ਲੁਧਿਆਣਾ, 13 ਅਗਸਤ,ਬੋਲੇ ਪੰਜਾਬ ਬਿਊਰੋ;
ਲੁਧਿਆਣਾ ਸਾਊਥ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛਿੰਨਾ ਦਾ ਅੱਜ ਸਵੇਰੇ ਖਨੌਰੀ ਬਾਰਡਰ ਨੇੜੇ ਭਿਆਨਕ ਐਕਸੀਡੈਂਟ ਹੋ ਗਿਆ। ਜਾਣਕਾਰੀ ਮੁਤਾਬਕ, ਉਨ੍ਹਾਂ ਦੀ ਇਨੋਵਾ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਰਕੇ ਵਿਧਾਇਕਾ ਅਤੇ ਉਨ੍ਹਾਂ ਦਾ ਗਨਮੈਨ ਦੋਵੇਂ ਜ਼ਖ਼ਮੀ ਹੋ ਗਏ। ਛਿੰਨਾ ਦੇ ਚਿਹਰੇ ‘ਤੇ ਗੰਭੀਰ ਚੋਟਾਂ ਆਈਆਂ ਹਨ। ਉਨ੍ਹਾਂ ਨੂੰ ਤੁਰੰਤ ਕੈਥਲ (ਹਰਿਆਣਾ) ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ।
ਰਜਿੰਦਰਪਾਲ ਕੌਰ ਛਿੰਨਾ ਹਾਲ ਹੀ ‘ਚ ਅਮਰੀਕਾ ਵਿੱਚ ਇੱਕ ਕਾਨਫ਼ਰੰਸ ‘ਚ ਸ਼ਾਮਲ ਹੋਣ ਗਈ ਸੀ। ਬੁੱਧਵਾਰ ਰਾਤ ਉਹ ਦਿੱਲੀ ਏਅਰਪੋਰਟ ‘ਤੇ ਉਤਰੀ, ਜਿੱਥੇ ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੇ ਪਤੀ, ਪੁੱਤਰ, ਗਨਮੈਨ ਅਤੇ ਡਰਾਈਵਰ ਪਹੁੰਚੇ ਸਨ। ਸਵੇਰੇ ਜਦੋਂ ਉਹ ਪੰਜਾਬ ਵੱਲ ਵਾਪਸ ਆ ਰਹੇ ਸਨ, ਤਾਂ ਰਾਹ ‘ਚ ਅਚਾਨਕ ਕਾਰ ਅੱਗੇ ਕੋਈ ਚੀਜ਼ ਆ ਗਈ। ਡਰਾਈਵਰ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ।












