ਪਿੰਡ ਬਠੋਈ ਜ਼ਿਲਾ ਪਟਿਆਲਾ ਦੇ ਐਸਸੀ ਸਮਾਜ ਦੇ ਲੋਕਾਂ ਦੇ ਹੱਕਾਂ ਤੇ ਮਾਰਿਆ ਗਿਆ ਡਾਕਾ, ਵਫਦ ਡਾਇਰੈਕਟਰ ਪੰਚਾਇਤ ਨੂੰ ਮਿਲਿਆ

ਪੰਜਾਬ

ਜਦੋਂ ਤੱਕ ਐਸ ਸੀ ਸਮਾਜ ਤੇ ਲੋਕਾਂ ਨੂੰ ਨਹੀਂ ਮਿਲੇਗਾ ਇਨਸਾਫ਼ ਨਿਰੰਤਰ ਜਾਰੀ ਰਹੇਗਾ ਸੰਘਰਸ਼ : ਪ੍ਰਧਾਨ ਕੁੰਭੜਾ

ਮੋਹਾਲੀ, 29 ਜੁਲਾਈ ,ਬੋਲੇ ਪੰਜਾਬ ਬਿਊਰੋ:

ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚੇ’ ਤੇ ਅੱਜ ਪਿੰਡ ਬਠੋਈ ਤੋਂ ਮੋਰਚੇ ਦੇ ਸੀਨੀਅਰ ਆਗੂ ਅਤੇ ਨਰੇਗਾ ਵਰਕਰ ਫਰੰਟ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਆਪਣੇ ਸਾਥੀਆਂ ਸਮੇਤ ਪਹੁੰਚੇ ਤੇ ਪਿਛਲੇ ਦਿਨੀ ਪਿੰਡ ਬਠੋਈ ਵਿੱਚ ਐਸ ਸੀ ਸਮਾਜ ਵੱਲੋਂ ਸ਼ਾਮਲਾਟ ਜਗਾ ਵਿੱਚੋਂ ਤੀਸਰੇ ਹਿੱਸੇ ਦੀ ਬੋਲੀ ਦੇਣ ਤੇ ਧਨਾਢ ਜਨਰਲ ਜਾਤੀ ਦੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮੁੱਦਾ ਚੁੱਕਿਆ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਵੀ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ ਤੇ ਬੀ.ਡੀ.ਪੀ.ਓ. ਅਤੇ ਡੀ.ਡੀ.ਪੀ.ਓ. ਦਾ ਕਹਿਣਾ ਹੈ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਹੀਂ ਮਿਲ ਰਹੀ ਤੇ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਾਨੂੰ ਕੋਈ ਲਿਖਤੀ ਹਦਾਇਤ ਪ੍ਰਾਪਤ ਨਹੀਂ ਹੋਈ। ਜਿਸ ਕਰਕੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪਿੰਡ ਬਠੋਈ ਦੇ ਮੋਹਤਬਾਰ ਅਤੇ ਮੋਰਚਾ ਆਗੂਆਂ ਦਾ ਇੱਕ ਵਫਦ ਮਾਨਯੋਗ ਡਾਇਰੈਕਟਰ ਪੰਚਾਇਤ ਸ਼੍ਰੀ ਉਮਾ ਸ਼ੰਕਰ ਗੁਪਤਾ ਜੀ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਦੂਸਰੀ ਵਾਰ ਮਿਲਿਆ। ਡਾਇਰੈਕਟਰ ਸਾਹਿਬ ਨੇ ਸਾਰੇ ਕੇਸ ਦੀ ਸੁਣਵਾਈ ਕਰਦਿਆਂ ਐਸ.ਐਸ.ਪੀ. ਪਟਿਆਲਾ ਨੂੰ ਹਦਾਇਤ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹੁਕਮ ਜਾਰੀ ਕੀਤੇ ਕਿ ਐਸਐਸਪੀ ਪਟਿਆਲਾ ਨੂੰ ਲਿਖਤੀ ਹਦਾਇਤਾਂ ਕੀਤੀਆਂ ਜਾਣ ਤੇ ਪਿੰਡ ਬਠੋਈ ਦੇ ਪੀੜਤ ਐਸ ਸੀ ਸਮਾਜ ਦੇ ਬੋਲੀਕਾਰਾਂ ਨੂੰ ਜ਼ਮੀਨ ਦਾ ਕਬਜ਼ਾ ਦਿਵਾਇਆ ਜਾਵੇ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮਾਨਯੋਗ ਡਾਰੈਕਟਰ ਸਾਹਿਬ ਨੇ ਸਾਡੀ ਸਾਰੀ ਗੱਲ ਬੜੇ ਧਿਆਨਪੂਰਵਕ ਸੁਣ ਕੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਹਿਦਾਇਤ ਕਰਨ ਬਾਰੇ ਮੇਰੇ ਕੋਲ ਤੁਰੰਤ ਹੁਕਮ ਜਾਰੀ ਕੀਤੇ ਹਨ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਮਾਨਯੋਗ ਡਾਇਰੈਕਟਰ ਸਾਹਿਬ ਦੀਆਂ ਹਦਾਇਤਾਂ ਤੇ ਕਾਰਵਾਈ ਕਰਦਿਆਂ ਮਾਨਯੋਗ ਐਸ.ਐਸ.ਪੀ. ਸਾਹਿਬ ਪਟਿਆਲਾ ਆਪਣੀ ਪੁਲਿਸ ਫੋਰਸ ਭੇਜ ਕੇ ਗਰੀਬ ਲੋਕਾਂ ਦੇ ਖੋਹੇ ਜਾ ਰਹੇ ਹੱਕ ਦਿਵਾਉਣਗੇ।
ਇਸ ਮੌਕੇ ਅਵਤਾਰ ਸਿੰਘ ਨਗਲਾ, ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੋਆ, ਹਰਵਿੰਦਰ ਕੋਹਲੀ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਕੰਡਾਲਾ ਆਦਿ ਵਫਦ ਵਿੱਚ ਸ਼ਾਮਿਲ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।