ਮੁੱਖ ਮੰਤਰੀ ਸਿਹਤ ਯੋਜਨਾ ਇੱਕ ਲੋਕ ਹਿੱਤੂ ਨਿਰਣਾ
ਪੰਜਾਬ ਅੰਦਰ 2022 ਚ ਸੂਬੇ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ 92 ਵਿਧਾਨ ਸਭਾ ਸੀਟਾਂ ਉੱਤੇ ਜੇਤੂ ਬਣਾ ਕੇ ਇੱਕ ਵੱਡਾ ਬਹੁਮਤ ਦਿੱਤਾ ਗਿਆ ਸੀ । ਜਿਸ ਪਿੱਛੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਹੀ ਚ ਨਵੀਂ ਸਰਕਾਰ ਹੋਂਦ ਚ ਆਈ।। ਜਿਸ ਨੇ ਵਾਗਡੋਰ ਸੰਭਾਲਣ ਮਗਰੋਂ ਸੂਬੇ ਦੇ ਵਿਕਾਸ ਤੇ ਲੋਕ ਹਿੱਤ ਚ ਅਨੇਕਾਂ ਫ਼ੈਸਲੇ ਲਏ ।ਜਿੰਨਾ ਵਿੱਚੋਂ 600 ਯੂਨਿਟ ਬਿਜਲੀ ਮੁਆਫ਼ੀ ਦਾ ਫ਼ੈਸਲਾ ਲੋਕ ਹਿੱਤ ਚ ਲਿਆ ਗਿਆ ਇਕ ਚੰਗਾ ਕਦਮ ਸੀ।ਜਿਸ ਨਾਲ ਆਮ ਤੇ ਗਰੀਬ ਲੋਕਾਂ ਨੂੰ ਵੱਡਾ ਆਰਥਕ ਲਾਭ ਮਿਲਿਆ। ਬੇਸ਼ੱਕ ਮਾਨ ਸਰਕਾਰ ਵੱਲੋਂ ਲੋਕ ਭਲਾਈ ਲਈ ਕੁਝ ਹੋਰ ਫ਼ੈਸਲੇ ਵੀ ਲਏ ਗਏ।ਪਰ 10 ਜੁਲਾਈ 2025 ਨੂੰ ਮੁੱਖ ਮੰਤਰੀ ਨਿਵਾਸ ਉੱਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਅਗਵਾਹੀ ਚ ਹੋਈ ਕੈਬਨਿਟ ਦੀ ਮੀਟਿੰਗ ਚ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਦੇ ਸਾਰੇ ਤਿੰਨ ਕਰੋੜ ਲੋਕਾਂ ਨੂੰ 10 ਲੱਖ ਰੁਪਈਏ ਦੀ ਕੈਸ਼ਲੈੱਸ ਪਾਲਸੀ ਤਹਿਤ ਡਾਕਟਰੀ ਸਹੂਲਤ ਮੁਫ਼ਤ ਮੁਹਈਆ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਯੋਜਨਾ ਨੂੰ 2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੈਅੰਤੀ ਉੱਤੇ ਲਾਗੂ ਕੀਤੇ ਜਾਣ
ਦਾ ਨਿਰਣਾ ਕੀਤਾ ਗਿਆ ਹੈ।।ਇਸ ਸਿਹਤ ਯੋਜਨਾ ਤਹਿਤ ਪਹਿਲੇ ਗੇੜ ਚ 550 ਨਿੱਜੀ ਹਸਪਤਾਲਾਂ ਨੂੰ ਇਸ ਸਕੀਮ ਅਧੀਨ ਲਿਆਂਦਾ ਗਿਆ ਹੈ ਭਾਵ ਇੰਨਾ ਹਸਪਤਾਲਾਂ ਤੋਂ ਸੂਬੇ ਦੇ ਲੋਕ ਆਪਣਾ ਮੁਫ਼ਤ ਇਲਾਜ਼ ਕਰਵਾ ਸਕਦੇ ਹਨ
ਅਗਲੇ ਗੇੜ ਚ ਇਸ ਸਕੀਮ ਚ ਹਸਪਤਾਲਾਂ ਦੀ ਗਿਣਤੀ ਚ ਵਾਧਾ ਕਰਕੇ ਇਕ ਹਜ਼ਾਰ ਕਰ ਦਿੱਤੀ ਜਾਵੇਗੀ ।ਇਹ ਦਾਅਵਾ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਹੈ। ਇਸ ਯੋਜਨਾ ਲਈ ਕੋਈ ਵੀ ਪਰਵਾਰ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਵਿਖਾ ਕੇ ਸੇਵਾ ਕੇਂਦਰ ਜਾਂ ਕਾਮਨ ਸਰਵਿਸ ਸੈਂਟਰ ਰਾਹੀ ਸਿਹਤ ਕਾਰਡ ਬਣਵਾ ਸਕਦਾ ਹੈ ਜਾਂ ਖ਼ੁਦ ਆਨਲਾਈਨ ਅਪਲਾਈ ਕਰ ਸਕਦਾ ਹੈ।ਸਿਹਤ ਕਾਰਡ ਨਾਲ ਉਹ ਆਪਣਾ ਜਾ ਆਪਣੇ ਪਰਵਾਰ ਦੇ ਕਿਸੇ ਮੈਂਬਰ ਦਾ 10 ਲੱਖ ਦਾ ਮੁਫ਼ਤ ਇਲਾਜ਼ ਸਰਕਾਰ ਵੱਲੋਂ ਨਿਰਧਾਰਤ ਕਿਸੇ ਵੀ ਨਿੱਜੀ ਹਸਪਤਾਲ ਤੋ ਕਰਵਾ ਸਕਦਾ ਹੈ।ਪੰਜਾਬ ਸਰਕਾਰ ਦੀ ਇਹ ਯੋਜਨਾ ਆਮ ਤੇ ਗਰੀਬ ਲੋਕਾਂ ਲਈ ਬੇਹੱਦ ਲਾਭਕਾਰੀ ਸਾਬਤ ਹੋਵੇਗਾ। ਕਿਉਂਕਿ ਪੈਸੇ ਦੀ ਥੁੜ ਕਾਰਨ ਬਹੁਤ ਸਾਰੇ ਲੋਕ ਆਪਣਾ ਇਲਾਜ਼ ਕਰਵਾਉਣ ਤੋਂ ਅਸਮਰੱਥ ਹੋਣ ਕਰਕੇ ਜਾਨ ਗੁਆ ਬਹਿੰਦੇ ਸਨ ਜਾ ਬਿਮਾਰੀਆਂ ਨਾਲ ਝੂਜਦੇ ਰਹਿੰਦੇ ਸਨ। ਹੁਣ ਲੋਕਾਂ ਨੂੰ ਸਿਹਤ ਬੀਮਾ ਕਰਵਾਉਣ ਦੀ ਵੀ ਲੋੜ ਨਹੀਂ ਹੋਵੇਗੀ। ਕਿਉਂਕੇ ਸਰਕਾਰ ਦੀ ਇਸ ਸਕੀਮ ਰਾਹੀ ਉਹ ਆਪਣਾ ਮੁਫ਼ਤ ਇਲਾਜ਼ ਕਰਵਾ ਸਕਣਗੇ। ਸਰਕਾਰ ਨੇ ਇਹ ਦਾਅਵਾ ਵੀ ਕੀਤਾ ਹੈ ਇਸ ਸਕੀਮ ਦੇ ਲਾਗੂ ਕਿਤੇ ਜਾਣ ਨਾਲ ਪੰਜਾਬ ਦੇਸ਼ ਚ ਮੁਫ਼ਤ ਸਿਹਤ ਸਹੂਲਤਾਂ ਦੇਣ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਆਪਣੇ 2025-26 ਦੇ ਬਜਟ ਚ ਇਸ ਯੋਜਨਾ ਲਈ ਪਹਿਲਾਂ ਹੀ ਕਰੀਬ 1100 ਕਰੋੜ ਦਾ ਬਜਟ ਰੱਖ ਚੁੱਕੀ ਹੈ ।
ਇਸ ਤਰਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੁੱਚੇ ਲੋਕਾਂ ਨੂੰ ਉਕਤ ਸਿਹਤ ਸਹੂਲਤ ਦੇਣ ਦੇ ਨਤੀਜੇ ਵਜੋਂ ਵੱਡਾ ਆਰਥਕ ਲਾਭ ਮਿਲੇਗਾ ।ਸਰਕਾਰ ਦਾ ਇਹ ਫੈਸਲਾ ਹੁਣ ਤੱਕ ਦਾ ਸਭ ਤੋ ਵਧੀਆ ਲੋਕ ਹਿੱਤੂ ਫੈਸਲਾ ਕਿਹਾ ਜਾ ਸਕਦਾ ਹੈ ।ਜਿਸ ਕਰਕੇ ਇਸ ਫੈਸਲਾ ਨੂੰ ਵਾਕਿਆ ਹੀ ਸ਼ਲਾਘਾਯੋਗ ਆਖਿਆ ਜਾ ਸਕਦਾ ਹੈ ।
ਲੈਕਚਰਾਰ ਅਜੀਤ ਖੰਨਾ
ਐੱਮ ਏ ਐੱਮਫਿਲ ਐੱਮਜੀਐੱਮਸੀ ਬੀ ਐਡ
ਮੋਬਾਈਲ :76967-54669















