ਮੋਹਾਲੀ 9 ਅਗਸਤ ,ਬੋਲੇ ਪੰਜਾਬ ਬਿਊਰੋ;
ਸੀਨੀਅਰ ਪੁਲਿਸ ਅਧਿਕਾਰੀ- ਹਰਪ੍ਰੀਤ ਸਿੰਘ – ਆਈ.ਪੀ.ਐਸ. ਵਜੋਂ ਪਦ ਉਨਤ ਹੋਏ ਹਨ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀ -ਹਰਪ੍ਰੀਤ ਸਿੰਘ ਇਸ ਤੋਂ ਪਹਿਲਾਂ- ਡਿਪਟੀ ਸੁਪਰਡੈਂਟ ਆਫ ਪੁਲਿਸ- ਸੁਲਤਾਨਪੁਰ ਲੋਧੀ (ਕਪੂਰਥਲਾ), ਜ਼ਿਲ੍ਾ ਸ਼੍ਰੀ ਫਤਿਹਗੜ੍ਹ ਸਾਹਿਬ, ਮੋਹਾਲੀ, ਡਿਟੈਕਟਿਵ -ਅੰਮ੍ਰਿਤਸਰ (ਰੂਲਰ ),ਸੁਪਰੀਟੈਂਡੈਂਟ ਆਫ ਪੁਲਿਸ- ਹੈਡ ਕੁਆਰਟਰ -ਗੁਰਦਾਸਪੁਰ, ਪਠਾਨਕੋਟ,ਮੋਹਾਲੀ, ਸੀ.ਐਮ.- ਸਿਕਿਉਰਿਟੀ, ਸੀਨੀਅਰ ਸੁਪਰਡੈਂਟ ਆਫ ਪੁਲਿਸ -ਮਾਨਸਾ, ਬਟਾਲਾ, ਖੰਨਾ, ਸੀਨੀਅਰ ਸੁਪਰਡੈਂਟ ਆਫ ਪੁਲਿਸ ਵਿਜੀਲੈਂਸ -ਪਟਿਆਲਾ, ਏ.ਆਈ.ਜੀ.- ਕਰਾਈਮ, ਏ.ਆਈ.ਜੀ.- ਏ. ਐਨ.ਟੀ.ਐਫ, ਏ.ਆਈ.ਜੀ- ਵਿਜੀਲੈਂਸ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਆਈ.ਏ.ਐਸ. ਅਧਿਕਾਰੀ -ਜਗਜੀਤ ਸਿੰਘ, ਮਾਤਾ ਸ਼੍ਰੀਮਤੀ ਸੁਰਜੀਤ ਕੌਰ ਦੇ ਸਪੁੱਤਰ, ਸ਼੍ਰੀਮਤੀ ਅਰਵਿੰਦਰ ਕੌਰ ਦੇ ਪਤੀ ਅਤੇ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ -ਪਰਮਜੀਤ ਸਿੰਘ ਚੌਹਾਨ ਦੇ ਭਰਾ ਹਰਪ੍ਰੀਤ ਸਿੰਘ ਬਤੌਰ ਆਈ.ਪੀ.ਐਸ. ਅਧਿਕਾਰੀ ਪਦ ਉਨਤ ਹੋਣ ਤੇ ਪੁਲਿਸ ਅਧਿਕਾਰੀ- ਹਰਪ੍ਰੀਤ ਸਿੰਘ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ , ਬਤੌਰ ਆਈ.ਪੀ.ਐਸ. ਅਧਿਕਾਰੀ ਪਦ-ਉਨਤ ਹੋਣ ਉਪਰੰਤ- ਆਈ.ਪੀ.ਐਸ. ਅਧਿਕਾਰੀ- ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਸ ਅਹਿਮ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ , ਉਧਰ ਪੁਲਿਸ ਅਧਿਕਾਰੀ- ਹਰਪ੍ਰੀਤ ਸਿੰਘ ਦੇ ਆਈ.ਪੀ.ਐਸ.ਬਣਨ ਉਪਰੰਤ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਹੈ, ਇਸ ਦੇ ਨਾਲ ਹੀ ਵਧਾਈ ਦੇਣ ਵਾਲਿਆਂ ਦੇ ਵਿੱਚ ਕੁਲਦੀਪ ਸਿੰਘ ਸਮਾਣਾ, ਸਟੇਟ ਅਵਾਰਡੀ- ਫੂਲਰਾਜ ਸਿੰਘ, ਮਨਪ੍ਰੀਤ ਸਿੰਘ ਸਮਾਣਾ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਪੁਲਿਸ ਅਧਿਕਾਰੀ – ਹਰਸਿਮਰਤ ਸਿੰਘ ਬੱਲ ਵੀ ਸ਼ਾਮਿਲ ਹਨ,












