ਖੰਨਾ ਜਿਲੇ ਤੋਂ ਸਰਪੰਚ ਬਲਜੀਤ ਸਿੰਘ ਮੰਜਾਲੀ ਸਾਥੀਆ ਸਮੇਤ ਭਾਜਪਾ ਵਿੱਚ ਹੋਏ ਸ਼ਾਮਲ

ਚੰਡੀਗੜ੍ਹ ਪੰਜਾਬ

ਸਰਪੰਚ ਬਲਜੀਤ ਸਿੰਘ ਮੰਜਾਲੀ ਤੇ ਸਾਥੀਆ ਨੂੰ ਭਾਜਪਾ ਵਿੱਚ ਮਿਲੇਗਾ ਪੂਰਾ ਸਨਮਾਨ:-ਅਸ਼ਵਨੀ ਸ਼ਰਮਾ

ਚੰਡੀਗੜ੍ਹ 12 ਅਗਸਤ ,ਬੋਲੇ ਪੰਜਾਬ ਬਿਊਰੋ;

ਪੰਜਾਬ ਭਾਜਪਾ ਪੰਜਾਬੀਆ ਦੀ ਪਸੰਦੀਦਾ ਪਾਰਟੀ ਬਣੀ ਹੋਈ ਹੈ ਹਰ ਰੋਜ ਨਵੇ ਨਵੇ ਕੱਦਾਵਰ ਆਗੂ, ਸਮਾਜ ਸੇਵਕ, ਵੱਖ ਵੱਖ ਸਿਆਸੀ ਪਾਰਟੀਆ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਇਹਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਪੰਚ ਬਲਜੀਤ ਸਿੰਘ ਮੰਜਾਲੀ ਤੇ ਸਾਥੀਆ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਮੌਕੇ ਕਹੇ ।ਇਸ ਸਮੇ ਉਹਨਾ ਦੇ ਨਾਲ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਤੇ ਖੰਨਾ ਜਿਲਾ ਭਾਜਪਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਮੌਜੂਦ ਸਨ ਜਿਹਨਾ ਦੀ ਅਗਵਾਈ ਸਰਪੰਚ ਬਲਜੀਤ ਸਿੰਘ ਭਾਜਪਾ ਵਿੱਚ ਸ਼ਾਮਲ ਹੋਏ। ਅਸ਼ਵਨੀ ਸਰਮਾ ਨੇ ਕਿਹਾ ਕਿ ਬਲਜੀਤ ਸਿੰਘ ਮੰਜਾਲੀ ਸਰਪੰਚ ਤੇ ਉਹਨਾ ਦੇ ਸਾਥੀਆ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਖੰਨੇ ਜਿਲੇ ਵਿੱਚ ਪਾਰਟੀ ਨੂੰ ਬਹੁਤ ਮਜਬੂਤ ਹੋਈ ਹੈ।ਉਹਨਾ ਕਿਹਾ ਕਿ ਸਰਪੰਚ ਬਲਜੀਤ ਸਿੰਘ ਤੇ ਸਾਥੀਆ ਨੂੰ ਭਾਜਪਾ ਵਿੱਚ ਪੂਰਾ ਮਾਣ ਸਨਮਾਨ ਮਿਲੇਗਾ।ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋ ਪੰਜਾਬ ਦਾ ਹਰ ਵਰਗ ਬਹੁਤ ਦੁਖੀ ਹੈ ਤੇ ਪੰਜਾਬ ਦੇ ਲੋਕਾ ਨੇ ਦੂਸਰੀਆ ਸਿਆਸੀ ਪਾਰਟੀਆ ਨੂੰ ਅਜਮਾ ਕੇ ਦੇਖ ਲਿਆ ਹੈ ਤੇ ਹੁਣ ਪੰਜਾਬੀ ਸਮਝ ਚੁਕੇ ਹਨ ਕਿ ਭਾਜਪਾ ਹੀ ਇਕੋ-ਇਕ ਪਾਰਟੀ ਹੈ ਜਿਹੜੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ।ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਉਹ ਬਿਕਰਮਜੀਤ ਸਿੰਘ ਚੀਮਾ ਤੇ ਭੁਪਿੰਦਰ ਸਿੰਘ ਚੀਮਾ ਦੀ ਪ੍ਰੇਰਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆ ਲੋਕ ਪੱਖੀ ਨੀਤੀਆ ਤੋ ਪ੍ਰਭਾਵਿਤ ਹੋਕੇ ਭਾਜਪਾ ਵਿੱਚ ਸਮੂਲੀਅਤ ਕੀਤੀ ਹੈ ਮੈ ਤੇ ਮੇਰੇ ਸਾਥੀ ਭਾਜਪਾ ਲਈ ਦਿਨ ਰਾਤ ਮਿਹਨਤ ਕਰਾਂਗੇ।
ਇਸ ਮੌਕੇ ਸ ਇਕਬਾਲ ਸਿੰਘ ਚੰਨੀ ਬੁਲਾਰੇ ਬੀਜੇਪੀ ਜਨਰਲ ਸਕੱਤਰ ਬਲਰਾਮ ਸ਼ਰਮਾ ਮੰਡਲ ਪ੍ਰਧਾਨ ਜਗਤਾਰ ਸਿੰਘ ,ਕੂਕਾ ਸੰਦੀਪ ਭਾਰਤੀ ਕੁਲਜੀਤ ਸਿੰਘ ਕਾਕਾ ਬਲਜੀਤ ਸਿੰਘ ਸਰਪ੍ਰੀਤ ਸਿੰਘ ਭਰਪੂਰ ਸਿੰਘ ਤੇ ਵੱਡੀ ਗਿਣਤੀ ਵਿੱਚ ਸਰਪੰਚ ਬਲਜੀਤ ਸਿੰਘ ਦੇ ਸਾਥੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।