ਮੋਹਾਲੀ, 2 ਅਗਸਤ ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)
ਸਰਦਾਰ ਅਮਰਜੀਤ ਸਿੰਘ (ਜੀਤੀ ਸਿੱਧੂ) ਮੇਅਰ, ਐਸ ਏ ਐਸ ਨਗਰ,ਮੋਹਾਲੀ ਦੀ ਅਗਵਾਈ ਵਿੱਚ ਅੱਜ ਤੀਆਂ ਦਾ ਤਿਉਹਾਰ ਸੈਕਟਰ 70 ਮੋਹਾਲੀ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।
ਉਚੇਚੇ ਤੌਰ ਤੇ ਹਾਜ਼ਰ ਹੋਏ
ਜੀਤੀ ਸਿੱਧੂ ਨੇ ਹਾਜ਼ਰੀਨਾਂ ਦੇ ਭਰਵੇਂ ਇਕੱਠ ਵਿੱਚ ਕਿਹਾ ਕਿ ਮੈਂ ਭਾਵੇਂ ਵਿਰੋਧੀ ਧਿਰ ਦਾ ਮੇਅਰ ਹਾਂ ਪਰ ਫਿਰ ਵੀ ਤਨਦੇਹੀ ਨਾਲ ਆਪਣੇ ਸੁਹਿਰਦ ਨਾਗਰਿਕਾਂ ਦੀ ਤਨੋਂ ਮਨੋਂ ਸੇਵਾ ਕਰਦਾ ਰਹਾਂਗਾ ਤੇ ਉਨਾਂ ਦੀਆਂ ਸੁੱਖ ਸਹੂਲਤਾਂ ਲਈ ਹਰ ਸੰਭਵ ਕੋਸ਼ਿਸ਼ ਕਰਦਾ ਰਹਾਂਗਾ। ਆਪ ਸਭਨਾਂ ਦੇ ਸਹਿਯੋਗ ਨਾਲ ਮੈਂ ਵੀ ਮੋਹਾਲੀ ਸ਼ਹਿਰ ਨੂੰ ਦੁਨੀਆ ਦੇ ਨਕਸ਼ੇ ਵਿੱਚ ਉਭਰਦਾ ਵੇਖਣਾ ਚਾਹੁੰਦਾ ਹਾਂ।
ਇਸ ਮੋਹ ਭਰੇ ਸੱਭਿਆਚਾਰਕ ਸਮਾਗਮ ਵਿੱਚ ਮੈਡਮ ਜਸਮੇਰ ਕੌਰ ਦੇ ਸੱਦੇ ‘ਤੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਦਲਜੀਤ ਕੌਰ ਸਿੱਧੂ, ਏਕਨੂਰ ਕੌਰ ਸਿੱਧੂ, ਸੁਚੇਤ ਬਾਲਾ, ਅਮਨ ਸਿੰਘ ਵਿਕਟਰ, ਕਰਨਲ ਮਹਾਵੀਰ ਸਿੰਘ ਅਤੇ ਕਰਨਲ ਅਨਿਲ ਕਪਿਲਾ ਸਮੇਤ ਇਲਾਕਾ ਨਿਵਾਸੀਆਂ ਨੇ ਭਰਵੀਂ ਹਾਜ਼ਰੀ ਲਗਵਾਈ ਤੇ ਸਮਾਗਮ ਦਾ ਆਨੰਦ ਮਾਣਿਆ।















