ਸਕੂਲ ਆਫ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਵਿਖੇਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਰਵਾਇਆ ਗਿਆ ਯੋਗ

ਪੰਜਾਬ

ਰਾਜਪੁਰਾ, 21 ਜੁਲਾਈ ,ਬੋਲੇ ਪੰਜਾਬ ਬਿਊਰੋ;

ਸਕੂਲ ਆਫ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਵਿਖੇ ਪ੍ਰਿੰਸੀਪਲ ਪੂਨਮ ਕੁਮਾਰੀ ਦੀ ਅਗਵਾਈ ਹੇਠ ਯੋਗ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਰਾਜਪੁਰਾ ਤੋਂ ਸਟੇਟ ਅਵਾਰਡੀ ਯੋਗ ਗੁਰੂ ਭੈਣ ਪ੍ਰਵੀਨ ਲੁਥਰਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਣ ਕਰਵਾਏ ਅਤੇ ਆਸਣਾਂ ਨੂੰ ਕਰਨ ਦੀ ਸਹੀ ਵਿਧੀ ਸੰਬੰਧੀ ਸਿਖਲਾਈ ਦਿੱਤੀ। ਨੀਲਮ ਚੌਧਰੀ ਸਾਬਕਾ ਅਧਿਆਪਕ ਨੇ ਯੋਗਾ ਦੇ ਸਰੀਰਕ ਅਤੇ ਮਾਨਸਿਕ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਯੋਗ ਕਰਕੇ ਵਿਦਿਆਰਥੀ ਆਪਣੇ ਮਨ ਅਤੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਨ ਅਤੇ ਪੜ੍ਹਾਈ ਦੇ ਮਾਨਸਿਕ ਦਬਾਅ ਤੋਂ ਵੀ ਆਰਾਮ ਪਾ ਸਕਦੇ ਹਨ।
ਯੋਗ ਆਸਣ ਕਰਨ ਉਪਰੰਤ ਪ੍ਰਿੰਸੀਪਲ ਪੂਨਮ ਕੁਮਾਰੀ ਨੇ ਯੋਗ ਦੇ ਅਰਥ, ਇਤਿਹਾਸ ਅਤੇ ਆਧੁਨਿਕ ਜੀਵਨ ਵਿੱਚ ਇਸ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਭੈਣ ਪ੍ਰਵੀਨ ਲੁਥਰਾ ਨੇ ਯੋਗ ਨੂੰ ਸੰਸਕਾਰਾਂ ਅਤੇ ਆਤਮ-ਨਿਰਭਰਤਾ ਨਾਲ ਜੋੜਦੇ ਹੋਏ ਨੌਜਵਾਨ ਪੀੜ੍ਹੀ ਲਈ ਅਤਿਅੰਤ ਜਰੂਰੀ ਦੱਸਿਆ। ਲੈਕਚਰਾਰ ਕਿਰਨ ਨੇ ਕਿਹਾ ਕਿ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਯੋਗ ਦੀ ਵਿਧੀ ਨੂੰ ਧਿਆਨ ਨਾਲ ਸਿੱਖਦੇ ਹੋਏ ਆਪਣੀ ਤੰਦਰੁਸਤੀ ਵੱਲ ਇਕ ਨਵਾਂ ਕਦਮ ਚੁੱਕਿਆ।
ਸਕੂਲ ਪ੍ਰਿੰਸੀਪਲ ਪੂਨਮ ਕੁਮਾਰੀ ਨੇ ਸਮਾਗਮ ਵਿੱਚ ਪਹੁੰਚੇ ਯੋਗ ਗੁਰੂ ਪ੍ਰਵੀਨ ਲੁਥਰਾ, ਨੀਲਮ ਚੌਧਰੀ ਅਤੇ ਸਹਿਯੋਗੀ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਲੈਕਚਰਾਰ ਵੰਦਨਾ, ਲੈਕਚਰਾਰ ਕਿਰਨ, ਲੀਨਾ ਖੰਨਾ ਅੰਗਰੇਜ਼ੀ ਮਿਸਟ੍ਰੈਸ, ਸੰਗੀਤਾ ਰਾਣੀ, ਅੰਜੂ ਨਾਰੰਗ, ਅਤੇ ਹੋਰ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।