ਫਤਿਹਗੜ੍ਹ ਸਾਹਿਬ,30, ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ ,ਸਿੰਚਾਈ ਤੇ ਡਰੇਨਜ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਰ ਰਜਿ ਬਰਾਂਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਧੀਨ ਪੇਂਡੂ ਵਾਟਰ ਵਰਕਸ ਚਿੱਟੇ ਹਾਥੀ ਬਣਦੇ ਜਾ ਰਹੇ ਹਨ ਕਿਉਂਕਿ ਸਕੀਮਾਂ ਦੀ ਲੰਮੇ ਸਮੇਂ ਤੋਂ ਖਸਤਾ ਹਾਲ ਤੋਂ ਹੋ ਰਹੀ ਹੈ, ਸਕੀਮਾਂ ਤੇ ਪੰਪ ਚੇਂਬਰ ਸਟਾਫ ਕੁਆਰਟਰ ਥੋੜੇ ਜਿਹੇ ਮੀਂਹ ਪੈਣ ਕਾਰਨ ਹੀ ਚੋਣ ਲੱਗ ਜਾਂਦੇ ਹਨ। ਵਿਭਾਗ ਦੇ ਅਧਿਕਾਰੀ ਇਹਨਾਂ ਵੱਲ ਭੋਰਾ ਭਰ ਵੀ ਧਿਆਨ ਨਹੀਂ ਦੇ ਰਹੇ, ਇੱਥੋਂ ਤੱਕ ਵਿਭਾਗੀ ਮੁਖੀ ਵੱਲੋਂ ਫੀਲਡ ਸਟਾਫ ਦੀ ਲਗਾਤਾਰ ਘੱਟ ਰਹੀ ਗਿਣਤੀ ਕਾਰਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਦਫਤਰਾਂ ਵਿੱਚ ਜਬਰੀ ਡਿਊਟੀ ਲੈ ਰਹੇ ਫੀਲਡ ਸਟਾਫ ਨੂੰ ਫੀਲਡ ਵਿੱਚ ਭੇਜਿਆ ਜਾਵੇ ਪਰੰਤੂ ਸਬੰਧਤ ਮੰਡਲ ਅਧਿਕਾਰੀਆਂ ਨੇ ਇਨ੍ਹਾਂ ਨੋਟੀਫਿਕੇਸ਼ਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਹੈ। ਇਥੋਂ ਤੱਕ ਉਚ ਅਧਿਕਾਰੀਆਂ ਦੀ ਵਿਭਾਗ ਪ੍ਰਤੀ ਖਾਮੋਸ਼ੀ ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਨੂੰ ਲਾਗੂ ਕਰਨ ਦੀ ਕਾਹਲ ਕਰ ਰਹੀ ਹੈ। ਇਹਨਾਂ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੀ 5 ਅਗਸਤ ਨੂੰ ਵਾਟਰ ਵਰਕਸ ਕਾਲੇਵਾਲ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ, ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਸੁੱਖ ਰਾਮ ਕਾਲੇਵਾਲ ਦੇ ਸਨਮਾਨ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ।












