13 ਸਾਲਾਂ ਗਰਭਵਤੀ ਹੋਈ ਨਬਾਲਗ ਬੱਚੀ ਦਾ ਪਰਿਵਾਰ ਲੱਭ ਰਿਹਾ ਆਪਣੀ ਬੱਚੀ ਨੂੰ, ਨਹੀਂ ਦੇ ਰਹੀ ਪੁਲਿਸ ਕੋਈ ਉੱਘ ਸੁੱਘ

ਪੰਜਾਬ

ਮੋਰਚਾ ਆਗੂਆਂ ਦੀ ਅਗਵਾਈ ‘ਚ ਗੁੱਸੇ ਵਿੱਚ ਆਏ ਦੋਨਾਂ ਪਰਿਵਾਰਾਂ ਨੇ ਪੁਲਿਸ ਥਾਣੇ ਅੱਗੇ ਕੀਤੀ ਜੰਮਕੇ ਨਾਅਰੇਬਾਜੀ,

ਮੋਹਾਲੀ, 10 ਅਗਸਤ,ਬੋਲੇ ਪੰਜਾਬ ਬਿਊਰੋ;

ਅੱਜ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਗਰਭਵਤੀ ਹੋਈ 13 ਸਾਲਾ ਨਾਬਾਲਗ ਬੱਚੀ ਅਤੇ ਲੜਕੇ ਦੇ ਮਾਪੇ ਪਹੁੰਚੇ। ਉਹਨਾਂ ਨੇ ਮੋਰਚਾ ਆਗੂਆਂ ਨੂੰ ਦੱਸਿਆ ਕਿ ਸਾਡੇ ਦੋਵਾਂ ਬੱਚਿਆਂ ਦੇ ਬਾਰੇ ਪੁਲਿਸ ਸਾਨੂੰ ਕੁਛ ਵੀ ਨਹੀਂ ਦੱਸ ਰਹੀ, ਕਿ ਉਹ ਦੋਨੋਂ ਕਿੱਥੇ ਹਨ। ਜਦੋਂ ਅਸੀਂ ਇਸ ਬਾਰੇ ਜਾਣਕਾਰੀ ਲੈਣ ਲਈ ਥਾਣੇ ਪਹੁੰਚੇ ਤਾਂ ਪੁਲਿਸ ਵਾਲਿਆਂ ਨੇ ਸਾਨੂੰ ਡਰਾਇਆ ਧਮਕਾਇਆ। ਅਸੀਂ ਜਦੋਂ ਕਿਹਾ ਕਿ ਅਸੀਂ ਆਪਣੀ ਬੱਚੀ ਦੇ ਕੋਲ ਬੈਠਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਇਹ ਥਾਣਾ ਹੈ ਕੋਈ ਧਰਮਸ਼ਾਲਾ ਨਹੀਂ ਹੈ ਇਥੋਂ ਚਲੇ ਜਾਓ, ਕੱਲ ਸਵੇਰੇ ਆਉਣਾ। ਦੋਨੋਂ ਪਰਿਵਾਰ ਆਪਣੇ ਬੱਚਿਆਂ ਦਾ ਪਤਾ ਕਰਨ ਲਈ ਐਸ ਸੀ ਬੀਸੀ ਮੋਰਚੇ ਤੇ ਆਗੂਆਂ ਦੇ ਕੋਲ ਪਹੁੰਚੇ ਤੇ ਆਗੂ ਸਾਹਿਬਾਨਾਂ ਨੂੰ ਆਪਣੇ ਬੱਚਿਆਂ ਨੂੰ ਮਿਲਾਉਣ ਪ੍ਰਤੀ ਬੇਨਤੀ ਕੀਤੀ। ਉਨਾਂ ਨੇ ਕਿਹਾ ਕਿ ਪੁਲਿਸ ਵੱਲੋਂ 13 ਸਾਲਾਂ ਨਾਬਾਲਗ ਗਰਭਵਤੀ ਬੱਚੀ ਨੂੰ ਥਾਣੇ ਵਿੱਚ ਰੱਖਣਾ ਗੈਰ ਕਾਨੂੰਨੀ ਹੈ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੁਲਿਸ ਦੋਨੋਂ ਪਰਿਵਾਰਾਂ ਦੀ ਸੰਤੁਸ਼ਟੀ ਨਹੀਂ ਕਰਵਾ ਸਕੀ। ਦੋਨੋਂ ਪਰਿਵਾਰ ਰਾਤ ਭਰ ਆਪਣੇ ਬੱਚਿਆਂ ਲਈ ਤੜਫਦੇ ਰਹੇ। ਸ. ਕੁੰਭੜਾ ਨੇ ਕਿਹਾ ਕਿ ਜੇਕਰ ਐਫਆਈਆਰ ਨੰਬਰ 75/7-08-2025/ਥਾਣਾ ਫੇਸ 8 ਦਰਜ ਹੋ ਗਈ ਹੈ ਤਾਂ ਉਸ ਦੀ ਕਾਪੀ ਮਾਪਿਆਂ ਨੂੰ ਪੁਲਿਸ ਕਿਉਂ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਦੋਨੋਂ ਪਰਿਵਾਰਾਂ ਨੂੰ ਅਸਲੀਅਤ ਦੱਸ ਦਿੰਦੇ। ਪ੍ਰਧਾਨ ਕੁੰਭੜਾ ਨੇ ਕਿਹਾ ਕਿ ਇਹ ਦੋਵੇਂ ਨਾਬਾਲਗ ਬੱਚੇ ਹੋਣ ਕਰਕੇ ਜਿਵੇਂ ਕਿ 13 ਸਾਲ ਸਾਲਾਂ ਦੀ ਬੱਚੀ ਪੰਜ ਮਹੀਨਿਆਂ ਦੀ ਗਰਭਪਤੀ ਹੈ ਤੇ 16 ਸਾਲ ਦਾ ਲੜਕਾ ਹੈ। ਇਸ ਦਾ ਫੈਸਲਾ ਨਾ ਤਾਂ ਪੁਲਿਸ ਕਰ ਸਕਦੀ ਹੈ ਤੇ ਨਾ ਹੀ ਪਰਿਵਾਰ ਜਾਂ ਮੋਰਚਾ,ਇਹ ਸਿਰਫ ਮਾਨਯੋਗ ਅਦਾਲਤ ਹੀ ਫੈਸਲਾ ਕਰ ਸਕਦੀ ਹੈ।
ਇਸ ਮੌਕੇ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਹਰਵਿੰਦਰ ਸਿੰਘ, ਰਾਮ ਬਿਲਾਸ, ਸੁਸ਼ੀਲ ਕੁਮਾਰ, ਦਰਸ਼ਨ ਸਿੰਘ ਰਾਠੀ, ਗੁਰਵਿੰਦਰ ਸਿੰਘ, ਨੀਲਮ, ਪੂਨਮ ਰਾਣੀ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਅਨਿਲ, ਸੰਜੇ ਕੁਮਾਰ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।