ਚੰਡੀਗੜ੍ਹ, 30 ਜੁਲਾਈ ,ਬੋਲੇ ਪੰਜਾਬ ਬਿਉਰੋ;
ਮੋਹਾਲੀ ਪੁਲਿਸ ਵੱਲੋਂ ਮਸ਼ਹੂਰ ਪੰਜਾਬੀ ਗਾਇਕ ‘ਤੇ ਵੱਡੀ ਕਾਰਵਾਈ ਕੀਤੀ (Big Breaking) ਗਈ ਹੈ। ਪੁਲਿਸ ਨੇ ਪੰਜਾਬੀ ਗਾਇਕ ਤੇ ਗੀਤਕਾਰ ਗਿੱਲ ਮਾਣੂਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਮੋਹਾਲੀ ਦੇ ਇੱਕ ਜਿੰਮ ਵਿੱਚ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਗਾਇਕ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।
ਬੀਤੇ ਦਿਨੀ ਗਾਇਕ ਗਿੱਲ ਮਾਣੂਕੇ ਦੀ ਜਿੰਮ ਚ ਕਿਸੇ ਵਿਅਕਤੀ ਨਾਲ ਬਹਿਸ ਹੋ ਗਈ ਸੀ। ਜਿਸ ਤੋਂ ਬਾਅਦ ਗਿੱਲ ਮਾਣੂਕੇ ਵੱਲੋਂ ਵਿਅਕਤੀ ਨਾਲ ਬਹਿਸ ਤੋਂ ਬਾਅਦ ਸ਼ਰੇਆਮ ਪਿਸਤੌਲ ਲਹਿਰਾਈ ਗਈ। ਹੁਣ ਗਾਇਕ ਨੂੰ ਵਿਅਕਤੀ ਨੂੰ ਧਮਕੀ ਦੇਣ ਅਤੇ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।












