ਘਰੇਲੂ ਕਲੇਸ਼ ਕਾਰਨ ਪੁੱਤ ਵਲੋਂ ਪਿਤਾ ਦੀ ਹੱਤਿਆ

ਪੰਜਾਬ


ਤਰਨਤਾਰਨ, 12 ਅਗਸਤ,ਬੋਲੇ ਪੰਜਾਬ ਬਿਊਰੋ;
ਪਿੰਡ ਅੱਲੋਵਾਲ ਵਿੱਚ ਘਰੇਲੂ ਕਲੇਸ਼ ਦੌਰਾਨ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੁੱਤਰ ਨੇ ਪਿਤਾ ਦੇ ਸਿਰ ’ਤੇ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਿਤਾ ਨੂੰ ਬਚਾਉਣ ਲਈ ਅੱਗੇ ਆਏ ਭਰਾ ’ਤੇ ਵੀ ਘੋਟਣੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ।
ਸ਼ਿਕਾਇਤਕਰਤਾ ਹਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਗੁਰਭੇਜ ਸਿੰਘ ਅਤੇ ਵੱਡੇ ਭਰਾ ਸਤਨਾਮ ਸਿੰਘ ਨਾਲ ਰਹਿੰਦਾ ਸੀ। ਮਾਤਾ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਸੀ। ਸਤਨਾਮ ਸਿੰਘ ਦੀ ਪਤਨੀ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਘਰ ਛੱਡ ਗਈ ਸੀ। ਰਾਤ ਕਰੀਬ 10:30 ਵਜੇ ਸਤਨਾਮ ਸਿੰਘ ਸ਼ਰਾਬ ਪੀ ਕੇ ਘਰ ਆਇਆ ਅਤੇ ਗਾਲਾਂ ਕੱਢਣ ਲੱਗਾ। ਉਸ ਨੇ ਘੋਟਣਾ ਚੁੱਕ ਕੇ ਹਮਲਾ ਕੀਤਾ, ਜੋ ਹਰਜੀਤ ਨੇ ਫੜ ਲਿਆ। ਗੁੱਸੇ ਵਿੱਚ, ਸਤਨਾਮ ਨੇ ਪੱਥਰ ਨਾਲ ਪਿਤਾ ਦੇ ਸਿਰ ’ਤੇ ਵਾਰ ਕਰ ਦਿੱਤਾ। ਹਰਜੀਤ ਨੂੰ ਵੀ ਘੋਟਣੇ ਨਾਲ ਜ਼ਖਮੀ ਕਰਕੇ ਉਹ ਫਰਾਰ ਹੋ ਗਿਆ।
ਥਾਣਾ ਵੈਰੋਵਾਲ ਦੇ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਹਰਜੀਤ ਸਿੰਘ ਦੇ ਬਿਆਨਾਂ ’ਤੇ ਸਤਨਾਮ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੁਰਭੇਜ ਸਿੰਘ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।