ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਮੀਟਿੰਗਾਂ ਤੋਂ ਭੱਜਣ ਵਿਰੁੱਧ ਮੁਲਾਜ਼ਮਾਂ ਚ ਭਾਰੀ ਰੋਸ
ਫਤਿਹਗੜ੍ਹ ਸਾਹਿਬ ,7, ਅਗਸਤ ,ਬੋਲੇ ਪੰਜਾਬ ਬਿਉਰੋ;
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਫੈਸਲੇ ਮੁਤਾਬਿਕ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਭਾਗ ਦੇ ਦਫਤਰੀ ਤੇ ਫੀਲਡ ਮੁਲਾਜ਼ਮਾਂ ਨੇ ਲਖਵੀਰ ਸਿੰਘ ਭੱਟੀ ਪ੍ਰਧਾਨ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਤਰਲੋਚਨ ਸਿੰਘ, ਸੁਖਜਿੰਦਰ ਸਿੰਘ ਚਨਾਰਥਲ, ਹਰਜੀਤ ਸਿੰਘ ਕਨਵੀਨਰ ਤਾਲਮੇਲ ਸੰਘਰਸ਼ ਕਮੇਟੀ ਦੀ ਪ੍ਰਧਾਨਗੀ ਹੇਠ ਡਵੀਜ਼ਨ ਦਫਤਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਦੇ ਇਕੱਠ ਨੂੰ ਮਲਾਗਰ ਸਿੰਘ ਖਮਾਣੋ, ਮਨਪ੍ਰੀਤ ਸਿੰਘ, ਦੀਦਾਰ ਸਿੰਘ ਢਿੱਲੋ ,ਸੁਖ ਰਾਮ ਕਾਲੇਵਾਲ , ਬਲਜੀਤ ਸਿੰਘ ਗਗਨਦੀਪ ਕੁਮਾਰ ,ਲਖਬੀਰ ਸਿੰਘ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੇ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਪੰਜਾਬ ਦੀ ਹਕੂਮਤੀ ਕੁਰਸੀ ਆਮ ਆਦਮੀ ਪਾਰਟੀ ਨੂੰ ਵੱਡੀ ਬਹੁਸਮਤੀ ਦੇ ਕੇ ਸੰਭਾਲੀ ਤਾਂ ਜੋ ਮੁਲਾਜ਼ਮਾਂ ਦੇ ਮਸਲਿਆਂ ਤੇ ਫੈਸਲੇ ਲੈਣ ਲਈ ਸਰਕਾਰ ਕੋਲ਼ ਘੱਟ ਗਿਣਤੀ ਦਾ ਬਹਾਨਾ ਨਾ ਰਹਿ ਸਕੇ, ਪਰੰਤੂ ਇਸ ਪਾਰਟੀ ਦੀ ਸਰਕਾਰ ਨੇ ਵੀ ਹਕੀਕਤ ਵਿੱਚ ਸਾਬਤ ਕਰ ਦਿੱਤਾ ਕਿ ਸਾਡੀਆਂ ਨੀਤੀਆਂ ਵੀ ਕਾਰਪੋਰੇਟਰਾਂ ਦੇ ਪੱਖੀ ਹਨ ,ਪਿਛਲੀਆਂ ਸਰਕਾਰਾਂ ਵੱਲੋਂ ਲਿਆਂਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਲਾਗੂ ਹੀ ਨਹੀਂ ਕੀਤਾ ,ਸਗੋਂ ਕਾਰਪੋਰੇਟਾਂ ਦਾ ਨਾਅਰਾ ,ਸਾਮਰਾਜੀਆਂ ਦਾ ਫੁਰਮਾਨ ,ਬੰਦ ਭੱਤੇ ਤਨਖਾਹਾਂ ਜਾਮ, ਨੂੰ ਲਾਗੂ ਕਰਕੇ ਸਾਮਰਾਜੀਆਂ ਦੀ ਸੱਚੀ ਭਗਤ ਹੋਣ ਦਾ ਸਬੂਤ ਦਿੱਤਾ ਗਿਆ। ਇਹਨਾਂ ਕਿਹਾ ਕਿ ਮੁਲਾਜ਼ਮਾਂ ਦੇ ਡੀ ਏ ,ਪੇ ਕਮਿਸ਼ਨਰ ਦੇ ਬਕਾਏ ਜਾਮ ,ਮਾਨਯੋਗ ਅਦਾਲਤਾਂ ਦੇ ਵਾਰ ਵਾਰ ਹੁਕਮਾਂ ਦੇ ਬਾਵਜੂਦ ਪੁਰਾਣੀ ਪੈਂਨਸ਼ਨ ਲਾਗੂ ਨਾ ਕਰਨੀ, ਸਗੋਂ ਕੇਂਦਰ ਦੇ ਸਕੇਲ ਲਾਗੂ ਕਰਕੇ ਮੁਲਾਜ਼ਮਾਂ ਨੂੰ ਕੈਟਾਗਰੀਆਂ ਵਿੱਚ ਵੰਡ ਦਿੱਤਾ। ਰੈਗੂਲਰ ਪੋਲਸੀ ਦੇ ਨਾਂ ਥੱਲੇ ਕੱਚੇ ਕਾਮਿਆਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ ,ਇਹਨਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਮੁੱਚੇ ਮੁਲਾਜ਼ਮ ਇਸ ਸਰਕਾਰ ਨੂੰ ਤੀਲਾ ਤੀਲਾ ਕਰ ਦੇਣਗੇ, ਇਹਨਾਂ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਕੈਬਨਿਟ ਸਬ ਕਮੇਟੀ ਵਿਰੁੱਧ ਜੰਮ ਕੇ ਨਾਅਰੇਬਾਜੀ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗਗਨਦੀਪ ਕੁਮਾਰ, ਰਣਜੀਤ ਸਿੰਘ ਚਨਾਰਥਲ, ਦਿਲਬਰ ਸਿੰਘ ,ਕੁਲਵਿੰਦਰ ਸਿੰਘ ,ਹਰਜਿੰਦਰ ਸਿੰਘ ਖਮਾਣੋ ,ਤਰਸੇਮ ਸਿੰਘ ਕਾਹਲੋ ,ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਖੁਸ਼ਵਿੰਦਰ ਸਿੰਘ ,ਬੀਰਬਲ ਕੁਮਾਰ, ਤਾਜ਼ ਅਲੀ,ਹਰਪ੍ਰੀਤ ਸਿੰਘ ਆਦਿ ਹਾਜਰ ਸਨ ।












