਤਾਂ ਵੱਲੋਂ ਕਥਿਤ ਮਾਰਕੁੱਟ , ਨੰਗਾ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਨੇ ਹੜਕੰਪ ਮਚਾ ਦਿੱਤਾ ਹੈ। 16 ਸਾਲਾ ਲੜਕਾ ਬੀਤੇ ਦਿਨੀ ਆਪਣੇ ਤਿੰਨ ਵੱਡੀ ਉਮਰ ਦੇ ਦੋਸਤਾਂ ਨਾਲ ਚੌੜਾ ਬਾਜ਼ਾਰ ਕੱਪੜੇ ਖਰੀਦਣ ਆਇਆ ਸੀ। ਰਾਤ ਹੋਣ ਕਰਕੇ ਉਹਨਾਂ ਨੇ ਹੋਟਲ ਲੀਫ ਵਿੱਚ ਰਿਹਾਇਸ਼ ਲਈ ਕਮਰਾ ਲਿਆ। ਇੱਥੇ, ਦੋਸਤਾਂ ਨੇ ਲੜਕੇ ਨੂੰ ਕੁੱਟ ਕੇ ਨੰਗਾ ਕੀਤਾ ਅਤੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਪਿਤਾ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਤਿੰਨਾਂ ਖਿਲਾਫ ਕੇਸ ਦਰਜ ਕਰਕੇ ਅਭੀਜੀਤ ਰਾਏ ਨੂੰ ਗ੍ਰਿਫਤਾਰ ਕਰ ਲਿਆ ਹੈ। ਹੋਰ ਮੁਲਜ਼ਮਾਂ ਹੀਰਾ ਸਿੰਘ ਅਤੇ ਜੱਸੀ ਦੀ ਤਲਾਸ਼ ਜਾਰੀ ਹੈ। ਪੁਲਿਸ ਅਧਿਕਾਰੀ ਸੁਖਦੇਵ ਸਿੰਘ ਮੁਤਾਬਕ ਜਲਦੀ ਹੀ ਹੋਰ ਮੁਲਜ਼ਮ ਵੀ ਕਾਬੂ ਕਰ ਲਏ ਜਾਣਗੇ।












