ਬਦਲੀ ਰੱਦ ਕਰਨ ਦੀ ਮੰਗ
ਫਤਿਹਗੜ੍ਹ ਸਾਹਿਬ,2, ਅਗਸਤ ,ਬੋਲੇ ਪਮਜਾਬ ਬਿਉਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਅਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਵੀਜ਼ਨ ਫਤਿਹਗੜ੍ਹ ਸਾਹਿਬ ਦੇ ਕਨਵੀਨਰ ਸੁਖਜਿੰਦਰ ਸਿੰਘ ਚਨਾਰਥਲ, ਕਨਵੀਨਰ ਮਲਾਗਰ ਸਿੰਘ ਖਮਾਣੋ, ਦਰਸ਼ਨ ਸਿੰਘ ਰਣਵੀਰ ਸਿੰਘ ਰਾਣਾ, ਕੋ ਕਨਵੀਨਰ ਤਰਲੋਚਨ ਸਿੰਘ, ਦੀਦਾਰ ਸਿੰਘ ਢਿੱਲੋਂ, ਤਲਵਿੰਦਰ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੀ ਡਬਲਿਊ ਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਫਤਿਹਗੜ ਸਾਹਿਬ ਦੇ ਜਨਰਲ ਸਕੱਤਰ ਅਤੇ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਹਰਜੀਤ ਸਿੰਘ ਦੀ ਬਦਲਾ ਲਉ ਭਾਵਨਾ ਤਹਿਤ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਰਾਜਪੁਰਾ ਦੀ ਨਜਾਇਜ਼ ਬਦਲੀ ਕੀਤੀ ਗਈ ਹੈ,ਜਦੋਂ ਕਿ ਸਬੰਧਤ ਮੁਲਾਜ਼ਮ ਦੀ ਵਿਭਾਗ ਵਿੱਚ ਕੋਈ ਸ਼ਿਕਾਇਤ ਨਹੀਂ ਹੈ,ਇਥੋਂ ਤੱਕ ਪਿਛਲੇ ਸਾਲ ਵੀ ਬਦਲਾ ਲਓ ਭਾਵਨਾ ਤਹਿਤ ਰਾਜਪੁਰੇ ਦੀ ਬਦਲੀ ਕੀਤੀ ਗਈ ਸੀ ਜਿਸ ਨੂੰ ਉੱਚ ਅਧਿਕਾਰੀਆਂ ਵੱਲੋਂ ਕੁਝ ਸਮੇਂ ਉਪਰੰਤ ਰੱਦ ਕੀਤਾ ਗਿਆ ਸੀ ਪ੍ਰੰਤੂ ਹੁਣ ਫਿਰ ਦੁਬਾਰਾ ਰਾਜਪੁਰਾ ਦੀ ਬਦਲੀ ਕੀਤੀ ਗਈ ਹੈ। ਜਿਸ ਦੀ ਸੰਘਰਸ਼ ਕਮੇਟੀ ਡਵੀਜ਼ਨ ਫਤਿਹਗੜ੍ਹ ਸਾਹਿਬ ਵੱਲੋਂ ਜੋਰਦਾਰ ਨਿਖੇਦੀ ਕੀਤੀ ਗਈ ਇਹਨਾਂ ਆਗੂਆਂ ਨੇ ਵਿਭਾਗੀ ਮੁਖੀ ,ਡਿਪਟੀ ਡਾਇਰੈਕਟਰ ਪ੍ਰਸ਼ਾਸਨ ਮੁੱਖ ਦਫਤਰ ਪਟਿਆਲਾ ਤੋਂ ਮੰਗ ਕੀਤੀ ਕਿ ਸੰਬੰਧਿਤ ਮੁਲਾਜ਼ਮ ਆਗੂ ਦੀ ਕੀਤੀ ਗਈ ਨਜਾਇਜ਼ ਬਦਲੀ ਤੁਰੰਤ ਰੱਦ ਕੀਤੀ ਜਾਵੇ।












