ਚੁੰਨੀ ਕਲਾਂ 2 ਅਗਸਤ ,ਬੋਲੇ ਪੰਜਾਬ ਬਿਊਰੋ;
ਅਕਾਲ ਅਕੈਡਮੀ ਚੁੰਨੀ ਕਲਾਂ ਵਿਖੇ ਅਭੀਜੋਤ ਰੰਧਾਵਾ ਦੇ ਜਨਮ ਦਿਨ ਤੇ ਸਕੂਲ ਦੇ ਅਹਾਤੇ ਵਿੱਚ ਇੱਕ ਪੌਦਾ ਲਗਾ ਕੇ ਵਣ ਮਹਾ ਉਤਸਵ ਮਨਾਇਆ ਗਿਆ ਇਸ ਮੌਕੇ ਤੇ ਅਸਿਸਟੈਂਟ ਡਾਇਰੈਕਟਰ ਕੰਮ ਪ੍ਰਿੰਸੀਪਲ ਡਾਇਟ ਆਨੰਦ ਗੁਪਤਾ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਇਸ ਮੌਕੇ ਤੇ ਸਟੇਟ ਅਵਾਰਡੀ ਨੌਰੰਗ ਸਿੰਘ ਨੇ ਦੱਸਿਆ ਕਿ ਇਹ ਅਕਾਲ ਅਕੈਡਮੀ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਸਦੇ ਤਹਿਤ ਉਹਨਾਂ ਨੇ ਆਪਣੇ ਵਿਦਿਆਰਥੀ ਅਭੀਜੋਤ ਰੰਧਾਵਾ ਦੇ ਜਨਮ ਦਿਨ ਤੇ ਇੱਕ ਪੌਦਾ ਲਗਾਇਆ ਹੈ ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਕਾਰਜ ਹੈ ਜਿਸ ਦੇ ਤਹਿਤ ਅੱਜ ਅਕੈਡਮੀ ਦੇ ਵਿੱਚ ਪੌਦੇ ਲਗਾਏ ਗਏ ਹਨ ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਮਨਜੀਤ ਸਿੰਘ ਲੋਹਾਖੇੜੀ, ਬਲਜੀਤ ਸਿੰਘ ਅਤੇਆਲੀ, ਗੁਰਵਿੰਦਰ ਸਿੰਘ ਚੁਨੀ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਕੌਰ, ਰਣਜੀਤ ਸਿੰਘ ਸੀ ਐਚ ਟੀ, ਕਬਰ ਵੀਰ ਸਿੰਘ, ਦਵਿੰਦਰ ਸਿੰਘ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ












