ਪੰਜਾਬ ਸਰਕਾਰ ਘੁਟਨਿਆ ਤੇ ਆਈ :-ਹਰਦੇਵ ਸਿੰਘ ਉੱਭਾ

ਚੰਡੀਗੜ੍ਹ ਪੰਜਾਬ

ਭਾਜਪਾ ਦੀ ਜਮੀਨ ਬਚਾਓ,ਕਿਸਾਨ ਬਚਾਓ ਯਾਤਰਾ ਤੋ ਡਰੀ ਪੰਜਾਬ ਸਰਕਾਰ:-ਉੱਭਾ

ਚੰਡੀਗੜ੍ਹ 11 ਅਗਸਤ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਰਕਾਰ ਵੱਲੋ ਲੈਡ ਪੂਲਿੰਗ ਪਾਲਿਸੀ ਵਾਪਸ ਲੈਣ ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਇਹ ਪੰਜਾਬ, ਪੰਜਾਬੀਅਤ ਤੇ ਕਿਸਾਨਾ ਦੀ ਜਿੱਤ ਹੈ,ਭਾਜਪਾ ਕਿਸਾਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ।ਭਾਜਪਾ ਨੇ ਪੰਜਾਬ ਵਿੱਚ ਐਸਡੀਐਮਜ, ਡੀਸੀਜ ਤੇ ਗਵਰਨਰ ਸਾਹਿਬ ਨੂੰ ਲੈਡ ਪੂਲਿੰਗ ਨੀਤੀ ਰੱਦ ਕਰਨ ਲਈ ਮੈਮੋਰੰਡਮ ਦਿੱਤੇ,ਪੰਜਾਬ ਸਰਕਾਰ ਦੇ ਪੁਤਲੇ ਸਾੜੇ, ਰੋਸ ਪ੍ਰਦਰਸ਼ਨ ਕੀਤੇ।ਉਹਨਾ ਕਿਹਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸਰਮਾ ਦੀ ਅਗਵਾਈ ਹੇਠ ਭਾਜਪਾ ਦੀ ਜਮੀਨ ਬਚਾਓ,ਕਿਸਾਨ ਬਚਾਓ ਯਾਤਰਾ ਦੀਆਂ ਤਿਆਰੀਆ ਜੋਰਾ ਸ਼ੋਰਾ ਨਾਲ ਚੱਲ ਰਹੀਆ ਸਨ ਤੇ ਆਖਿਰ ਭਗਵੰਤ ਮਾਨ ਦੇ ਉਹਨਾ ਦੇ ਘਮੰਡੀ ਲੀਡਰਸ਼ਿਪ ਨੂੰ ਝੁਕਨਾ ਪਿਆ।ਉਹਨਾ ਕਿਹਾ ਕਿ ਪੰਜਾਬ ਸਰਕਾਰ ਘੁਟਨਿਆ ਤੇ ਆ ਚੁੱਕੀ ਹੈ,ਕਿਉਂਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਮੰਤਰੀਆ ਤੇ ਲੀਡਰਾ ਦਾ ਪਿੰਡਾ ਦੇ ਲੋਕਾ ਨੇ ਬਾਈਕਾਟ ਕਰਨਾ ਸੁਰੂ ਕਰ ਦਿੱਤਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।