ਸ਼ੁਰੂਆਤੀ ਕੀਮਤ 8.94 ਲੱਖ ਰੁਪਏ
– ਸਟਾਈਲ, ਫੀਚਰਸ ਅਤੇ ਪਰਫਾਰਮੈਂਸ ਦਾ ਸ਼ਾਨਦਾਰ ਸੁਮੇਲ
ਮੋਹਾਲੀ, 17 ਜੁਲਾਈ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਮਹਿੰਦਰਾ ਰਾਜ ਮੋਟਰਜ਼ ਮੋਹਾਲੀ ਵਿੱਚ ਮਹਿੰਦਰਾ ਦੀ ਨਵੀਂ ਅਤੇ ਵੱਡੀਆਂ ਉਮੀਦਾਂ ਵਾਲੀ XUV 3XO REVX ਸੀਰੀਜ਼ ਨੂੰ ਚਹੇਤਿਆਂ ਦੀ ਵੱਡੀ ਹਾਜ਼ਰੀ ਵਿੱਚ ਲਾਂਚ ਕੀਤਾ ਗਿਆ।
ਮਹਿੰਦਰਾ ਐਂਡ ਮਹਿੰਦਰਾ ਲਿਮਿਟਡ ਨੇ ਇਸ ਨਵੀਂ ਸੀਰੀਜ਼ ਦੀ ਕੀਮਤ 8.94 ਲੱਖ ਰੁਪਏ (ਐਕਸ ਸ਼ੋਰੂਮ) ਰੱਖੀ ਹੈ।
XUV 3XO ਪਹਿਲਾਂ ਹੀ ਇੱਕ ਸਾਲ ਤੋਂ ਘੱਟ ਸਮੇਂ ਵਿੱਚ 1 ਲੱਖ ਯੂਨਿਟਾਂ ਦੀ ਵਿਕਰੀ ਦਾ ਰਿਕਾਰਡ ਬਣਾ ਚੁੱਕੀ ਹੈ ਅਤੇ ਹੁਣ REVX ਸੀਰੀਜ਼ ਰਾਹੀਂ ਕੰਪਨੀ ਨੇ ਆਪਣੇ ਪੋਰਟਫੋਲਿਓ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ।
ਇਸ ਦੀਆਂ ਮੁੱਖ ਖਾਸੀਅਤਾਂ ‘ਚ
ਬਾਡੀ-ਕਲਰਡ ਗ੍ਰਿੱਲ, ਬਲੈਕ ਵੀਲ ਕਵਰ, ਡੂਅਲ-ਟੋਨ ਰੂਫ,
ਬਲੈਕ ਲੈਦਰੈਟ ਸੀਟਾਂ, 26.03 ਸੈਮੀ ਟਚ ਸਕ੍ਰੀਨ, 4 ਸਪੀਕਰ, ਮੈਨੁਅਲ ਅਤੇ ਆਟੋਮੈਟਿਕ ਵਿਕਲਪ, ਏਅਰਬੈਗ,
ਚਾਰੇ ਪਹੀਆਂ ‘ਤੇ ਡਿਸਕ ਬਰੇਕਸ ਆਦਿ ਸ਼ਾਮਿਲ ਹਨ।
REVX M(O) 9.44 ਲੱਖ ਰੁਪਏ ਤੋਂ ਅਤੇ REVX A 11.79 ਲੱਖ ਰੁਪਏ ਤੋਂ ਸ਼ੁਰੂ ਹੋਏਗੀ। ਇਨਾ ਗੱਡੀਆਂ ਦੀ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ।












