ਜੰਗਲਾਤ ਵਿਭਾਗ ਦੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਲਕੇ ਦੇਣਗੇ ਨਿਯੁਕਤੀ ਪੱਤਰ
ਚੰਡੀਗੜ੍ਹ,16, ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨਾਲ ਸਬੰਧਿਤ ਜੰਗਲਾਤ ਮੁਲਾਜ਼ਮਾਂ ਦੀ ਜਥੇਬੰਦੀ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੱਛਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਹਰਜੀਤ ਕੌਰ ਸਮਰਾਾਲਾ ਜ/ ਸਕੱਤਰ ਬਲਵੀਰ ਸਿੰਘ ਸੀਵੀਆ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਮਸਟੌਰਲ ਕਾਮਿਆਂ ਦੇ ਐਕਟ 2016 ਤਹਿਤ ਮੈਡੀਕਲ ਅਤੇ ਪੁਲਿਸ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਰੈਗੂਲਰ ਹੋਣ ਲਈ ਹੁਕਮਾਂ ਦੀ ਉਡੀਕ ਵਿੱਚ ਜਿੱਥੇ ਸੇਵਾ ਮੁਕਤੀ ਦੇ ਨੇੜੇ ਜਾ ਪਹੁੰਚੇ, ਉੱਥੇ ਹੀ ਆਮ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਗਏ ਸਨ, ਪਰੰਤੂ ਸਰਕਾਰ ਵਿਰੁੱਧ ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਕਾਮਿਆਂ ਤੇ ਹੋਰ ਵਿਭਾਗ ਦੇ ਕੱਚੇ ਕਾਮਿਆਂ ਨੂੰ ਨਾਲ ਲੈ ਕੇ ਲੰਮਾ ਸੰਘਰਸ਼ ਵਿੱਢਿਆ ਗਿਆ ਸੀ। ਉੱਥੇ ਹੀ ਕਾਨੂੰਨੀ ਲੜਾਈ ਲਈ ਕਰੋੜਾਂ ਰੁਪਏ ਪਾਣੀ ਦੀ ਤਰ੍ਹਾਂ ਬਹਾਏ ਗਏ। ਲਗਾਤਾਰ ਵਿਭਾਗ ਦੇ ਕੈਬਨਿਟ ਮੰਤਰੀ ਸਮੇਤ ਸਬ ਕਮੇਟੀ ਵਿੱਤ ਮੰਤਰੀ ਨਾਲ ਮੀਟਿੰਗਾਂ ਦੇ ਦੌਰ ਚੱਲੇ, ਹਰ ਮੀਟਿੰਗਾਂ ਵਿੱਚ ਵਿਸ਼ਵਾਸ ਦਿੰਦੇ ਕਿ ਛੇਤੀ ਹੀ ਰੈਗੂਲਰ ਪੋਲਸੀ ਅਮਲ ਵਿੱਚ ਲਿਆਂਦੀ ਜਾਵੇਂਗੀ ਜਥੇਬੰਦੀ ਵੱਲੋਂ ਸਮੁੱਚੇ ਕਾਮਿਆਂ ,ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਾਨ ਹਲੂਣੇ ਸੰਘਰਸ਼ਾਂ ਦੇ ਦਵਾ ਤਹਿਤ ਅਖੀਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕੌੜਾ ਕੁੱਟ ਭਰਨਾ ਪੈ ਰਿਹਾ ਹੈ ।ਇਹਨਾਂ ਦੱਸਿਆ ਕਿ 17 ਜੁਲਾਈ ਨੂੰ ਟੈਗੋਰ ਥੀਏਟਰ ਸੈਕਟਰ 18 ਚੰਡੀਗੜ੍ਹ ਵਿਖੇ ਰੈਗੂਲਰ ਦੀ ਲਿਸਟ ਮੁਤਾਬਿਕ ਸਮੁੱਚੇ ਕਾਮਿਆਂ ਨੂੰ ਸੱਦਿਆ ਗਿਆ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦਿਹਾੜੀਦਾਰ ਕਾਮਿਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹਨਾਂ ਕਿਹਾ ਕਿ ਭਾਵੇਂ ਸਾਡੀ ਜਥੇਬੰਦੀ ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ ਪੂਰੇ ਭੱਤਿਆਂ ਸਮੇਤ ਪੈਨਸ਼ਨਰੀ ਲਾਭਾਂ ਤਹਿਤ ਨਿਯੁਕਤੀ ਪੱਤਰ ਦਿੱਤੇ ਜਾਣ, ਪਰੰਤੂ ਇਹ ਭਲਕੇ ਵਾਲੇ ਸਮਾਗਮ ਵਿੱਚ ਦਿੱਤੇ ਜਾਣ ਵਾਲੇ ਨਿਯੁਕਤੀ ਪੱਤਰ ਹੀ ਦੱਸਣਗੇ ਸੀ ਕਿ ਸਰਕਾਰ ਕਿਸ ਪੋਲਸੀ ਤਹਿਤ ਨਿਯੁਕਤੀ ਪੱਤਰ ਦਿੰਦੀ ਹੈ, ਇਹਨਾਂ ਕਿਹਾ ਕਿ ਪੈਂਨਸ਼ਨਰੀ ਲਾਭਾਂ ਤੇ ਹੋਰ ਮੰਗਾਂ ਲਈ ਜਥੇਬੰਦੀ ਲਗਾਤਾਰ ਸੰਘਰਸ਼ ਜਾਰੀ ਰੱਖੇਗੀ, ਉੱਥੇ ਨਾਲ ਹੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਤਹਿਤ ਸਾਂਝੇ ਸੰਘਰਸ਼ਾਂ ਵਿੱਚ ਵੀ ਵੱਡੀ ਸ਼ਮੂਲੀਅਤ ਕਰਦੀ ਰਹੇਗੀ।












