ਤਿੱਬਤ ‘ਚ ਸਾਬਕਾ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਘੋੜੇ ਤੋਂ ਡਿੱਗ ਕੇ ਜ਼ਖਮੀ

ਸੰਸਾਰ ਪੰਜਾਬ


ਪਿਥੌਰਾਗੜ, 20 ਜੁਲਾਈ,ਬੋਲੇ ਪੰਜਾਬ ਬਿਊਰੋ;
ਸਾਬਕਾ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ, ਜੋ ਕਿ ਕੈਲਾਸ਼ ਮਾਨਸਰੋਵਰ ਯਾਤਰਾ ਦੇ ਦੂਜੇ ਜਥੇ ਵਿੱਚ ਸ਼ਾਮਿਲ ਹੋਏ ਸਨ, ਤਿੱਬਤ ਵਿੱਚ ਦਾਰਚਿਨ ਨੇੜੇ ਘੋੜੇ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਏ। ਲੱਕ ਵਿਚ ਗੰਭੀਰ ਚੋਟ ਲੱਗਣ ਕਾਰਨ ਉਨ੍ਹਾਂ ਨੂੰ ਯਾਤਰਾ ਅੱਧ ਵਿੱਚਕਾਰ ਛੱਡਣੀ ਪਈ ਤੇ ਹੁਣ ਉਨ੍ਹਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ।
ਸਥਾਨਕ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਮੀਨਾਕਸ਼ੀ ਲੇਖੀ ਨੂੰ ਤੁਰੰਤ ਨਾਵੀਢਾਂਗ ਲਿਆ ਕੇ ਉੱਥੋਂ ਹੈਲੀਕਾਪਟਰ ਰਾਹੀਂ ਉਨ੍ਹਾਂ ਨੂੰ ਦੇਹਰਾਦੂਨ ਭੇਜਣ ਦੀ ਯੋਜਨਾ ਬਣਾਈ ਗਈ ਹੈ, ਤਾਂ ਜੋ ਉਨ੍ਹਾਂ ਨੂੰ ਬਿਹਤਰ ਇਲਾਜ ਦਿੱਤਾ ਜਾ ਸਕੇ।
ਯਾਤਰਾ ਰੂਟ ਅਨੁਸਾਰ, ਤਕਲਾਕੋਟ ਤੋਂ 102 ਕਿਲੋਮੀਟਰ ਦੂਰ ਦਾਰਚਿਨ ਯਾਤਰਾ ਦਾ ਦੂਜਾ ਅਹਿਮ ਪੜਾਅ ਹੈ, ਜਿਥੇ ਇਹ ਹਾਦਸਾ ਵਾਪਰਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।