ਦੀਨਾਨਗਰ, 14 ਜੁਲਾਈ,ਬੋਲੇ ਪੰਜਾਬ ਬਿਊਰੋ;
ਦੀਨਾਨਗਰ ਥਾਣੇ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਵੱਲੋਂ ਗੁਰਦਾਸਪੁਰ ਅਦਾਲਤ ਵਿੱਚ ਵਕੀਲ ਦੇ ਚੈਂਬਰ ਵਿੱਚ ਬੈਠੇ ਇੱਕ ਸਾਬਕਾ ਸੈਨਿਕ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲੈਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ। ਜਿਸ ਤੋਂ ਬਾਅਦ ਪੂਰੀ ਬਾਰ ਐਸੋਸੀਏਸ਼ਨ ਇਸ ਤਰ੍ਹਾਂ ਦੀ ਹਿਰਾਸਤ ਦੀ ਨਿੰਦਾ ਕਰ ਰਹੀ ਸੀ। ਇਸ ਮਾਮਲੇ ਦੇ ਤਹਿਤ ਅੱਜ ਦੀਨਾਨਗਰ ਦੇ ਐਸਐਚਓ ਨੂੰ ਉੱਚ ਅਧਿਕਾਰੀਆਂ ਨੇ ਲਾਈਨ ਹਾਜ਼ਰ ਕਰ ਦਿੱਤਾ।
ਜਦੋਂ ਇਸ ਸਬੰਧ ਵਿੱਚ ਡੀਐਸਪੀ ਦੀਨਾਨਗਰ ਰਾਜਿੰਦਰ ਮਿਹਨਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰਨ ਦੀ ਪੁਸ਼ਟੀ ਕੀਤੀ












