ਮਤਰੇਏ ਪਿਓ ਦੀ ਹੈਵਾਨੀਅਤ, ਹਵਸ ਦਾ ਸ਼ਿਕਾਰ ਬਣਾਈ ਨਾਬਾਲਿਗ ਧੀ

ਪੰਜਾਬ

ਮੋਗਾ 10 ਅਗਸਤ ,ਬੋਲੇ ਪੰਜਾਬ ਬਿਊਰੋ; 

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਮੋਗੇ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਤੋਂ ਸਾਹਮਣੇ ਆਈ ਹੈ। ਇੱਕ ਕਲਯੁਗੀ ਪਿਓ ਜਗਸੀਰ ਸਿੰਘ, ਜਿਸ ਨੇ ਆਪਣੀ ਹੀ ਨਾਬਾਲਿਗ ਧੀ ਨਾਲ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ। ਇਹ ਦਰਿੰਦਗੀ ਕੋਈ ਇੱਕ ਦਿਨ ਦੀ ਨਹੀਂ ਸੀ, ਬਲਕਿ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਇਹ ਮੁਲਜ਼ਮ ਆਪਣੀ ਧੀ ਨਾਲ ਬਲਾਤਕਾਰ ਕਰ ਰਿਹਾ ਸੀ।

ਸੱਚਾਈ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੇਟੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਸਭ ਕੁਝ ਦੱਸਿਆ। ਮਾਂ ਦੇ ਹੌਂਸਲੇ ਨਾਲ ਹੀ ਬੇਟੀ ਨੇ 112 ਨੰਬਰ ’ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮੋਗਾ ਦੇ ਐਸਐਸਪੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਸਥਾਨ ’ਤੇ ਭੇਜਿਆ ਅਤੇ ਇਸ ਮਤਰੇਏ ਪਿਓ ਨੂੰ ਕਾਬੂ ਕਰ ਲਿਆ।ਇਸ ਦੇ ਨਾਲ ਹੀ ਹਸਪਤਾਲ ‘ਚ ਪਹੁੰਚੇ ਪਿੰਡ ਦੇ ਮੋਹਤਬਰਾਂ ਵੱਲੋਂ ਵੀ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਕਿ “ਉਹ ਬੱਚੀ ਦੇ ਹੱਕ ‘ਚ ਇੱਥੇ ਪਹੁੰਚੇ ਹਨ ਤੇ ਇਸ ਪਿਓ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮੁਲਜ਼ਮ ਦਾ ਕਰੀਬ 13 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਇਹ ਬੱਚੀ ਉਸ ਸਮੇਂ 2 ਸਾਲ ਦੀ ਸੀ, ਪਰ ਹੁਣ ਜੋ ਗੰਦੀ ਕਰਤੂਤ ਕੀਤੀ ਗਈ ਹੈ, ਉਹ ਬਖਸ਼ਣ-ਯੋਗ ਨਹੀਂ ਹੈ।”ਉਥੇ ਹੀ ਮੋਗਾ ਦੇ ਸਿਵਲ ਹਸਪਤਾਲ ਵਿਚ ਪੁਲਿਸ ਜਿੱਥੇ ਪਿਓ ਦਾ ਮੈਡੀਕਲ ਕਰਵਾਉਣ ਆਈ ਸੀ, ਤਾਂ ਬੇਟੀ ਦੀ ਨਾਨੀ ਅਤੇ ਮਾਂ ਦਾ ਗੁੱਸਾ ਫੁੱਟਿਆ ਤਾਂ ਮੌਕੇ ’ਤੇ ਹੀ ਇਸ ਮੁਲਜ਼ਮ ਦੀ ਸਾਰਿਆਂ ਦੇ ਸਾਹਮਣੇ ਛਿੱਤਰ ਪਰੇਡ ਕਰ ਦਿੱਤੀ। ਮਹਿਲਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਦੂਜਾ ਵਿਆਹ ਸੀ ਅਤੇ ਮਤਰੇਏ ਪਿਓ ਵੱਲੋਂ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਇਹ ਅਪਰਾਧ ਕੀਤਾ ਜਾ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਸ ਕਲਯੁਗੀ ਪਿਓ ਨੂੰ ਮੀਡੀਆ ਸਾਹਮਣੇ ਲਿਆਂਦਾ ਗਿਆ, ਤਾਂ ਉਸ ਨੇ ਆਪਣੇ ਗੁਨਾਹ ਨੂੰ ਸਵੀਕਾਰ ਕਰ ਲਿਆ।ਉਥੇ ਹੀ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਧਰਮਕੋਟ ਦੇ ਥਾਣਾ ਮਹਿਣੀ ਦੇ ਵਿੱਚ ਇੱਕ ਸਾਨੂੰ ਜਾਣਕਾਰੀ ਮਿਲੀ ਸੀ ਕਿ “ਕਰੀਬ 15 ਸਾਲ ਦੀ ਲੜਕੀ ਨਾਲ ਉਸ ਦੇ ਮਤਰੇਏ ਪਿਓ ਵੱਲੋਂ ਜਬਰ-ਜਨਾਹ ਕੀਤਾ ਜਾਂਦਾ ਸੀ। ਜਿਸ ‘ਚ ਅਸੀਂ ਤੁਰੰਤ ਕਾਰਵਾਈ ਕਰਦਿਆਂ ਪੋਕਸੋ ਤਹਿਤ ਵੱਖ-ਵੱਖ ਧਾਰਾਵਾਂ ਨਾਲ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਜਗਸੀਰ ਸਿੰਘ ਜੋ ਪੀੜਤ ਲੜਕੀ ਦਾ ਮਤਰੇਆ ਪਿਓ ਹੈ, ਉਸ ਨੂੰ ਵੀ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਤੇ ਰਿਮਾਂਡ ਹਾਸਲ ਕੀਤਾ ਹੈ। ਪੁੱਛਗਿਛ ਕੀਤੀ ਜਾਵੇਗੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।