ਚੰਡੀਗੜ੍ਹ, 7 ਅਗਸਤ (ਹਰਦੇਵ ਚੌਹਾਨ)
ਪਿੰਡ ਬਲਾਣਾ, ਜ਼ਿਲ੍ਹਾ ਅੰਬਾਲਾ ਦੇ ਨਿਵਾਸੀ ਡਾ. ਅਜੈਬ ਸਿੰਘ ਚਹਿਲ ਸਾਬਕਾ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ, ਹਰਿਆਣਾ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਪਰਿਵਾਰ, ਦੋਸਤ ਅਤੇ ਵਾਤਾਵਰਨ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦਾ ਜਨਮ 16 ਅਕਤੂਬਰ 1935 ਨੂੰ ਹੋਇਆ। ਉਹਨਾਂ ਆਪਣੀ ਸਰਵਿਸ 1963 ਵਿੱਚ ਕੈਮਿਸਟਰੀ ਵਿਭਾਗ ਵਿੱਚ ਲੈਕਚਰਾਰ ਵਜੋਂ ਸ਼ੁਰੂ ਕੀਤੀ ਸੀ। ਉਹ ਅਕਤੂਬਰ 1993 ਵਿੱਚ ਗਵਰਨਮੈਂਟ ਕਾਲਜ ਫਾਰ ਮੈਨ, ਸੈਕਟਰ 11, ਚੰਡੀਗੜ੍ਹ ਤੋਂ ਪ੍ਰੋਫੈਸਰ ਆਫ ਕੇਮਿਸਟਰੀ ਵਜੋਂ ਰਿਟਾਇਰ ਹੋਏ।ਉਹਨਾਂ ਨੇ ਐੱਮ ਐੱਸ ਈ ਅਤੇ ਪੀ.ਐੱਚ.ਡੀ (ਕੈਮਿਸਟਰੀ) ਦੇ ਨਾਲ ਨਾਲ ਐਮ.ਏ. ਹਿਸਟਰੀ ਵੀ ਕੀਤੀ ਹੋਈ ਸੀ।
ਉਹ ਜਨਵਰੀ 2008 ਤੋਂ ਨਵੰਬਰ 2011 ਤੱਕ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਰਹੇ। ਇਸ ਤੋਂ ਇਲਾਵਾ 2013 ਤੋਂ 2014 ਤੱਕ ਉਹ ਹਰਿਆਣਾ ਬਾਇਓ ਡਾਇਵਰਸਿਟੀ ਬੋਰਡ ਦੇ ਵੀ ਚੇਅਰਮੈਨ ਰਹੇ।
ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਬਲਾਣਾ, ਜ਼ਿਲ੍ਹਾ ਅੰਬਾਲਾ ਵਿੱਚ 8 ਅਗਸਤ ਨੂੰ ਸਵੇਰੇ 11:30 ਵਜੇ ਕੀਤਾ ਜਾਵੇਗਾ।












