5 ਅਗਸਤ ਨੂੰ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਫੂਕੇ ਜਾਣਗੇ ਪੁਤਲੇ ਤੇ ਕੀਤਾ ਜਾਵੇਗਾ ਪਿੱਟ ਸਿਆਪਾ, ਐਸ ਸੀ ਬੀਸੀ ਮੋਰਚਾ ਆਗੂਆਂ ਨੇ ਕੀਤਾ ਐਲਾਨ

ਪੰਜਾਬ

ਪੰਜਾਬ ਦੇ ਵੱਖ-ਵੱਖ ਥਾਣਿਆਂ ਤੋਂ ਪੀੜਿਤ ਪਰਿਵਾਰ ਪਹੁੰਚ ਰਹੇ ਹਨ ਭਾਰੀ ਗਿਣਤੀ ਵਿੱਚ, ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਲੈਣਗੇ ਲੰਬੇ ਹੱਥੀ


ਮੋਹਾਲੀ, 30 ਜੁਲਾਈ,ਬੋਲੇ ਪੰਜਾਬ ਬਿਊਰੋ;

ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ਤੇ ਅੱਜ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਮੋਰਚਾ ਆਗੂਆਂ ਤੋਂ ਇਲਾਵਾ ਪੰਜਾਬ ਪੁਲਿਸ ਤੋਂ ਸਤਾਏ ਹੋਏ ਪੀੜਿਤ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਹੋ ਰਹੀ ਧੱਕੇਸ਼ਾਹੀ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੱਤੀ। ਇਹ ਪੀੜਿਤ ਪਰਿਵਾਰ ਵੱਖ ਵੱਖ ਪੁਲਿਸ ਥਾਣਿਆਂ ਤੋਂ ਦੁਖੀ ਹੋਏ ਹਨ, ਜਿਨਾਂ ਦੀ ਪੁਲਿਸ ਸੁਣਵਾਈ ਨਹੀਂ ਕਰ ਰਹੀ।
ਇਸ ਮਾਮਲਿਆਂ ਬਾਰੇ ਬੋਲਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੁਲਿਸ ਤੋਂ ਪੀੜਿਤ ਪਰਿਵਾਰ 5 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਪੰਜਾਬ ਸਰਕਾਰਾਂ ਤੇ ਪੰਜਾਬ ਪੁਲਿਸ ਦਾ ਪਿੱਟ ਸਿਆਪਾ ਕੀਤਾ ਜਾਵੇਗਾ, ਪੁਤਲੇ ਵੀ ਫੂਕੇ ਜਾਣਗੇ ਅਤੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸ. ਕੁੰਭੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਏ ਦਿਨ ਅਜਿਹੇ ਮਸਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨਾਂ ਵਿੱਚ ਪੁਲਿਸ ਸੱਚਾਈ ਜਾਣਦੀ ਹੋਈ ਵੀ ਅੱਖਾਂ ਬੰਦ ਕਰ ਲੈਂਦੀ ਹੈ ਤੇ ਮੂਕ ਦਰਸ਼ਕ ਬਣਕੇ ਸਿਰਫ ਦੇਖਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਤਰਸਯੋਗ ਹੈ। ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਅੱਖਾਂ ਖੋਲਣ ਲਈ 5 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਆਪਣੇ ਸਬੂਤਾਂ ਸਮੇਤ ਮੋਹਾਲੀ ਦੇ ਫੇਸ ਸੱਤ ਦੀਆਂ ਲਾਈਟਾਂ ਵਾਲੇ ਚੌਂਕ ( ਐਸ ਸੀ ਬੀਸੀ ਮੋਰਚਾ ਸਥਾਨ) ਤੇ ਪਹੁੰਚੋ। ਇਸ ਰੋਸ ਪ੍ਰਦਰਸ਼ਨ ਵਿੱਚ ਐਸ ਸੀ ਸਮਾਜ ਦੇ ਅੱਤਿਆਚਾਰ ਤੋਂ ਪ੍ਰਭਾਵਿਤ ਤੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਉਹ ਲੰਬੇ ਹੱਥੀ ਲੈਣਗੇ।
ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲੋਆ ਅਤੇ ਰਿਸ਼ੀ ਰਾਜ ਮਹਾਰ ਨੇ ਵੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਵਿੱਚ ਗਰੀਬਾਂ, ਐਸ ਸੀ ਬੀਸੀ ਸਮਾਜ ਦੇ ਲੋਕ ਸੁਰੱਖਿਅਤ ਨਹੀਂ ਹਨ। ਆਏ ਦਿਨ ਇਹਨਾਂ ਤੇ ਅੱਤਿਆਚਾਰ ਹੋਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਸ ਮੌਕੇ ਪੀੜਿਤ ਪਰਿਵਾਰਾਂ ਵਿੱਚੋਂ ਪਰਮਜੀਤ ਕੌਰ ਡੇਰਾ ਬੱਸੀ, ਬਲਵਿੰਦਰ ਕੌਰ ਰੁੜਕੀ, ਮੋਹਾਲੀ ਦੀ ਸਫਾਈ ਸੇਵਕਾ ਰੀਤੂ ਦੇਵੀ ਨੇ ਵੀ ਪਰ ਇਸ ਸਾਹਮਣੇ ਆਪਣੀਆਂ ਸਮੱਸਿਆਵਾਂ ਦਾ ਹਾਲ ਬਿਆਨ ਕੀਤਾ ਤੇ ਇਨਸਾਫ ਦੀ ਗੁਹਾਰ ਲਗਾਈ।
ਇਸ ਮੌਕੇ ਕਰਮ ਸਿੰਘ ਕੁਰੜੀ, ਯੋਗੇਸ਼ ਕੁਮਾਰ, ਮਨਪ੍ਰੀਤ ਸਿੰਘ ਮਾਨ, ਹਰਪਾਲ ਸਿੰਘ ਢਿੱਲੋ, ਗੁਰਵਿੰਦਰ ਸਿੰਘ, ਰਜਿੰਦਰ ਕੌਰ, ਪ੍ਰਨੀਤ ਕੌਰ, ਨੀਲਮ, ਪ੍ਰਧਾਨ ਦੌਲਤ ਰਾਮ, ਪਰਮਿੰਦਰ ਸਿੰਘ ਮਲੋਆ, ਕਰਮਜੀਤ ਸਿੰਘ, ਹਰਵਿੰਦਰ ਕੋਹਲੀ ਆਦਿ ਇਸ ਮੀਟਿੰਗ ਵਿੱਚ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।