ਪਿੰਡ ਕੁੰਬੜਾ ਵਿਖੇ ਰਮਨਪ੍ਰੀਤ ਕੌਰ ਕੁੰਬੜਾ- ਕੌਂਸਲਰ ਦੀ ਅਗਵਾਈ ਵਿੱਚ ਮਨਾਇਆ ਤੀਆਂ ਦਾ ਤਿਉਹਾਰ.
ਮੋਹਾਲੀ 4 ਅਗਸਤ ,ਬੋਲੇ ਪੰਜਾਬ ਬਿਊਰੋ;
ਤੀਆਂ ਦੇ ਤਿਉਹਾਰ ਨੂੰ ਸਾਂਝੇ ਤੌਰ ਤੇ ਮਨਾਏ ਜਾਣ ਦੇ ਨਾਲ ਸੱਭਿਆਚਾਰਕ ਤੰਦਾਂ ਪਹਿਲਾਂ ਦੇ ਮੁਕਾਬਲੇ ਹੋਰ ਮਜਬੂਤ ਹੁੰਦੀਆਂ ਹਨ, ਇਸ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਨ ਵਾਲੇ ਮੁਹਤਰਮ ਸੱਜਣ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵਧਾਈ ਦੀਆਂ ਪਾਤਰ ਹਨ,
ਇਹ ਗੱਲ ਪਿੰਡ ਕੁੰਬੜਾ ਵਿਖੇ ਕੌਂਸਲਰ ਹਰਮਨਪ੍ਰੀਤ ਕੌਰ ਕੁੰਬੜਾ ਦੀ ਅਗਵਾਈ ਹੇਠ ਮਨਾਏ ਗਏ ਤੀਆਂ ਦੇ ਤਿਉਹਾਰ ਦੇ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੈਡਮ ਜਸਵੰਤ ਕੌਰ ਨੇ ਕਹੀ,

ਪਿੰਡ ਕੁੰਬੜਾ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਪੂਰੇ ਹੀ ਉਤਸ਼ਾਹ ਅਤੇ ਸੱਭਿਆਚਾਰਕ ਵੰਨਗੀਆਂ ਦੇ ਨਾਲ ਦੇ ਸਜ- ਧਜ ਕੇ ਹਿੱਸਾ ਲਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਜਸਵੰਤ ਕੌਰ ਪਤਨੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੱਭਿਆਚਾਰਕ ਵੰਨਗੀਆਂ ਨੂੰ ਸਾਂਭੇ ਰੱਖਣ ਅਤੇ ਮਾਡਰਨ ਕਲਚਰ ਦੇ ਭੈੜੇ ਪ੍ਰਭਾਵ ਨੂੰ ਰੋਕਣ ਦੇ ਲਈ ਅਜਿਹਾ ਉਪਰਾਲਾ ਇੱਕ ਪ੍ਰਸ਼ੰਸਾ ਭਰਿਆ ਕੰਮ ਹੈ, ਬਿਨਾਂ ਸ਼ੱਕ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਦੇ ਨਾਲ ਹੋਰਨਾਂ ਲੋਕਾਂ ਅਤੇ ਸਮਾਜ ਸੇਵੀ ਨੁਮਾਇੰਦਿਆਂ ਨੂੰ ਵੀ ਦਿਸ਼ਾ ਮਿਲਦੀ ਹੈ, ਜਿਸ ਵਿੱਚ ਸ਼੍ਰੀਮਤੀ ਜਸਵੰਤ ਕੌਰ, ਹੋਰਾਂ ਕਿਹਾ ਕਿ ਪਿੰਡ ਕੁੰਬੜਾ ਵਿਖੇ ਤੀਆਂ ਦੇ ਤਿਉਹਾਰ ਮੌਕੇ ਕਰਵਾਏ ਗਏ ਸਮਾਗਮ ਦੇ ਲਈ ਕੌਂਸਲਰ- ਰਮਨਪ੍ਰੀਤ ਕੌਰ ਕੁੰਬੜਾ ਅਤੇ ਹੋਰ ਪ੍ਰਬੰਧਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਔਰਤਾਂ ਦੇ ਵਲਵਲੇ ਅਤੇ ਉਤਸ਼ਾਹ ਨੂੰ ਪ੍ਰਗਟਾਏ ਜਾਣ ਦੇ ਲਈ ਇੱਕ ਸ਼ਾਨਦਾਰ ਪਲੇਟਫਾਰਮ ਮੁਹਈਆ ਕਰਵਾਇਆ ਹੈ। ਇਸ ਮੌਕੇ ਤੇ
ਸ਼੍ਰੀਮਤੀ ਰਮਨਪ੍ਰੀਤ ਕੌਰ ਕੁੰਬੜਾ-ਮਿਉਂਸੀਪਲ ਕੌਂਸਲਰ ਵਾਰਡ ਨੰ. 28,, ਹਰਮੇਸ਼ ਸਿੰਘ ਕੁੰਭੜਾ, ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਔਰਤਾਂ ਵਿੱਚ ਹਾਜਰ ਸਨ।












