ਸੰਜੀਵਨ ਦੇ ਨਾਟਕ ‘‘ਸੁੰਨਾ-ਵਿਹੜਾ’ ਦਾ ਉੱਤਰੀ ਖੇਤਰ ਸਭਿਆਚਾਰ ਕੇਂਦਰ, ਪਟਿਆਲਾ ਵੱਲੋਂ ਮੰਚਣ 9 ਅਗਸਤ ਨੂੰ ਪਟਿਆਲੇ, ਰਹਿਰਸਲ ਜ਼ੋਰਾਂ ’ਤੇ

ਚੰਡੀਗੜ੍ਹ ਪੰਜਾਬ ਮਨੋਰੰਜਨ

ਮੋਹਾਲੀ 6 ਅਗਸਤ ,ਬੋਲੇ ਪੰਜਾਬ ਬਿਊਰੋ;

ਉੱਤਰੀ ਖੇਤਰ ਸਭਿਅਚਾਰ ਕੇਂਦਰ, ਪਟਿਆਲਾ ਵੱਲੋਂ ਰੰਗਮੰਚ ਦੀ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਮਹੀਨੇ ਦੇ ਦੂਸਰੇ ਸ਼ਨੀਚਰਵਾਰ ਨੂੰ  ਕਰਵਾਏ ਜਾਣ ਵਾਲੇ ਮੰਚਣ ਦਾ ਅਗ਼ਾਜ਼ ਪੇਂਡੂ ਪੰਜਾਬੀ ਖੁਸ਼ਹਾਲ ਕਿਸਾਨ ਪ੍ਰੀਵਾਰ ਦੇ ਬੇਔਲਾਦ ਜੋੜੇ ਦੀ ਮਾਨਿਸਕ ਅਤੇ ਸਮਾਜਿਕ ਸਥਿਤੀ/ਪ੍ਰਸਥਿਤੀ ਬਿਆਨਦੇ ਸੰਜੀਵਨ ਸਿੰਘ ਦੇ ਨਾਟਕਸੁੰਨਾਵਿਹੜਾ ਦਾ ਮੰਚਣ 9 ਅਗਸਤ, ਸ਼ਨੀਚਰਵਾਰ ਸ਼ਾਮ 6.30 ਵਜੇ ਕਾਲੀਦਾਸ ਆਡੀਟੋਰੀਅਮ, ਭਾਸ਼ਾ ਭਵਨ, ਸ਼ੇੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕਾਰਵਾਏ ਜਾਣ ਵਾਲੇ ਨਾਟਕ ਦੀ ਰਹਿਰਸਲ ਸੈਕਟਰ 69 ਦੇ ਪੈਰਾਗਾਨ ਸੀਨੀਅਰ ਸੰਕੈਡਰੀ ਸਕੂਲ ਜ਼ੋਰਸ਼ੋਰ ਨਾਲ ਚੱਲ ਰਹੀ ਹਨ।ਨਾਟਕ ਵਿਚ ਰੰਗਮੰਚ ਅਤੇ ਫਿਲਮਾਂ ਦੇ ਚਰਚਿੱਤ ਅਦਾਕਾਰਾਂ ਤੋਂ ਇਲਾਵਾ ਸਰਘੀ ਪ੍ਰੀਵਾਰ ਦੇ ਪੁਰਾਣੇ ਅਤੇ ਸਿਖਾਂਦਰੂ ਸਤਾਰਾਂ ਰੰਗਕਰਮੀਆਂ ਵੱਖਵੱਖ ਕਿਰਦਾਰ ਅਦਾ ਕਰ ਰਹੇ ਹਨ।

ਇਹ ਜਾਣਕਾਰੀ ਦਿੰਦਿਆਂ ਸਰਘੀ ਕਲਾ ਕੇਂਦਰ ਦੇ ਮੀਤ ਪ੍ਰਧਾਨ ਅਸ਼ੋਕ ਬਜਹੇੜੀ ਅਤੇ ਪ੍ਰਚਾਰ ਸਕੱਤਰ ਰੰਜੀਵਨ ਸਿੰਘ ਨੇ ਕਿਹਾ ਕਿ ਪੰਜਾਬੀ ਦੇ ਚਰਚਿੱਤ ਸ਼ਇਰ ਜਸਵਿੰਦਰ (ਜੋ ਅੱਜ ਕੱਲ ਸਰੀ (ਕੈਨੇਡਾ) ਰਹਿ ਰਹੇ ਹਨ) ਦੇ ਲਿਖੇ ਗੀਤਾਂ ਦਾ ਸੰਗੀਤ ਪ੍ਰਬੰਧਨ ਸਰਘੀ ਕਲਾ ਕੇਂਦਰ ਦੇ ਰੰਗਮੰਚ ਅਤੇ ਫਿਲਮਾਂ ਦੇ ਅਦਾਕਾਰ ਅਤੇ ਜਨਰਲ ਸਕੱਤਰ ਕੁੱਕੂ ਦੀਵਾਨ ਨੇ ਪੰਜਾਬੀ ਸ਼ਾਇਰਾ ਅਤੇ ਸਰਘੀ ਕਲਾ ਕੇਂਦਰ ਦੀ ਵਿੱਤ ਸਕੱਤਰ ਨਰਿੰਦਰ ਨਸਰੀਨ ਦੀਆਂ ਧੀਆਂ ਗੁੰਜਣਦੀਪ ਅਤੇ ਗੁਰਮਨਦੀਪ ਵੱਲੋਂ ਮੁਹਾਲੀ ਚਲਾਏ ਜਾ ਰਹੇ ਸੋਨੀਆਜ਼ ਸਟੂਡੀਓ ਵਿਚ ਕੀਤਾ।ਰੌਸ਼ਨੀ ਦੇ ਪ੍ਰਬੰਧਨ ਇਪਟਾ, ਪੰਜਾਬ ਦੀ ਮੀਤ ਪ੍ਰਧਾਨ ਨਾਟਕਰਮੀ ਡਾ. ਅਮਨ ਭੋਗਲ ਅਤੇ ਸੰਗੀਤ ਸੰਚਾਲਨ ਰਿਸ਼ਮਰਾਗ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਆਪਣੇ ਵਿੱਤ ਅਤੇ ਸਮਰੱਥਾ ਮੁਤਬਿਕ ਯਤਨਸ਼ੀਲ ਸਰਘੀ ਕਲਾ ਕੇਂਦਰ ਹੁਣ ਤੱਕ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਤ ਲੋਕ ਮਸਲਿਆਂ ਦੀ ਬਾਤ ਪਾਉਂਦੇ ਦੋ ਦਰਜਨ ਨਾਟਕਾਂ ਦੇ ਦੇਸ਼ ਵਿਦੇਸ਼ਾਂ ਅਨੇਕਾਂ ਮੰਚਣ ਕਰਨ ਤੋਂ ਇਲਾਵਾ ਟੈਲੀ ਫਿਲਮਦਫਤਰ ਦਾ ਨਿਰਮਾਣ ਅਤੇ ਪੰਜਾਬ ਵਿਚ ਸਰੀ (ਕੈਨੇਡਾ) ਦੀ ਨਾਟਮੰਡਲੀ ਦੇ ਨਾਟਕ ਰਿਸ਼ਤੇ ਦੇ ਮੰਚਣਾਂ ਦਾ ਆਯੋਜਨ ਵੀ ਕੀਤੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।