ਰਵੀ ਕੁਮਾਰ ਗੁਰਦਾਸਪੁਰ ਬਣੇ ਵਿਸ਼ਵ ਯੂਨੀਵਰਸਿਟੀ ਖੇਡਾਂ ਜਰਮਨੀ ਭਾਰਤੀ ਜੂਡੋ ਟੀਮ ਦੇ ਕੋਚ

ਪੰਜਾਬ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੋਚ ਦੀ ਯੋਗਤਾ ਨੂੰ ਪਹਿਚਾਣਿਆ


ਗੁਰਦਾਸਪੁਰ 21 ਜੁਲਾਈ ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ)

ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਜੁੜ ਗਿਆ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਨੌਜਵਾਨ ਰਵੀ ਕੁਮਾਰ ਗੁਰਦਾਸਪੁਰ ਜੂਡੋ ਕੋਚ ਦੀ ਯੋਗਤਾ ਨੂੰ ਪਹਿਚਾਣਿਆ ਅਤੇ ਉਨ੍ਹਾਂ ਦੀ ਨਿਯੁਕਤੀ ਜਰਮਨੀ ਦੇ ਬਰਲਿਨ ਸ਼ਹਿਰ ਵਿੱਚ ਹੋ ਰਹੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਬਤੌਰ ਕੋਚ ਕੀਤੀ ਹੈ। ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਲੰਪਿਕ ਖੇਡਾਂ ਤੋਂ ਬਾਅਦ ਇਹ ਦੂਸਰਾ ਖੇਡਾਂ ਦਾ ਵੱਡਾ ਖੇਡ ਸਮਾਗਮ ਹੈ। ਜਿਸ ਵਿਚ ਸੰਸਾਰ ਭਰ ਦੇ ਓਲੰਪਿਕ ਪੱਧਰ ਦੇ ਖਿਡਾਰੀ ਭਾਗ ਲੈਂਦੇ ਹਨ। 23 ਜੁਲਾਈ ਤੋਂ 27 ਜੁਲਾਈ ਤੱਕ ਚੱਲਣ ਵਾਲਿਆਂ ਇਹਨਾਂ ਖੇਡਾਂ ਵਿਚ ਰਵੀ ਕੁਮਾਰ ਗੁਰਦਾਸਪੁਰ ਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਵੇਗੀ। 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਸੰਚਾਲਨ ਲਈ ਨਵੇਂ ਜੂਡੋ ਨਿਯਮ ਵੀ ਇਹਨਾਂ ਖੇਡਾਂ ਵਿਚ ਲਾਗੂ ਹੋਣਗੇ। ਇਹਨਾਂ ਨਵੇਂ ਜੂਡੋ ਨਿਯਮਾਂ ਦੀ ਜਾਣਕਾਰੀ ਪੰਜਾਬ ਖਾਸ ਕਰ ਕੇ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਲਈ ਲਾਹੇਵੰਦ ਹੋਵੇਗੀ। ਰਵੀ ਕੁਮਾਰ ਇੱਕ ਸਾਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਇਸ ਮੁਕਾਮ ਤੇ ਪੁਜਿਆ ਹੈ। ਅਤੇ ਪਹਿਲਾਂ ਵੀ 2017 ਵਿੱਚ ਭਾਰਤ ਦੀ ਜੂਨੀਅਰ ਜੂਡੋ ਟੀਮ ਦਾ ਕੋਚ ਬਣ ਕੇ ਲੈਬਨਾਨ ਵਿਖੇ ਜਾ ਕੇ ਆਇਆ ਸੀ। ਇਸ ਟੀਮ ਵਿਚ ਰਵੀ ਕੁਮਾਰ ਤੋਂ ਇਲਾਵਾ ਰਾਜੇਸਵਰੀ ਸਾਨੂੰ ਦਾਨਿਸ਼ ਸ਼ਰਮਾ ਨਿਤਿਨ ਕੁਮਾਰ ਹਰਮੀਤ ਸਿੰਘ ਅਜਾਜ ਖ਼ਾਨ ਅਤੇ ਡਾਕਟਰ ਕਨਵਰ ਮਨਦੀਪ ਸਿੰਘ ਡਾਇਰੈਕਟਰ ਖੇਡ ਵਿਭਾਗ ਸ੍ਰੀ ਗੁਰੂ ਨਾਨਕ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਟੀਮ ਕੋਚ, ਪ੍ਰਬੰਧਕ ਮੈਂਬਰ ਹਨ। ਇਸੇ ਤਰ੍ਹਾਂ ਭਾਰਤ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿਚੋਂ ਚੁਣੇ ਹੋਏ ਖਿਡਾਰੀ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹਨ। ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਜਲੰਧਰ ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ ਸਾਬਕਾ ਐਸ ਐਸ ਪੀ ਵਿਜੀਲੈਂਸ ਵਿਭਾਗ ਪੰਜਾਬ, ਬਲਵਿੰਦਰ ਕੌਰ ਰਾਵਲਪਿੰਡੀ ਜਰਨਲ ਸਕੱਤਰ, ਦਿਨੇਸ਼ ਕੁਮਾਰ ਜੂਡੋ ਕੋਚ , ਨਵੀਨ ਸਲਗੋਤਰਾ, ਕਪਿਲ ਕੌਸਲ ਡੀ ਐਸ ਪੀ, ਰਾਜ ਕੁਮਾਰ ਸ਼ਰਮਾ ਡੀ ਐਸ ਪੀ, ਇੰਸਪੈਕਟਰ ਜਤਿੰਦਰ ਪਾਲ ਸਿੰਘ ਇੰਸਪੈਕਟਰ ਸਾਹਿਲ ਪਠਾਣੀਆਂ, ਡਾਕਟਰ ਰਵਿੰਦਰ ਸਿੰਘ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਅਤੇ ਜੂਡੋ ਖੇਡ ਪ੍ਰੇਮੀਆਂ ਨੇ ਭਾਰਤੀ ਜੂਡੋ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕਿ ਉਹ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।