ਅਗਿਆਨਤਾ ਦੇ ਹਨੇਰੇ ਨੂੰ ਪ੍ਰਕਾਸ਼ਵਾਨ ਬਣਾਉਂਦੀ ਹੈ ਸਤਿਗੁਰ ਕਬੀਰ ਸਾਹਿਬ ਜੀ ਦੀ ਬਾਣੀ – ਸੁਆਮੀ ਅਮੋਲਕਾ ਨੰਦ ਜੀ

ਪੰਜਾਬ


ਨੰਗਲ,18, ਜੁਲਾਈ ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);

ਕਬੀਰ ਪੰਥ ਮਹਿਲਾ ਮੰਡਲ ਪਿੰਡ ਥਲੂਹ , ਨੰਗਲ ਜ਼ਿਲ੍ਹਾ ਰੋਪੜ ਰਜਿ 3581 ਦੀ ਮੀਟਿੰਗ ਪ੍ਰਧਾਨ ਸ੍ਰੀ ਮਤੀ ਸੀਤਲ ਕੌਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਕਮੇਟੀ ਆਗੂਆਂ ਤੇ ਮੈਂਬਰਾਂ ਆਦਿ ਨੇ ਸ਼ਮੂਲਿਅਤ ਕੀਤੀ ਇਸ ਮੀਟਿੰਗ ਵਿੱਚ ਕਬੀਰ ਪੰਥ ਮਹਿਲਾ ਮੰਡਲ ਪਿੰਡ ਤੇ ਥੱਲੂ ,ਨੰਗਲ ਜਿਲਾ ਰੋਪੜ ਰਜਿ ਨੰਬਰ 3581 ਵੱਲੋਂ ਮਿਤੀ 22 ਜੁਨ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਸਤਿਗੁਰ ਕਬੀਰ ਸਾਹਿਬ ਜੀ ਦਾ ਪ੍ਰਗਟ ਦਿਵਸ ਦੌਰਾਨ ਰਹੀਆਂ ਘਾਟਾ ਵਾਧਾ ਦੇ ਸਬੰਧ ਵਿੱਚ ਕੀਤੀ ਗਈ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਬੀਰ ਪੰਥ ਮਹਿਲਾ ਮੰਡਲ ਪਿੰਡ ਤੇ ਡਾਕ ਥਲੂਹ ਦੀ ਪ੍ਰਧਾਨ ਸ਼੍ਰੀਮਤੀ ਸ਼ੀਤਲ ਕੌਸ਼ਲ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਕੁਝ ਕਮੀਆਂ (ਘਟਾ) ਰਿਹੀਆਂ ਹਨ ਉਹਨਾਂ ਰਹੀਆਂ ਕਮੀਆਂ (ਘਾਟਾ) ਦਾ ਆਉਣ ਵਾਲੇ ਸਮੇਂ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਸਵਾਮੀ ਅਨਮੋਲਕਾ ਨੰਦ ਜੀ ਮਹਾਰਾਜ ਵੱਲੋਂ ਸਤਸੰਗ ਕਰਕੇ ਇਹੋ ਜਿਹੀ ਕਿਰਪਾ ਵਰਸਾਈ ਕਿ ਪਿੰਡ ਦੀਆਂ ਇਲਾਕੇ ਦੀਆਂ ਜਿੰਨੀਆਂ ਵੀ ਆਈਆਂ ਸੰਗਤਾਂ ਸੰਨ ਸਭ ਖੁਸ਼ੀ ਨਾਲ ਝੂਮਣ ਲੱਗੀਆਂ ਸਵਾਮੀ ਅਮੋਲਕਾ ਨੰਦ ਜੀ ਮਹਾਰਾਜ ਨੇ ਕਿਹਾ ਕਿ ਸਤਿਗੁਰ ਕਬੀਰ ਸਾਹਿਬ ਜੀ ਦਾ ਜਨਮ ਨਹੀਂ ਹੋਇਆ ਉਹ ਕਾਸ਼ੀ ਦੇ ਲਹਿਰ ਤਾਰਾ ਸਰੋਵਰ ਵਿੱਚ ਕਮਲ ਦੇ ਫੁੱਲ ਤੇ ਪ੍ਰਗਟ ਹੋਏ ਸੰਨ, ਕਿਉਂਕਿ ਪਰਮਾਤਮਾ ਦਾ ਜਨਮ ਨਹੀਂ ਹੁੰਦਾ ਉਹ ਪ੍ਰਗਟ ਹੁੰਦੇ ਹਨ ਸਤਿਗੁਰ ਕਬੀਰ ਸਾਹਿਬ ਜੀ ਕੋਈ ਆਮ ਆਦਮੀ ਨਹੀਂ ਸੀ ਸਤਿਗੁਰ ਕਬੀਰ ਸਾਹਿਬ ਜੀ ਹੀ ਪੂਰਨ ਪਰਮਾਤਮਾ ਥੇ ਪੂਰਨ ਬ੍ਰਹਮ ਥੇ ਇਸ ਲਈ ਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਸਤਿਗੁਰ ਪੂਰਨ ਬ੍ਰਹਮ ਹੈ ਸਤਿਗੁਰ ਆਪ ਅਲੇਖ ਸਤਿਗੁਰ ਰਮਤਾ ਰਾਮ ਹੈ ਜਾਮੇ ਨੇਮ ਨਾ ਮੇਖ ।
ਸਵਾਮੀ ਅਮੋਲਕਾ ਨੰਦ ਮਹਾਰਾਜ ਜੀ ਨੇ ਕਿਹਾ ਕੇ ਸਤਿਗੁਰੂ ਕਬੀਰ ਸਾਹਿਬ ਜੀ ਨੇ ਇੰਦਾ ਦੀ ਅਲੌਕਿਕ ਬਾਣੀ ਰਚੀ ਜਿਸ ਬਾਣੀ ਨੂੰ ਅਸੀ ਤੁਸੀ ਅੱਜ ਵੀ ਸਮਝ ਨਹੀਂ ਪਾ ਰਹੇ ,ਇਦਾਂ ਦੇ ਅਲੌਕਿਕ ਸ਼ਬਦ ਹੈ ਇਸ ਗ੍ਰੰਥ ਦੇ ਅੰਦਰ ਜਿਨਾਂ ਨੂੰ ਸਮਝਣਾ ਹਜਾ ਵੀ ਬੜੇ ਬੜੇ ਪੀਐਚਡੀ ਫਿਲੋਸਫਰਾਂ ਵਾਸਤੇ ਇੱਕ ਵਿਸ਼ਾ ਬਣਿਆ ਹੋਇਆ ਹੈ। ਕਈ ਲੋਕ ਇਸ ਬਾਣੀ ਤੇ ਰਿਸਰਚ ਕਰੇ ਰਹੇ ਹੈ ਬਾਹਰਲੇ ਦੇਸ਼ਾਂ ਵਿਚ ਕਿਉਂਕਿ ਇਹ ਇਦਾਂ ਦੀ ਅਲੌਕਿਕ ਬਾਣੀ ਹੈ ਜਿਸ ਵਿੱਚ 36 ਭਾਸ਼ਾ ਵਰਤੀਆਂ ਹਨ ਲਗਭਗ 550 ਸਾਲ ਪਹਿਲਾਂ।
ਪ੍ਰੋਗਰਾਮ ਵਿੱਚ ਆਏ ਕਬੀਰ ਪੰਥ ਮਹਾਂਸਭਾ ਭਾਰਤ ਦੇ ਜਰਨਲ ਸਕੱਤਰ ਸ੍ਰੀ ਰਾਜੀਵ ਪਰਮਾਰ , ਕਬੀਰ ਪੰਥ ਮਹਾਂਸਭਾ ਪੰਜਾਬ ਦੇ ਪ੍ਰਧਾਨ ਰਾਜਿੰਦਰ ਸਿੰਘ ਕੌਂਡਲ ਜਰਨਲ ਸਕੱਤਰ ਮਾਸਟਰ ਰਾਮ ਸਰੂਪ , ਲੇਖ ਰਾਜ , ਮਾਸਟਰ ਕੁਲਵੰਤ ਸਿੰਘ, ਨਰਾਇਣ ਦਾਸ ਲਮਲਾੜੀ, ਕਿਸ਼ੋਰ ਕੁਮਾਰ ਆਨੰਦਪੁਰ ਸਾਹਿਬ, ਜਗਦੇਵ ਸਿੰਘ ਭਲਾਣ ਰਾਮ ਕੁਮਾਰ ਥਲੂਹ ਆਦਿ ਨੇ ਸਾਡੇ ਪ੍ਰੋਗਰਾਮ ਵਿੱਚ ਹਾਜਰ ਹੋ ਕੇ ਸਾਡੀ ਬੁਹਤ ਹੀ ਹੌਸਲਾ ਵਧਾਈ ਕੀਤੀ । ਆਏ ਸਮੂਹ ਆਗੂਆਂ ਵੱਲੋਂ ਸੁਆਮੀ ਅਮੋਲਕਾ ਨੰਦ ਜੀ ਮਹਾਰਾਜ ਜੀ ਦਾ ਹਾਰ, ਕੰਬਲੀ ਪਾ ਕੇ ਸਵਾਗਤ ਕੀਤਾ ਗਿਆ।
ਕਬੀਰ ਪੰਥ ਮੇਹਲਾ ਮੰਡਲ ਵੱਲੋਂ ਆਈਆਂ ਸਮੂਹ ਸੰਗਤਾਂ ਕਬੀਰ ਪੰਥ ਮਹਾਂ ਸਭਾ ਦੇ ਆਗੂਆਂ ਅਤੇ ਸੁਆਮੀ ਅਮੋਲਕ ਆਨੰਦ ਜੀ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।ਮੀਟਿੰਗ ਵਿੱਚ ਹਾਜ਼ਰ ਸਨ। ਅਮਰਜੀਤ ਕੌਰ, ਬਬਲੀ ਦੇਵੀ, ਰਜਨੀ ਕੁਮਾਰੀ, ਗੁਰਮੀਤ ਕੌਰ, ਨਿਰਮਲਾ ਰਾਣੀ, ਬਿਆਸਾਂ ਦੇਵੀ, ਕਾਂਤਾ ਦੇਵੀ, ਆਸ਼ਾ ਜੋਸ਼ੀ, ਰਕਸ਼ਾ ਦੇਵੀ ਸਵਰਨੀ, ਰਚਨਾ ਦੇਵੀ, ਮਹਿੰਦਰ ਕੌਰ, ਕਿਰਨਾਂ ਦੇਵੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।