ਆਸ਼ਾ ਵਰਕਰਾਂ ਮਠਿਆਈਆਂ ਦੀ ਥਾਂ ਗੁੜ ਦੀ ਰੋੜੀ ਨਾਲ ਮਨਾਉਣਗੀਆਂ ਰੱਖੜੀਆਂ ਦਾ ਤਿਉਹਾਰ

ਪੰਜਾਬ

ਪੰਜਾਬ ਸਰਕਾਰ ਵੱਲੋਂ ਦੋ ਮਹੀਨਿਆਂ ਤੋਂ ਜਾਰੀ ਨਹੀਂ ਕੀਤਾ ਮਾਣ ਭੱਤਾ


ਫਤਿਹਗੜ੍ਹ ਸਾਹਿਬ,7, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਮਨਦੀਪ ਕੌਰ ਬਿਲਗਾ, ਵਿੱਤ ਸਕੱਤਰ ਪਰਮਜੀਤ ਕੌਰ ਮਾਨ, ਸਕੱਤਰ ਸਕੁੰਤਲਾ ਸਰੋਏ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਮੁੱਚੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਦਾ ਮਾਣ ਭੱਤਾ ਪਿਛਲੇ ਦੋ ਮਹੀਨਿਆਂ ਤੋਂ ਨਹੀਂ ਪਾਇਆ ਜਾ ਰਿਹਾ, ਖਾਲੀ ਹੱਥਾਂ ਤੇ ਪੰਜਾਬ ਸਰਕਾਰ ਆਨਲਾਈਨ ਕੰਮ ਭਾਰ ਲੱਦ ਰਹੀ ਹੈ, ਇੱਕ ਪਾਸੇ ਪੰਜਾਬ ਸਰਕਾਰ ਦੀ ਬੇਰਖੀ ਦੂਜੇ ਪਾਸੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਬ ਸੈਂਟਰਾਂ ਵਿੱਚ ਗੁਲਾਮਾਂ ਵਾਂਗ ਲਿਆ ਜਾ ਰਿਹਾ ਕੰਮ, ਰੈਗੂਲਰ ਹਾਜ਼ਰੀਆਂ, ਆਸ਼ਾ ਵਰਕਰਾਂ ਨੂੰ ਖੁਦਕੁਸ਼ੀਆਂ ਵੱਲ ਧੱਕ ਰਿਹਾ ਹੈ। ਇਹਨਾਂ ਕਿਹਾ ਕਿ ਵਿਭਾਗ ਦੇ ਕੈਬਨਿਟ ਮੰਤਰੀ ਸਮੇਤ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ,ਪ੍ਰੰਤੂ ਵਰਕਰਾਂ ਦੇ ਮਸਲੇ ਹੱਲ ਤਾਂ ਕੀ ਕਰਨੇ ਸਗੋਂ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਨੂੰ ਖ਼ਾਲੀ ਠੂਠਾ ਫੜਾਇਆ ਜਾ ਰਿਹਾ ਹੈ। ਇੱਕ ਪਾਸੇ ਖਾਲੀ ਹੱਥ ਦੂਜੇ ਪਾਸੇ ਸਰਕਾਰੀ ਬੱਸਾਂ ਦੀ ਹੜਤਾਲ ਪੰਜਾਬ ਦੀਆਂ ਹਜ਼ਾਰਾਂ ਭੈਣਾਂ ਨੂੰ ਚਿੰਨਤਾ ਵਿੱਚ ਪਾ ਦਿੱਤਾ ਹੈ, ਜਿਸ ਤਰ੍ਹਾਂ ਦਾ ਪੰਜਾਬ ਦੀ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ ਲੱਗਦਾ ਹੈ ਕਿ ਇਸ ਸਾਲ ਭਰਾਵਾਂ ਨੂੰ ਮਿਠਿਆਈਆਂ ਦੀ ਥਾਂ ਗੁੜ ਦੀ ਰੋੜੀ ਨਾਲ ਹੀ ਰੱਖੜੀਆਂ ਬੰਨਣੀਆਂ ਪੈ ਸਕਦੀਆਂ ਹਨ। ਇਹਨਾਂ ਕਿਹਾ ਕਿ ਜੇਕਰ ਪੰਜਾਬ ਦੀ ਸਰਕਾਰ ਨੇ ਭਲਕੇ ਤੱਕ ਦੋ ਮਹੀਨਿਆਂ ਦਾ ਮਾਣ ਭੱਤਾ ਨਾ ਜਾਰੀ ਕੀਤਾ ਤਾਂ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।