ਸਵਾਦ ਦੀ ਵਿਰਾਸਤ ਦਿੱਲੀ ਤੋਂ ਟ੍ਰਾਈਸਿਟੀ ਪਹੁੰਚੀ
ਮੁਹਾਲੀ, 30 ਜੁਲਾਈ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਕਨਾਟ ਪਲੇਸ, ਦਿੱਲੀ ਵਾਲੀ ਰਵਾਇਤੀ ਮਠਿਆਈਆਂ ਦੀ ਪੁਰਾਣੀ ਪਛਾਣ, ਹੀਰਾ ਸਵੀਟਸ ਨੇ ਹੁਣ ਸੈਕਟਰ 80, ਏਅਰਪੋਰਟ ਰੋਡ, ਮੋਹਾਲੀ ਵਿਖੇ ਆਪਣੇ ਨਵੀਨਤਮ ਤੇ ਆਰਾਮਦਾਇਕ ਆਊਟਲੈੱਟ ਖੋਲਿਆ ਹੈ।
ਇਹ ਬ੍ਰਾਂਡ ਉੱਤਰੀ ਭਾਰਤ ਵਿੱਚ ਆਪਣੀਆਂ ਰਵਾਇਤੀ ਮਿਠਾਈਆਂ ਜਿਵੇਂ ਕਿ ਬਾਲੂਸ਼ਾਹੀ, ਪਿਸਤਾ ਬਰਫੀ, ਗਾਜਰ ਹਲਵਾ, ਮੋਤੀਚੂਰ ਲੱਡੂ, ਆਦਿ ਲਈ ਜਾਣਿਆ ਜਾਂਦਾ ਹੈ।
ਹੀਰਾ ਸਵੀਟਸ ਦਾ ਸ਼ਰਮਾ ਪਰਿਵਾਰ
ਹੁਣ ਸਵਾਦ ਅਤੇ ਸੇਵਾ ਦੀ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ।
ਉਦਘਾਟਨ ਸਮਾਰੋਹ ਮੌਕੇ ਬ੍ਰਾਂਡ ਦੇ ਬੁਲਾਰੇ ਅੰਜਨਦੀਪ ਸਿੰਘ ਨੇ ਕਿਹਾ, “
‘ਅਸੀਂ ਸਿਰਫ਼ ਮਠਿਆਈਆਂ ਹੀ
ਨਹੀਂ ਪੇਸ਼ ਕਰ ਰਹੇ ਸਗੋਂ ਸੌ ਸਾਲਾਂ ਤੋਂ ਵੱਧ ਸਵਾਦ ਅਤੇ ਵਿਸ਼ਵਾਸ ਦੀ ਵਿਰਾਸਤ ਵੀ ਇੱਥੇ ਪੇਸ਼ ਕਰ ਰਹੇ ਹਾਂ। ਮੋਹਾਲੀ ਜੀਵੰਤ ਅਤੇ ਤੇਜ਼ੀ ਨਾਲ ਵਧ ਰਿਹਾ ਬਾਜ਼ਾਰ ਹੈ ਅਤੇ ਅਸੀਂ ਇਸਦਾ ਹਿੱਸਾ ਬਣਕੇ ਇੱਥੋਂ ਦੇ ਨਿਵਾਸੀਆਂ ਦੀ ਸੇਵਾ ਕਰਨ ਲਈ
ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ’।












