ਦੋ ਬੱਚਿਆਂ ਦੀ ਬਲੀ ਲੈਣ ਤੋਂ ਬਾਅਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗਿਆ, ਨਹਿਰ ਦੇ ਪੁਲ ’ਤੇ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ

ਪੰਜਾਬ


ਮਖੂ, 25 ਜੁਲਾਈ,ਬੋਲੇ ਪੰਜਾਬ ਬਿਉਰੋ;
ਸਰਹਿੰਦ ਨਹਿਰ ਵਿੱਚ ਬੀਤੇ ਦਿਨ ਮੋਟਰਸਾਈਕਲ ਫਿਸਲਣ ਨਾਲ ਵਾਪਰੇ ਦਰਦਨਾਕ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਇਸ ਦੁਰਘਟਨਾ ਤੋਂ ਬਾਅਦ ਪ੍ਰਸ਼ਾਸਨ ਵੀ ਕੁੰਭਕਰਨੀ ਨੀਂਦ ਤੋਂ ਜਾਗ ਗਿਆ ਹੈ। ਹਾਦਸੇ ਦੌਰਾਨ ਨਹਿਰ ਵਿੱਚ ਡੁੱਬੇ ਦੋ ਬੱਚਿਆਂ ਵਿੱਚੋਂ ਨਿਮਰਤ ਕੌਰ ਦੀ ਲਾਸ਼ ਘੱਲ ਖੁਰਦ ਨੇੜੇ ਮਿਲ ਗਈ ਹੈ, ਜਦਕਿ ਦੂਜੇ ਬੱਚੇ ਦੀ ਭਾਲ ਜਾਰੀ ਹੈ।
ਜਿਵੇਂ ਹੀ ਇਸ ਘਟਨਾ ਦੀ ਖ਼ਬਰ ਮਿਲੀ, ਹਲਕੇ ਦੇ ਵਿਧਾਇਕ ਨਰੇਸ਼ ਕੁਮਾਰ ਕਟਾਰੀਆ ਦੇ ਪੁੱਤਰ ਸ਼ੰਕਰ ਕਟਾਰੀਆ, ਐੱਸਡੀਐੱਮ ਜ਼ੀਰਾ, ਤਹਿਸੀਲਦਾਰ ਮਖੂ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਅਤੇ ਇਲਾਕਾ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਜਿੱਥੇ ਵੀ ਪੁਲਾਂ ਉੱਤੇ ਰੇਲਿੰਗ ਨਹੀਂ ਲੱਗੀ, ਉੱਥੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ ਪੀਡਬਲਿਊਡੀ ਵਿਭਾਗ ਨੇ ਉਕਤ ਪੁਲ ’ਤੇ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਐੱਸਡੀਐੱਮ ਗੁਰਮੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਦਸੇ ਲਈ ਜਿੰਨੇ ਵੀ ਅਧਿਕਾਰੀ ਜਾਂ ਠੇਕੇਦਾਰ ਜ਼ਿੰਮੇਵਾਰ ਹੋਣਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।