ਕਪੂਰਥਲਾ, 28 ਜੁਲਾਈ,ਬੋਲੇ ਪੰਜਾਬ ਬਿਊਰੋ;
ਅੰਮ੍ਰਿਤਸਰ ਚੁੰਗੀ ਕਪੂਰਥਲਾ ਨੇੜੇ ਇੱਕ ਬੋਲੈਰੋ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਗੱਡੀ ਬੁਰੀ ਤਰ੍ਹਾਂ ਸੜ ਚੁੱਕੀ ਸੀ।
ਜਾਣਕਾਰੀ ਅਨੁਸਾਰ ਇਹ ਗੱਡੀ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਝੱਲ ਠੀਕਰੀਵਾਲ ਦੀ ਸੀ, ਜੋ ਕਿ ਕਪੂਰਥਲਾ ਸ਼ਹਿਰ ਵਿੱਚ ਕਿਸੇ ਸਮਾਗਮ ਲਈ ਆਇਆ ਸੀ। ਜਦੋਂ ਉਹ ਗੱਡੀ ਤੋਂ ਉਤਰਿਆ ਤਾਂ ਕੁਝ ਸਮੇਂ ਬਾਅਦ ਅਚਾਨਕ ਉਸਦੀ ਗੱਡੀ ਨੂੰ ਅੱਗ ਲੱਗ ਗਈ। ਕਾਰ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਕੇ ਲੋਕ ਘਬਰਾ ਗਏ।












