ਕੇਂਦਰ ਸਰਕਾਰ ਵੱਲੋਂ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਕਰਕੇ ਅਲਟ ਤੇ ਉੱਲੂ ਸਮੇਤ 25 ਓ. ਟੀ. ਪਲੇਟਫਾਰਮਾਂ ’ਤੇ ਰੋਕ ਸ਼ਲਾਘਯੋਗ ਪਰ…ਸੰਜੀਵਨ

ਪੰਜਾਬ

ਆਧੁਨਿਕ ਸਮੇਂ ਦੀਆਂ ਇਨ੍ਹਾਂ ਗੰਭੀਰ ਦਿਕੱਤਾਂ ਅਤੇ ਸੰਕਟਾਂ ਨੂੰ ਤਮਾਮ ਰਾਜਨੀਤਿਕ ਧਿਰਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਪ੍ਰੀਵਾਰਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ-ਸੰਜੀਵਨ

ਮੋਹਾਲੀ 29 ਜੁਲਾਈ ,ਬੋਲੇ ਪੰਜਾਬ ਬਿਉਰੋ;

ਕੇਂਦਰ ਸਰਕਾਰ ਵੱਲੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਗ੍ਰਹਿ, ਮਹਿਲਾ ਅਤੇ ਬਾਲ ਵਿਕਾਸ, ਇਲੈਕਟ੍ਰਾਨਿਕਸ, ਸੂਚਨਾ ਤਕਨੀਕੀ ਅਤੇ ਕਾਨੂੰਨਮੰਤਰਾਲਾ, ਉਦਯੋਗ, ਸੰਗਠਨ ਫਿੱਕੀ, ਸੀ. ਆਈ. ਈ. ਅਤੇ ਮਹਿਲਾ ਤੇ ਬਾਲ ਅਧਿਕਾਰ ਖੇਤਰ ਦੇ ਮਾਹਿਰਾਂ ਦੀ ਸਲਾਹ ਨਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਕਰਕੇ ਅਲਟ, ੳੱੁਲੂ, ਦੇਸੀਫਲਿਕਸ, ਬਿੱਗ ਸ਼ਾਟਸ ਐਪ, ਬੂਮੈਕਸ, ਕੰਗਨ ਐਪ ਬੱੁਲ, ਨਰਵਸ ਲਾਇਟ, ਗੁਲਾਬ ਐਪ, ਕੰਗਨ ਐਪ, ਬੁੱਲ ਐਪ, ਜਲਵਾ ਐਪ ਸਮੇਤ 25 ਓ. ਟੀ. ਟੀ. ਮੰਚਾਂ ਦੀਆਂ ਵੈਸਾਇਟਾਂ ਅਤੇ ਐਪਸ ਨੂੰ ਬੰਦ ਕਰਨ ਦਟੇ ਫੈਸਲੇ ਦੀ ਸ਼ਲਾਘਾ ਕਰਦਿਆਂ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਓ. ਟੀ. ਟੀ. ਪਲੇਟਫਾਰਮਾਂ ਦੀਆਂ ਵੈਸਾਇਟਾਂ ਅਤੇ ਐਪਸ ਦੇ ਕਈ ਮੰਚ ਅਸ਼ਲੀਲ ਅਤੇ ਲੱਚਰ ਸਮੱਗਰੀ ਪ੍ਰਸਾਰਿਤ ਕਰਕੇ ਸਾਡੀਆਂ ਨੌਜਵਾਨੀ ਅਤੇ ਆਉਂਣ ਵਾਲੀਆਂ ਨਸਲਾਂ ਨੂੰ ਤਬਾਹ ਅਤੇ ਗੁੰਮਰਾਹ ਕਰ ਰਹੀਆਂ ਹਨ ਪਰ ਅਸ਼ਲੀਲਤਾ, ਲਚੱਰਤਾ, ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕਰ ਰਹੀ ਗੀਤਕਾਰੀ ਅਤੇ ਗਾਇਕੀ ਅਤੇ ਪਬਜੀ ਵਰਗੇ ਮੰਚਾ ਉਪਰ ਵੀ ਪਬੰਧੀ ਲਾਉਣ ਲਈ ਕੇਂਦਰ ਸਰਕਾਰ ਗੰਭੀਰਤਾ ਨਾਲ ਸੋਚੇ ਕਿਉਂਕਿ ਇਸ ਕਿਸਮ ਦੀ ਗਾਇਕੀ ਅਤੇ ਗੀਤਕਾਰੀ ਵੀ ਸਮਾਜ ਵਿਚ ਨਸ਼ਿਆਂ, ਅਪਾਰਧਿਕ ਮਾਮਲਿਆਂ ਅਤੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਵਧਾਉਂਣ ਵਿਚ ਸਹਾਈ ਹੋ ਰਹੀ ਹੈ।ਅਤੇ ਪਬਜੀ ਵਰਗੇ ਪਲੇਟਫਾਰਮ ਸਮਾਜ ਖਾਸ ਤੌਰ ’ਤੇ ਅਲੜ ਉਮਰ ਦੇ ਬੱਚਿਆਂ ਵਿਚ ਹਿੰਸਕ ਪ੍ਰਵਿਰਤੀ ਅਤੇ ਰੁਝਾਨ ਵਧਾ ਰਹੇ ਹਨ।ਆਧੁਨਿਕ ਸਮੇਂ ਦੀਆਂ ਇਨ੍ਹਾਂ ਗੰਭੀਰ ਦਿਕੱਤਾਂ ਅਤੇ ਸੰਕਟਾਂ ਨੂੰ ਤਮਾਮ ਰਾਜਨੀਤਿਕ ਧਿਰਾਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਪ੍ਰੀਵਾਰਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ।ਕਿਉਂਕਿ ਇਹ ਸਿਰਫ ਸਰਕਾਰਾਂ ਦੀ ਹੀ ਸਾਡੀ ਸਭ ਦੀ  ਸਾਂਝੀ ਜ਼ੁੰਮੇਵਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।