ਪੰਜਾਬੀ ਨੌਜਵਾਨ ਦੀ ਪੁਰਤਗਾਲ ਵਿਖੇ ਸੜਕ ਹਾਦਸੇ ਵਿੱਚ ਮੌਤ

Uncategorized

ਬਟਾਲਾ, 7 ਅਗਸਤ,ਬੋਲੇ ਪੰਜਾਬ ਬਿਉਰੋ;
ਬਟਾਲਾ ਨੇੜਲੇ ਪਿੰਡ ਸੇਖਵਾਂ ਜਾਦਪੁਰ ਵਿੱਚ ਉਦੋਂ ਸੋਗ ਦੀ ਲਹਿਰ ਫੈਲ ਗਈ ਜਦੋਂ ਪੁਰਤਗਾਲ ’ਚ ਰਹਿ ਰਹੇ 34 ਸਾਲਾ ਨੌਜਵਾਨ ਮਲਕੀਤ ਸਿੰਘ ਦੀ ਬਾਈਕ ‘ਤੇ ਵਾਪਸੀ ਦੇ ਦੌਰਾਨ ਸੜਕ ਹਾਦਸੇ ’ਚ ਮੌਤ ਹੋ ਗਈ। ਹਾਦਸਾ 3 ਅਗਸਤ ਦੀ ਸ਼ਾਮ ਨੂੰ ਉਸ ਵੇਲੇ ਵਾਪਰਿਆ ਜਦੋਂ ਮਲਕੀਤ ਕੰਮ ਤੋਂ ਘਰ ਪਰਤ ਰਿਹਾ ਸੀ ਤੇ ਇੱਕ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ।
ਮਲਕੀਤ ਦੇ ਭਰਾ ਰਣਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਹ ਢਾਈ ਸਾਲ ਪਹਿਲਾਂ ਰੋਜ਼ਗਾਰ ਦੀ ਖਾਤਰ ਆਸਟ੍ਰੀਆ ਗਿਆ ਸੀ ਤੇ ਉੱਥੋਂ ਪੁਰਤਗਾਲ ਚਲਾ ਗਿਆ। ਹਾਲ ਹੀ ’ਚ ਉਸ ਨੇ ਪਰਿਵਾਰ ਨਾਲ ਮਿਲਣ ਲਈ ਪੁਰਤਗਾਲ ਤੋਂ ਵਾਪਸ ਆ ਕੇ ਡੇਢ ਮਹੀਨਾ ਇੱਥੇ ਗੁਜਾਰਿਆ ਸੀ ਤੇ ਮੁੜ ਪੁਰਤਗਾਲ ਚਲਾ ਗਿਆ ਸੀ।
ਹਾਦਸੇ ਤੋਂ ਬਾਅਦ ਮਲਕੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਮਲਕੀਤ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।
ਪਰਿਵਾਰ ਨੇ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਦੇਸ਼ ਵਾਪਸ ਲਿਆਉਣ ਵਿੱਚ ਉਨ੍ਹਾਂ ਦੀ ਤੁਰੰਤ ਮਦਦ ਕੀਤੀ ਜਾਵੇ, ਤਾਂ ਜੋ ਉਹ ਉਸ ਦਾ ਅੰਤਿਮ ਸਸਕਾਰ ਪਿੰਡ ਵਿੱਚ ਕਰ ਸਕਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।