ਜੇ. ਐਲ. ਪੀ.ਐਲ. ਵੱਲੋਂ ਲਗਾਏ ਗਏ 70 ਬੂਟੇ

ਪੰਜਾਬ


ਵਾਤਾਵਰਨ ਤੋਂ ਦੂਸ਼ਿਤ ਹੋਣ ਤੋਂ ਬਚਾਉਣ ਲਈ ਅਜਿਹੇ ਉਪਰਾਲੇ ਕਰਨਾ ਸਭ ਦੀ ਨੈਤਿਕ ਜਿੰਮੇਵਾਰੀ -ਡਾਕਟਰ ਸਤਿੰਦਰ ਸਿੰਘ ਭੰਵਰਾ


ਮੋਹਾਲੀ 30 ਜੁਲਾਈ ,ਬੋਲੇ ਪੰਜਾਬ ਬਿਊਰੋ;

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਟੋਰ ਵਿਖੇ ਜੇ ਐਲ ਪੀ ਐਲ ਦੇ ਸਹਿਯੋਗ ਨਾਲ ਲਗਭਗ 70 ਬੂਟੇ ਲਗਾਏ ਗਏ। ਸਕੂਲ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇਹ ਉਪਰਾਲਾ ਜੇ. ਐਲ. ਪੀ. ਐਲ. ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇ ਐਲ ਪੀ ਐਲ ਦੇ ਡਾਇਰੈਕਟਰ ਡਾਕਟਰ ਸਤਿੰਦਰ ਸਿੰਘ ਭੰਵਰਾ ਨੇ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਸਾਡੇ ਸਭਨਾਂ ਵੱਲੋਂ ਮਿਲ ਕੇ ਪੂਰੀ ਸੰਜੀਦਗੀ ਦੇ ਨਾਲ ਯਤਨ ਕਰਨ ਦੀ ਲੋੜ ਹੈ ਨਾ ਕਿ ਸਿਰਫ ਇਹ ਜਿੰਮੇਵਾਰੀ ਇੱਕ ਦੂਸਰੇ ਦੇ ਸੁੱਟਣ ਦੀ, ਡਾਕਟਰ ਭੰਵਰਾ ਨੇ ਕਿਹਾ ਕਿ ਸਮਾਜ ਵੀ ਹਮੇਸ਼ਾ ਅਜਿਹੇ ਲੋਕਾਂ ਨੂੰ ਯਾਦ ਕਰਦਾ ਹੈ ਜੋ ਸਮਾਜਿਕ ਚੌਗਿਰਦੇ ਨੂੰ ਹਰਿਆ ਭਰਿਆ ਅਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਲਈ ਉਪਰਾਲੇ ਕਰਦਾ ਹੈ, ਇਸ ਲਈ ਜੇ ਐਲ ਪੀ ਐਲ ਵੱਲੋਂ ਆਪਣੀਆਂ ਪੁਰਾਤਨ ਰਵਾਇਤਾਂ ਨੂੰ ਸਮਝਦੇ ਹੋਏ ਲਗਾਤਾਰ ਬੂਟੇ ਲਗਾਏ ਜਾਣ ਦੀ ਮੁਹਿੰਮ ਅਗਾਹ ਵੀ ਜਾਰੀ ਰੱਖੀ ਜਾਵੇਗੀ ਤਾਂ ਕਿ ਇੱਕ ਉਸਾਰੂ ਸਮਾਜ ਦੀ ਸਿਰਜਣਾ ਕਰਨ ਦੇ ਲਈ ਅਤੇ ਸਮਾਜਿਕ ਚੌਗਿਰਦੇ ਨੂੰ ਸਹੀ ਮਾਇਨਿਆਂ ਦੇ ਵਿੱਚ ਹਰਿਆ ਭਰਿਆ ਕੀਤਾ ਜਾ ਸਕੇ, ਡਾਕਟਰ ਸਤਿੰਦਰ ਭੰਵਰਾ ਨੇ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਰਕਾਰੀ ਸੈਕੰਡਰੀ ਸਕੂਲ ਮਟੌਰ ਵਿਖੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਦੀ ਮੌਜੂਦਗੀ ਵਿੱਚ ਲਗਾਏ ਗਏ ਹਨ, ਉਹਨਾਂ ਕਿਹਾ ਕਿ ਸਮਾਜਿਕ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦੇ ਲਈ ਅਜਿਹੇ ਉਪਰਾਲੇ ਕੀਤੇ ਜਾਣਾ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ।
ਇਸ ਮੌਕੇ ਤੇ ਡਾਕਟਰ ਸਤਵਿੰਦਰ ਸਿੰਘ ਭੰਵਰਾ ਤੋ ਇਲਾਵਾ ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ ਚੌਹਾਨ,ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੁੰਬੜਾ, ਅਕਵਿੰਦਰ ਸਿੰਘ ਗੋਸਲ, ਅਰੁਣ ਗੋਇਲ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਸੁਖਚੈਨ ਸਿੰਘ, ਬਲਜੀਤ ਸਿੰਘ ਹੈਪੀ ਅਤੇ ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ਦੇ ਹੈੱਡ ਟੀਚਰ ਅਤੇ ਪੂਰਾ ਸਟਾਫ ਹਾਜ਼ਰ ਸੀ। ਫੋਟੋ ਕੈਪਸ਼ਨ : ਸਰਕਾਰੀ ਸੈਕੰਡਰੀ ਸਕੂਲ ਮਟੌਰ ਵਿਖੇ ਪੌਦੇ ਲਗਾਏ ਜਾਣ ਦੇ ਦੌਰਾਨ ਡਾਕਟਰ ਸਤਿੰਦਰ ਸਿੰਘ ਭੰਵਰਾ, ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ ਚੌਹਾਨ ਅਤੇ ਹੋਰ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।