ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਛੇ ਨਵੀਆਂ ਸੈਕਟਰਲ ਉਦਯੋਗਿਕ ਕਮੇਟੀਆਂ ਦਾ ਗਠਨ

ਚੰਡੀਗੜ੍ਹ ਪੰਜਾਬ

ਨਵੀਆਂ ਬਣੀਆਂ ਕਮੇਟੀਆਂ ਦੇ ਚੇਅਰਮੈਨਾਂ ਵਿੱਚ ਐਲ.ਟੀ ਫੂਡਜ਼ (ਦਾਵਤ ਰਾਈਸ) ਦੇ ਅਸ਼ੋਕ ਅਰੋੜਾ ਅਤੇ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਏ.ਐਸ ਮਿੱਤਲ ਸ਼ਾਮਲ ਹਨ

ਚੰਡੀਗੜ੍ਹ/ਲੁਧਿਆਣਾ, 27 ਜੁਲਾਈ ,ਬੋਲੇ ਪੰਜਾਬ ਬਿਉਰੋ:

ਸੂਬੇ ਦੀ ਉਦਯੋਗਿਕ ਨੀਤੀ ਨੂੰ ਮਜ਼ਬੂਤ ਕਰਨ ਅਤੇ ਕਾਰੋਬਾਰ ਕਰਨ ਵਿੱਚ ਸੌਖ ਨੂੰ ਬਿਹਤਰ ਬਣਾਉਣ ਲਈ ਉਦਯੋਗ ਮਾਹਿਰਾਂ ਤੋਂ ਸੁਝਾਅ ਇਕੱਠੇ ਕਰਨ ਦੀ ਪੰਜਾਬ ਸਰਕਾਰ ਦੀ ਪਹਿਲਕਦਮੀ ਨੂੰ ਜਾਰੀ ਰੱਖਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਛੇ ਹੋਰ ਸੈਕਟਰਲ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ।

ਉਨ੍ਹਾਂ ਇਹ ਐਲਾਨ ਸ਼ਨੀਵਾਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੱਚਤ ਭਵਨ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ।  ਕਮੇਟੀਆਂ ਦੇ ਚੇਅਰਮੈਨ ਇਸ ਪ੍ਰਕਾਰ ਹਨ: ਰਾਜੇਸ਼ ਖਰਬੰਦਾ (ਖੇਡਾਂ ਦੇ ਸਾਮਾਨ ਨਿਰਮਾਣ ਅਤੇ ਨਿਰਯਾਤਕ ਐਸੋਸੀਏਸ਼ਨ ਅਤੇ ਐਮ.ਡੀ ਨਿਵੀਆ ਸਪੋਰਟਸ, ਜਲੰਧਰ)- ਖੇਡ/ਚਮੜੇ ਦੇ ਸਾਮਾਨ ਕਮੇਟੀ ਅਸ਼ਵਨੀ ਕੁਮਾਰ (ਪ੍ਰਧਾਨ ਐਫ.ਆਈ.ਈ.ਓ ਇੰਡੀਆ, ਵਿਕਟਰ ਫੋਰਜਿੰਗਜ਼, ਜਲੰਧਰ)- ਮਸ਼ੀਨ/ਹੱਥ ਟੂਲ ਕਮੇਟੀ ਅਸ਼ੋਕ ਅਰੋੜਾ (ਐਲ.ਟੀ ਫੂਡਜ਼ ਦਾਵਤ ਚੌਲ)- ਫੂਡ ਪ੍ਰੋਸੈਸਿੰਗ ਅਤੇ ਡੇਅਰੀ ਗੁਰਜਿੰਦਰ ਸਿੰਘ (ਬੈਸਟ ਵੈਸਟਰਨ ਹੋਟਲਜ਼)- ਟੂਰਿਜ਼ਮ ਅਤੇ ਹੋਸਪਿਟੈਲਿਟੀ ਕਮੇਟੀ ਏ.ਐਸ. ਮਿੱਤਲ (ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਹੁਸ਼ਿਆਰਪੁਰ)- ਹੈਵੀ ਮਸ਼ੀਨਰੀ ਨਰੇਸ਼ ਤਿਵਾੜੀ (ਪਲਾਈਵੁੱਡ ਮੈਨੂਫੈਕਚਰਿੰਗ ਇੰਡਸਟਰੀਜ਼ ਐਸੋਸੀਏਸ਼ਨ ਅਤੇ ਐਮ.ਡੀ ਵਿਰਗੋ ਪੈਨਲਜ਼, ਹੁਸ਼ਿਆਰਪੁਰ)-  ਫਰਨੀਚਰ ਅਤੇ ਪਲਾਈ ਇੰਡਸਟਰੀ ਕਮੇਟੀ।

ਇਨ੍ਹਾਂ ਕਮੇਟੀਆਂ ਵਿੱਚ ਵਿਭਿੰਨ ਉਦਯੋਗਿਕ ਖੇਤਰਾਂ ਦੇ ਮੈਂਬਰ ਸ਼ਾਮਲ ਹਨ ਅਤੇ ਇਹ ਸੈਕਟਰ-ਵਿਸ਼ੇਸ਼ ਨੀਤੀਗਤ ਉਪਾਵਾਂ ਦੀ ਸਿਫ਼ਾਰਸ਼ ਕਰਨ ਲਈ ਥਿੰਕ ਟੈਂਕ ਵਜੋਂ ਕੰਮ ਕਰਨਗੇ। ਨਵੀਆਂ ਕਮੇਟੀਆਂ ਖੇਡਾਂ/ਚਮੜੇ ਦੇ ਸਾਮਾਨ, ਮਸ਼ੀਨ/ਹੱਥ ਟੂਲ, ਫੂਡ ਪ੍ਰੋਸੈਸਿੰਗ ਅਤੇ ਡੇਅਰੀ, ਸੈਰ-ਸਪਾਟਾ ਅਤੇ ਹੋਸਪਿਟੈਲਿਟੀ, ਭਾਰੀ ਮਸ਼ੀਨਰੀ ਅਤੇ ਫਰਨੀਚਰ ਅਤੇ ਪਲਾਈ ਇੰਡਸਟਰੀ ‘ਤੇ ਕੇਂਦ੍ਰਿਤ ਹਨ।

ਸੰਜੀਵ ਅਰੋੜਾ ਨੇ ਕਿਹਾ ਕਿ ਹਰੇਕ ਕਮੇਟੀ ਦਾ ਮੁੱਖ ਕੰਮ ਹੋਵੇਗਾ ਪੰਜਾਬ ਦੇ ਵਿਲੱਖਣ ਉਦਯੋਗਿਕ ਈਕੋ ਸਿਸਟਮ ਦੇ ਨਾਲ-ਨਾਲ ਢਾਂਚਾਗਤ ਅਤੇ ਵਿੱਤੀ ਸੰਦਰਭ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਖਾਸ ਖੇਤਰ ਲਈ ਇੱਕ ਅਨੁਕੂਲਿਤ ਉਦਯੋਗਿਕ ਢਾਂਚਾ/ਨੀਤੀ ਲਈ ਸਰਕਾਰ ਨੂੰ ਇੱਕ ਢਾਂਚਾਗਤ ਇਨਪੁਟ ਪ੍ਰਦਾਨ ਕਰਨਾ ਹੈ। ਇਸਦੇ ਲਈ ਕਮੇਟੀ ਨੂੰ ਦੇਸ਼ ਦੇ ਹੋਰ ਸਾਰੇ ਸੰਬੰਧਿਤ ਰਾਜਾਂ ਦੀਆਂ ਨੀਤੀਆਂ ਅਤੇ ਢਾਂਚੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਪੰਜਾਬ ਲਈ ਇੱਕ ‘ਸਭ ਤੋਂ ਵਧੀਆ’ ਨੀਤੀ ਢਾਂਚਾ ਵਿਕਸਤ ਕਰਨਾ ਚਾਹੀਦਾ ਹੈ। ਕਮੇਟੀਆਂ 1 ਅਕਤੂਬਰ 2025 ਤੱਕ ਲਿਖਤੀ ਰੂਪ ਵਿੱਚ ਇਹ ਸਿਫ਼ਾਰਸ਼ਾਂ ਜਮ੍ਹਾਂ ਕਰਾਉਣਗੀਆਂ।

ਹਰੇਕ ਕਮੇਟੀ ਵਿੱਚ ਇੱਕ ਚੇਅਰਪਰਸਨ ਅਤੇ ਉਦਯੋਗ ਤੋਂ ਕੁਝ ਮੈਂਬਰ ਹੋਣਗੇ। ਹਾਲਾਂਕਿ ਸਰਕਾਰ ਦੇ ਵਿਵੇਕ ‘ਤੇ ਹੋਰ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਮੈਂਬਰ ਆਕਾਰ, ਪੈਮਾਨੇ ਅਤੇ ਭੂਗੋਲ ਵਿੱਚ ਵਿਭਿੰਨ ਹੋਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚਰਚਾ ਦੌਰਾਨ ਸਾਰੇ ਵਿਚਾਰ ਪੇਸ਼ ਕੀਤੇ ਜਾਣ। ਮੈਂਬਰ ਸਮੁੱਚੇ ਖੇਤਰ ਦੇ ਵੱਖ-ਵੱਖ ਉਪ-ਭਾਗਾਂ ਦੀ ਨੁਮਾਇੰਦਗੀ ਵੀ ਕਰਨਗੇ।

ਹਰੇਕ ਕਮੇਟੀ ਨੂੰ ਸਕੱਤਰੇਤ ਸਹਾਇਤਾ ਕਮੇਟੀ ਦੇ ਮੈਂਬਰ-ਸਕੱਤਰ ਦੁਆਰਾ ਪ੍ਰਦਾਨ ਕੀਤੀ ਜਾਵੇਗੀ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਜੋ ਕਮੇਟੀ ਦੀਆਂ ਮੀਟਿੰਗਾਂ ਦੇ ਆਯੋਜਨ ਅਤੇ ਮਿੰਟ ਤਿਆਰ ਕਰਨ ਦਾ ਇੰਚਾਰਜ ਵੀ ਹੋਵੇਗਾ। ਉਦਯੋਗ ਅਤੇ ਵਣਜ ਵਿਭਾਗ ਤੋਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ (ਜੀ.ਐਮ, ਡੀ.ਆਈ.ਸੀ) ਅਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ (ਪੀ.ਬੀ.ਆਈ.ਪੀ) ਤੋਂ ਸਬੰਧਤ ਸੈਕਟਰ ਅਫਸਰ ਸਬੰਧਤ ਕਮੇਟੀ ਦੀ ਲੋੜ ਅਨੁਸਾਰ ਪ੍ਰਬੰਧਕੀ ਸਹਾਇਤਾ ਕਰਨਗੇ।

ਇਸ ਤੋਂ ਪਹਿਲਾਂ ਤਿੰਨ ਕਮੇਟੀਆਂ ਜਿਵੇਂ ਕਿ ਸਪਿਨਿੰਗ ਅਤੇ ਬੁਣਾਈ ਕਮੇਟੀ, ਲਿਬਾਸ ਕਮੇਟੀ ਅਤੇ ਰੰਗਾਈ ਅਤੇ ਫਿਨਿਸ਼ਿੰਗ ਯੂਨਿਟ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਹਰੇਕ ਕਮੇਟੀ ਵਿੱਚ ਨਿਯੁਕਤ ਮੈਂਬਰਾਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

ਲੜੀ ਨੰ.ਨਾਮ ਅਹੁਦਾਯੂਨਿਟ/ਸੰਗਠਨ ਦਾ ਨਾਮਸ਼੍ਰੇਣੀ
  ਸਪੋਰਟਸ/ਲੈਦਰ ਗੁੱਡਜ਼ 
1ਰਾਜੇਸ਼ ਖਰਬੰਦਾ ਚੇਅਰਮੈਨਸਪੋਰਟਸ ਗੁਡਜ਼ ਮੈਨੂਫੈਕਚਰਿੰਗ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਅਤੇ ਐਮਡੀ ਨਿਵੀਆ ਸਪੋਰਟਸ, ਜਲੰਧਰਐਮਐਸਐਮਈ
2ਏਡੀਸੀ (ਜੀ) ਜਲੰਧਰ ਮੈਂਬਰ ਸਕੱਤਰਗਵਰਨਮੈਂਟ 
3ਦੀਪਕ ਚਾਵਲਾ ਮੈਂਬਰਜੇ.ਡੀ. ਲੈਦਰ ਪ੍ਰਾਈਵੇਟ ਲਿਮਟਿਡ, ਜਲੰਧਰਐਮਐਸਐਮਈ
4ਗੌਰਵ ਸੂਦ ਮੈਂਬਰਪ੍ਰਾਈਮ ਬਿਨੌਕਸਐਮਐਸਐਮਈ
5ਹੀਰਾ ਲਾਲ ਵਰਮਾ ਮੈਂਬਰਵਾਸੂ ਲੈਦਰ ਪ੍ਰਾਈਵੇਟ ਲਿਮਟਿਡ, ਜਲੰਧਰਐਮਐਸਐਮਈ
6ਮੁਕੁਲ ਵਰਮਾ ਮੈਂਬਰਸਪੋਰਟਸਕਾਮ ਇੰਡਸਟਰੀ ਕਨਫੈਡਰੇਸ਼ਨ ਅਤੇ ਐਮਡੀ ਸਾਵੀ ਇੰਟਰਨੈਸ਼ਨਲ, ਜਲੰਧਰਆਰਗਨਾਈਜੇਸ਼ਨ
7ਮੁਨੀਸ਼ ਕੋਹਲ ਮੈਂਬਰਸਪੋਰਟਸ ਸਿੰਡੀਕੇਟਐਮਐਸਐਮਈ
8ਨਰੇਸ਼ ਸ਼ਰਮਾ ਮੈਂਬਰਐਚ.ਆਰ.ਇੰਟਰਨੈਸ਼ਨਲਐਮਐਸਐਮਈ
9ਨਰਿੰਦਰ ਸਿੰਘ ਮੈਂਬਰਐਕਟਿਵ ਟੂਲਸਐਮਐਸਐਮਈ
10ਨਿਤਿਨ ਕੋਹਲੀ ਮੈਂਬਰਟ੍ਰੇਸਰ ਸ਼ੂਜ਼, ਜਲੰਧਰਐਮਐਸਐਮਈ
11ਪ੍ਰਾਣ ਚੱਢਾ ਮੈਂਬਰਯੂਨੀਵਰਸਲ ਸਪੋਰਟਸ ਜਲੰਧਰਐਮਐਸਐਮਈ
12ਸੁਮਿਤ ਸ਼ਰਮਾ ਮੈਂਬਰਫਿਲਿਪਸ ਇੰਟਰਨੈਸ਼ਨਲ, ਜਲੰਧਰਐਮਐਸਐਮਈ
13ਵਿਮਲ ਜੈਨ ਮੈਂਬਰਐਮਕੋ ਇੰਡਸਟਰੀਜ਼ਐਮਐਸਐਮਈ
      
ਲੜੀ ਨੰ.ਨਾਮ ਅਹੁਦਾਯੂਨਿਟ/ਸੰਗਠਨ ਦਾ ਨਾਮਸ਼੍ਰੇਣੀ
  ਮਸ਼ੀਨ/ਹੈਂਡ ਟੂਲਜ਼ 
1ਅਸ਼ਵਨੀ ਕੁਮਾਰ ਚੇਅਰਮੈਨਪ੍ਰੈਜ਼ਡੈਂਟ ਐਫਆਈਈਓ ਇੰਡੀਆ, ਵਿਕਟਰ ਫੋਰਜਿੰਗਜ਼, ਜਲੰਧਰਐਮਐਸਐਮਈ
2ਏਡੀਸੀ (ਜੀ) ਜਲੰਧਰ ਮੈਂਬਰ ਸਕੱਤਰਗਵਰਨਮੈਂਟ 
3ਬਿੰਨੀ ਗੁਪਤਾ Memberਰੇਨੀ ਸਟ੍ਰਿਪਸ ਲਿਮਟਿਡਐਮਐਸਐਮਈ
4ਹਨੀ ਸੇਠੀ ਮੈਂਬਰਅਵਿਘਨ ਏ.ਬੀ.ਸਟੀਲਜ਼ ਪ੍ਰਾਈਵੇਟ ਲਿਮਟਿਡਐਮਐਸਐਮਈ
5ਜਗਦੀਪ ਸਿੰਘਲ ਮੈਂਬਰਈਸਟਮੈਨ, ਲੁਧਿਆਣਾਐਮਐਸਐਮਈ
6ਮੇਜਰ ਸਿੰਘ ਮੈਂਬਰਜੈਵੂ ਮਸ਼ੀਨਜ਼ ਪ੍ਰਾਈਵੇਟ ਲਿਮਟਿਡਐਮਐਸਐਮਈ
7ਨਰਿੰਦਰ ਸਿੰਘ ਸੱਗੂ ਮੈਂਬਰਜਲੰਧਰ ਇੰਡਸਟਰੀਅਲ ਫੋਕਲ ਪੁਆਇੰਟ ਐਸੋਸੀਏਸ਼ਨਆਰਗਨਾਈਜੇਸ਼ਨ
8ਪੀ ਸੀ ਚੱਢਾ ਮੈਂਬਰਬਾਉਮ ਫੋਰਜ, ਲੁਧਿਆਣਾਐਮਐਸਐਮਈ
9ਰਾਕੇਸ਼ ਗੁਪਤਾ ਮੈਂਬਰਈਸਟਮੈਨ ਇੰਟਰਨੈਸ਼ਨਲਐਮਐਸਐਮਈ
10ਰਿਸ਼ੀ ਰਾਜ ਸ਼ਰਮਾ ਮੈਂਬਰਪ੍ਰੌਕਸੀਮਾ ਸਟੀਲ ਪ੍ਰਾਈਵੇਟ ਲਿਮਟਿਡਐਮਐਸਐਮਈ
11ਐਸਸੀ ਰਲਹਨ ਮੈਂਬਰਸ਼੍ਰੀ ਟੂਲਜ਼ਐਮਐਸਐਮਈ
12ਸ਼ਰਦ ਅਗਰਵਾਲ ਮੈਂਬਰਓਏਕੇ ਮੈਟਕਾਰਪ, ਜਲੰਧਰਐਮਐਸਐਮਈ
13ਤ੍ਰਿਲੋਚਨ ਸਿੰਘ ਮੈਂਬਰਕੰਸੋਰਟੀਅਮ ਆਫ਼ ਲੁਧਿਆਣਾ ਮਸ਼ੀਨ ਟੂਲ ਐਮਐਫਆਰਐਸਆਰਗਨਾਈਜੇਸ਼ਨ
      
ਲੜੀ ਨੰ.ਨਾਮ ਅਹੁਦਾਯੂਨਿਟ/ਸੰਗਠਨ ਦਾ ਨਾਮਸ਼੍ਰੇਣੀ
  ਫੂਡ ਪ੍ਰੋਸੈਸਿੰਗ ਅਤੇ ਡੇਅਰੀ 
1ਅਸ਼ੋਕ ਅਰੋੜਾ ਚੇਅਰਮੈਨਐਲਟੀ ਫੂਡਜ਼ (ਦਾਵਤ ਚਾਵਲ)ਲਾਰਜ਼
2ਏਡੀਸੀ (ਜੀ) ਅੰਮ੍ਰਿਤਸਰ ਮੈਂਬਰ ਸਕੱਤਰਗਵਰਨਮੈਂਟ 
3ਅਨੂਪ ਬੈਕਟਰ ਮੈਂਬਰਮਿਸਿਜ਼ ਬੈਕਟਰਸ ਫੂਡ ਸਪੈਸ਼ਲਿਟੀਜ਼, ਜਲੰਧਰਐਮਐਸਐਮਈ
4ਅਰਵਿੰਦਰ ਪਾਲ ਸਿੰਘ ਮੈਂਬਰਬਾਸਮਤੀ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ/ਲਾਲ ਕਿਲਾ ਰਾਈਸ, ਅੰਮ੍ਰਿਤਸਰਆਰਗਨਾਈਜੇਸ਼ਨ
5ਭਵਦੀਪ ਸਰਦਾਨਾ ਮੈਂਬਰਸੁਖਜੀਤ ਸਟਾਰਚ ਐਂਡ ਕੈਮੀਕਲਜ਼, ਕਪੂਰਥਲਾਲਾਰਜ਼
6ਗੁਰਮੀਤ ਭਾਟੀਆ ਮੈਂਬਰਅਜੂਨੀ ਟੈਕਐਮਐਸਐਮਈ
7ਇਸ਼ਾਂਤ ਗੋਇਲ ਮੈਂਬਰਏਪੀ ਰਿਫਾਇਨਰੀ ਪ੍ਰਾ. ਲਿਮਿਟੇਡਐਮਐਸਐਮਈ
8ਮਨਜੀਤ ਸਿੰਘ ਮੈਂਬਰਬੋਨ ਰੋਟੀਐਮਐਸਐਮਈ
9ਐਨ ਐਸ ਬਰਾੜ ਮੈਂਬਰਪੈਗਰੋ ਫੂਡਜ਼ਐਮਐਸਐਮਈ
10ਨਮੀਸ਼ ਗੁਪਤਾ ਮੈਂਬਰਨਿਊਟ੍ਰੀਟੇਕ ਐਗਰੋ ਪ੍ਰਾ. ਲਿਮਿਟੇਡਐਮਐਸਐਮਈ
11ਸਮੀਰ ਮਿੱਤਲ ਮੈਂਬਰਭਗਵਤੀ ਰਾਈਸ ਮਿੱਲ, ਫਿਰੋਜ਼ਪੁਰਐਮਐਸਐਮਈ
12ਸੰਦੀਪ ਗੋਇਲ ਮੈਂਬਰਨੈਸਲੇ ਇੰਡੀਆ, ਮੋਗਾਲਾਰਜ਼
13ਸੁਮਿਤ ਅਗਰਵਾਲ ਮੈਂਬਰਆਈਟੀਸੀ ਲਿਮਟਿਡ, ਕਪੂਰਥਲਾਲਾਰਜ਼
      
      
ਲੜੀ ਨੰ.ਨਾਮ ਅਹੁਦਾਯੂਨਿਟ/ਸੰਗਠਨ ਦਾ ਨਾਮਸ਼੍ਰੇਣੀ
  ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ 
1ਗੁਰਜਿੰਦਰ ਸਿੰਘ ਚੇਅਰਮੈਨਬੈਸਟ ਵੈਸਟਰਨ ਹੋਟਲਐਮਐਸਐਮਈ
2ਏਡੀਸੀ (ਜੀ) ਅੰਮ੍ਰਿਤਸਰ ਮੈਂਬਰ ਸਕੱਤਰਗਵਰਨਮੈਂਟ 
3ਅਭਿਨਵ ਓਸਵਾਲ ਮੈਂਬਰਜੇ ਲੋ ਰਿਐਲਟੀ ਪ੍ਰਾਈਵੇਟ ਲਿਮਟਿਡਲਾਰਜ਼
4ਅਮਰਜੀਤ ਮਹਿਤਾ ਮੈਂਬਰਪਦਮ ਗਰੁੱਪਐਮਐਸਐਮਈ
5ਅਮਰਵੀਰ ਸਿੰਘ ਮੈਂਬਰਪ੍ਰੈਜ਼ੀਡੈਂਟ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਪੰਜਾਬਆਰਗਨਾਈਜੇਸ਼ਨ
6ਅਮਰਿੰਦਰ ਚੋਪੜਾ ਮੈਂਬਰਕਿੱਕਰ ਲਾਜ ਰੋਪੜਐਮਐਸਐਮਈ
7ਏਪੀਐਸ ਚੱਠਾ ਮੈਂਬਰਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨਆਰਗਨਾਈਜੇਸ਼ਨ
8ਗੁਰਿੰਦਰ ਭੱਟੀ ਮੈਂਬਰਜੀਬੀ ਰਿਐਲਟੀਐਮਐਸਐਮਈ
9ਹਰਕੀਰਤ ਆਹਲੂਵਾਲੀਆ ਮੈਂਬਰਸਿਟਰਸ ਕਾਉਂਟੀਐਮਐਸਐਮਈ
10ਨਰੇਸ਼ ਅਗਰਵਾਲ ਮੈਂਬਰਜੀਕੇ ਹੋਟਲ ਐਂਡ ਰਿਜ਼ੌਰਟਸਐਮਐਸਐਮਈ
11ਪੁਨੀਤ ਮੱਕੜ ਮੈਂਬਰਮੱਕੜ ਗਰੁੱਪਲਾਰਜ਼
12ਰਜਨੀਸ਼ ਆਹੂਜਾ ਮੈਂਬਰਹੋਟਲ ਆਗਾਜ਼ ਲੁਧਿਆਣਾਐਮਐਸਐਮਈ
13ਸਿਮਰਦੀਪ ਸਿੰਘ ਮੈਂਬਰਜੀਜੀਆਰ ਕਲੱਬਐਮਐਸਐਮਈ
      
ਲੜੀ ਨੰ.ਨਾਮ ਅਹੁਦਾਯੂਨਿਟ/ਸੰਗਠਨ ਦਾ ਨਾਮਸ਼੍ਰੇਣੀ
  ਹੈਵੀ ਮਸ਼ੀਨਰੀ 
1ਏ.ਐਸ. ਮਿੱਤਲ ਚੇਅਰਮੈਨਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਹੁਸ਼ਿਆਰਪੁਰਲਾਰਜ਼
2ਏਡੀਸੀ (ਜੀ) ਹੁਸ਼ਿਆਰਪੁਰ ਮੈਂਬਰ ਸਕੱਤਰਗਵਰਨਮੈਂਟ 
3ਅਰੁਣ ਰਾਘਵ ਮੈਂਬਰਸਵਰਾਜ ਮਹਿੰਦਰਾ, ਮੋਹਾਲੀਲਾਰਜ਼
4ਅਸ਼ੀਸ਼ ਗਰਗ ਮੈਂਬਰਹੈਪੀ ਫੋਰਜਿੰਗਜ਼ ਲਿਮਟਿਡਲਾਰਜ਼
5ਬਲਦੇਵ ਸਿੰਘ ਮੈਂਬਰਪੰਜਾਬ ਸਟੇਟ ਐਗਰੀਕਲਚਰ ਇੰਪਲੀਮੇਂਟਸ ਮੈਨੂਫੈਕਚਰਰ ਐਸੋਸੀਏਸ਼ਨ, ਲੁਧਿਆਣਾਆਰਗਨਾਈਜੇਸ਼ਨ
6ਬਲਜੀਤ ਸਿੰਘ ਮੈਂਬਰਮੋਹਾਲੀ ਇੰਡਸਟਰੀਅਲ ਐਸੋਸੀਏਸ਼ਨਆਰਗਨਾਈਜੇਸ਼ਨ
7ਗੁਰਸੇਵਕ ਸਿੰਘ ਮਠਾੜੂ ਮੈਂਬਰਮਥਾਰੂ ਇੰਡਸਟਰੀਜ਼ (ਹਾਰਵੈਸਟਰ ਮੈਨੂਫੈਕਚਰਰ), ਜ਼ੀਰਾ ਰੋਡ, ਫਿਰੋਜ਼ਪੁਰਐਮਐਸਐਮਈ
8ਹਰੀ ਸਿੰਘ ਮੈਂਬਰਪ੍ਰੀਤ ਟਰੈਕਟਰ ਪ੍ਰਾਈਵੇਟ ਲਿਮਟਿਡ, ਨਾਭਾਐਮਐਸਐਮਈ
9ਹਰਮੀਤ ਸਿੰਘ ਮੈਂਬਰਕਰਤਾਰ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਭਾਦਸੋਂ, ਪਟਿਆਲਾਐਮਐਸਐਮਈ
10ਜੇ ਪੀ ਖੰਨਾ ਮੈਂਬਰਮੋਗਾ ਐਗਰੋ ਇੰਡਸਟਰੀਜ਼ ਐਸੋਸੀਏਸ਼ਨ, ਮੋਗਾਐਮਐਸਐਮਈ
11ਮਲਕੀਤ ਸਿੰਘ ਮੈਂਬਰਪਨੇਸਰ ਐਗਰੀਵਰਕਸ ਪ੍ਰਾਈਵੇਟ ਲਿਮਟਿਡ, ਲੁਧਿਆਣਾਐਮਐਸਐਮਈ
12ਸੁਖਵਿੰਦਰ ਸਿੰਘ ਮੈਂਬਰਮੰਕੂ ਐਗਰੋਟੈਕ ਪ੍ਰਾਈਵੇਟ ਲਿਮਟਿਡ, ਭਾਦਸੋਂ, ਪਟਿਆਲਾਐਮਐਸਐਮਈ
13ਉਪਕਾਰ ਸਿੰਘ ਆਹੂਜਾ ਮੈਂਬਰਚੈਂਬਰ ਫਾਰ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ, ਲੁਧਿਆਣਾਆਰਗਨਾਈਜੇਸ਼ਨ
      
      
ਲੜੀ ਨੰ.ਨਾਮ ਅਹੁਦਾਯੂਨਿਟ/ਸੰਗਠਨ ਦਾ ਨਾਮਸ਼੍ਰੇਣੀ
  ਫਰਨੀਚਰ ਅਤੇ ਪਲਾਈ ਉਦਯੋਗ 
1ਨਰੇਸ਼ ਤਿਵਾੜੀ ਚੇਅਰਮੈਨਪਲਾਈਵੁੱਡ ਮੈਨੂਫੈਕਚਰਿੰਗ ਇੰਡਸਟਰੀਜ਼ ਐਸੋਸੀਏਸ਼ਨ ਅਤੇ ਐਮਡੀ ਵਿਰਗੋ ਪੈਨਲਜ਼, ਹੁਸ਼ਿਆਰਪੁਰਲਾਰਜ਼
2ਏਡੀਸੀ (ਜੀ) ਹੁਸ਼ਿਆਰਪੁਰ ਮੈਂਬਰ ਸਕੱਤਰਗਵਰਨਮੈਂਟ 
3ਅਜੈ ਸੇਤੀਆ ਮੈਂਬਰਸੇਤੀਆ ਪੇਪਰ ਮਿੱਲਜ਼ਲਾਰਜ਼
4ਅਨਿਲ ਸ਼ੁਕਲਾ ਮੈਂਬਰਜੇਕੇਪੀਐਲ ਪੈਕੇਜਿੰਗਜ਼ ਪ੍ਰਾਈਵੇਟ ਲਿਮਟਿਡ, ਲੁਧਿਆਣਾਐਮਐਸਐਮਈ
5ਬੀ ਐਸ ਸੱਭਰਵਾਲ ਮੈਂਬਰਸੈਂਚੁਰੀ ਪਲਾਈਵੁੱਡ, ਹੁਸ਼ਿਆਰਪੁਰਲਾਰਜ਼
6ਡੀ ਡੀ ਗਰਗ ਮੈਂਬਰਏਪੀ ਪੇਪਰਜ਼, ਐਸਏਐਸ ਨਗਰਐਮਐਸਐਮਈ
7ਗੋਪਾਲ ਬਾਂਸਲ ਮੈਂਬਰਸਾਵਿਤਰੀ ਵੁੱਡਜ਼, ਹੁਸ਼ਿਆਰਪੁਰਐਮਐਸਐਮਈ
8ਹਰਵਿੰਦਰ ਸਿੰਘ ਮੈਂਬਰਕੀਨੀਆ ਫਰਨੀਚਰਐਮਐਸਐਮਈ
9ਇੰਦਰਜੀਤ ਸੋਹਲ ਮੈਂਬਰਪਲਾਈਬੋਰਡ ਐਸੋਸੀਏਸ਼ਨ, ਲੁਧਿਆਣਾਆਰਗਨਾਈਜੇਸ਼ਨ
10ਜਤਿੰਦਰ ਸਿੰਘ ਮੈਂਬਰਰੁਚਿਰਾ ਪੇਪਰਜ਼, ਰੋਪੜਐਮਐਸਐਮਈ
11ਪਵਨ ਖੈਤਾਨ ਮੈਂਬਰਕੁਆਂਟਮ ਪੇਪਰਜ਼ ਲਿਮਟਿਡ ਹੁਸ਼ਿਆਰਪੁਰਐਮਐਸਐਮਈ
12ਪ੍ਰਮੋਦ ਲਾਂਬਾ ਮੈਂਬਰਹਾਰਟਮੈਨ ਪੈਕੇਜਿੰਗ, ਮੋਹਾਲੀਐਮਐਸਐਮਈ
13ਰਾਜੀਵ ਸਿੰਗਲ ਮੈਂਬਰਸਮਰਾਟ ਪਲਾਈਵੁੱਡਐਮਐਸਐਮਈ

———–

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।