ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਧਾਰ ਦਲ ਦੇ ਪ੍ਰਧਾਨ ਦੀ ਦੌੜ ਤੋ ਖੁਦ ਨੂੰ ਕਰ ਲਿਆ ਹੈ ਵਖ

ਪੰਜਾਬ

ਅੰਮ੍ਰਿਤਸਰ 9 ਅਗਸਤ ਬੋਲੇ ਪੰਜਾਬ ਬਿਊਰੋ;

ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਵੇ ਬਨਣ ਜਾ ਰਹੇ ਅਕਾਲੀ ਦਲ ਦੇ ਵਿਚ ਪ੍ਰਧਾਨ ਦੀ ਦੌੜ ਤੋ ਖੁਦ ਨੂੰ ਵਖ ਕੀਤਾ ਹੈ। ਉਨਾਂ ਸ਼ੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਲਿਿਖਆ ਹੈ ਕਿ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਹੈ। ਮੈਨੂੰ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਉਸ ਚੋਣ ਵਿੱਚ ਮੇਰੇ ਨਾਮ ਅਤੇ ਬੀਬੀ ਸਤਵੰਤ ਕੌਰ ਜੀ, ਜੋ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁਤਰੀ ਹਨ, ਸਾਡੇ ਦੋਵਾਂ ਦੇ ਨਾਮ ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਵਿਚਾਰ ਅਧੀਨ ਹਨ। ਕੁਝ ਲੋਕ ਮੇਰੇ ਹੱਕ ਵਿੱਚ ਅਤੇ ਕੁਝ ਲੋਕ ਬੀਬੀ ਦੇ ਸਮਰਥਨ ਵਿੱਚ ਵਿਚਾਰ ਪ੍ਰਗਟ ਕਰ ਰਹੇ ਹਨ। ਜਥੇਦਾਰ ਨੇ ਲਿਿਖਆ ਕਿ ਮੇਰੇ ਮਨ ਵਿੱਚ ਆਪਣੀ ਉਸ ਭੈਣ ਪ੍ਰਤੀ ਬਹੁਤ ਸਤਿਕਾਰ ਹੈ, ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੀ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਵਿੱਚ ਮੈਂ ਕਿਸੇ ਵੀ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ ਹਾਂ, ਇਸ ਲਈ ਮੇਰੇ ਨਾਮ ਨੂੰ ਪ੍ਰਧਾਨ ਦੇ ਅਹੁਦੇ ਲਈ ਨਾ ਵਰਤਿਆ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।