ਉੱਤਰੀ ਖੇਤਰ ਸਭਿਅਚਾਰ ਕੇਂਦਰ, ਪਟਿਆਲਾ ਦੇ ਕਾਲੀ ਦਾਸ ਆਡੀਟੋਰੀਅਮ ਵਿਚ ਸੰਜੀਵਨ ਦੇ ਨਾਟਕ ਸੁੰਨਾ-ਵਿਹੜਾ ਦਾ ਸਫ਼ਲ ਮੰਚਣ

ਪੰਜਾਬ ਮਨੋਰੰਜਨ

ਪੰਜਾਬੀ ਰੰਗਮੰਚ ਦੇ ਇਕ ਦੋ ਅਦਾਕਾਰਾਂ ਤੱਕ ਸਿਮਟਣ ਦੇ ਦੌਰ ਵਿਚ, ਸੰਜੀਵਨ ਸਾਢੇ ਤਿੰਨ ਦਹਾਕਿਆਂ ਤੋਂ ਵੀਹ-ਪੱਚੀ ਪਾਤਰਾਂ ਵਾਲੇ ਨਾਟਕ ਕਰਕੇ ਚੁਣੌਤੀ ਭਰਿਆਂ ਕੰਮ ਕਰ ਰਿਹ

ਪੇਂਡੂ ਪੰਜਾਬੀ ਖੁਸ਼ਹਾਲ ਕਿਸਾਨ ਪ੍ਰੀਵਾਰ ਦੇ ਬੇਔਲਾਦ ਜੋੜੇ ਦੀ ਮਾਨਿਸਕ ਅਤੇ ਸਮਾਜਿਕ ਸਥਿਤੀ/ਪ੍ਰਸਥਿਤੀ ਬਿਆਨਦੇ ਸੰਜੀਵਨ ਦੇ ਨਾਟਕ ਸੁੰਨਾ-ਵਿਹੜਾ ਦੇ ਮੰਚਣ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ

ਚੰਡੀਗੜ੍ਹ 13 ਅਗਸਤ ,ਬੋਲੇ ਪੰਜਾਬ ਬਿਊਰੋ;                                                           –

ਉੱਤਰੀ ਖੇਤਰ ਸਭਿਅਚਾਰ ਕੇਂਦਰ, ਪਟਿਆਲਾ ਦੇ ਨਿਰਦੇਸ਼ਕ ਐਮ. ਫੁਰਖਾਨ ਖਾਨ ਦੀ ਰਹਿਨੁਮਾਈ ਹੇਠ ਰੰਗਮੰਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਮਹੀਨੇ ਦੇ ਦੂਸਰੇ ਸ਼ਨੀਚਰਵਾਰ ਨੂੰ ਕਰਵਾਏ ਜਾਣ ਵਾਲੇ ਨਾਟਕਾਂ ਦੇ ਮੰਚਣ ਦਾ ਅਗ਼ਾਜ਼ ਸੰਜੀਵਨ ਸਿੰਘ ਦੇ ਦੋ ਘੰਟੇ ਅਵਧੀ ਵਾਲੇ ਨਾਟਕ ‘ਸੁੰਨਾ-ਵਿਹੜਾ’ ਦਾ ਬੱੁਧੀਜੀਵੀਆਂ, ਆਲੋਚਕਾਂ, ਵਿਦਵਾਨਾਂ, ਅਦੀਬਾਂ, ਰੰਗਮੰਚ ਅਤੇ ਫਿਲਮਾਂ ਦੇ ਚਰਚਿੱਤ ਅਦਾਕਾਰਾਂ ਦੀ ਮੌਜੂਦਗੀ ਵਿਚ ਕਾਲੀਦਾਸ ਆਡੀਟੋਰੀਅਮ ਵਿਖੇ ਹੋਇਆ।ਇਸ ਮੌਕੇ ਰੰਗਮੰਚ ਅਤੇ ਫਿਲਮਾਂ ਦੀ ਚਰਿਚੱਤ ਅਦਾਕਾਰਾ ਅਤੇ ਪੰਜਾਬੀ ਯੂਨੀਵਿਸਰਟੀ ਪਟਿਆਲ ਦੇ ਸਾਬਕਾ ਮੱੁਖੀ ਡਾ, ਸੁਨੀਤਾ ਧੀਰ ਨੇ ਮੱੁਖ ਮਹਿਮਾਨ ਵੱਜੋਂ ਸ਼ਿਰਕਤਮ ਕੀਤੀ।

ਪੇਂਡੂ ਪੰਜਾਬੀ ਖੁਸ਼ਹਾਲ ਕਿਸਾਨ ਪ੍ਰੀਵਾਰ ਦੇ ਬੇਔਲਾਦ ਜੋੜੇ ਦੀ ਮਾਨਿਸਕ ਅਤੇ ਸਮਾਜਿਕ ਸਥਿਤੀ/ਪ੍ਰਸਥਿਤੀ ਬਿਆਨਦਾ ਨਾਟਕ ਸੁੰਨਾ-ਵਿਹੜਾ ਵਿਚ ਨਿੱਕੇ ਬੱਚੇ ਪੀਤੇ ਨੇ ਮੇਲਾ ਲੁੱਟ ਕੇ ਲੈ ਗਿਆ… ਬੜੈਲੋ ਦਾ ਕਿਰਦਾਰ ਕਰਨ ਵਾਲੀ ਸ਼ੁਧਾ ਮਹਿਤਾ ਨੇ ਨੈਗੇਟਿਵ ਕਿਰਦਾਰ ਨੂੰ ਕਮਾਲ ਦਾ ਨਿਭਾਇਆ…ਸੱਸ ਦੇ ਰੋਲ ਵਿਚ ਕਿਰਣ ਅਦਾਕਾਰੀ ਵਿਚ ਸੁਭਾਵਕਤਾ ਸੀ… ਸਾਧ ਦਾ ਚੇਲਾ ਤੇ ਖੁਸਰੇ ਦੀ ਭੂਮਿਕਾ ਨਿਭਾਉਣ ਵਾਲਾ ਅਦਕਾਰ ਮਨੀ ਵੀ ਜੱਚਿਆ। ਬਾਕੀ ਅਦਾਕਾਰਾਂ ਉਜਾਗਰ ਸਿੰਘ, ਸੁਖਚੈਨ, ਕਰਮਜੀਤ, ਜੈਲਾ, ਗਿੰਦਰ, ਜੋਤਸ਼ੀ, ਸਾਧ ਅਤੇ ਅਜ਼ਲ ਅਤੇ ਪ੍ਰਭਲੀਨ ਕੌਰ ’ਤੇ ਅਜੇ ਖਾਸਾ ਕੰਮ ਹੋਣ ਵਾਲਾ ਸੀ… ਇਪਟਾ ਦੇ ਪ੍ਰਧਾਨ ਦੇ ਕੁਝ ਏਜੰਡੇ ਵੀ ਨਾਟਕ ਵਿਚ ਨਜ਼ਰ ਆਏ…ਜਿਵੇਂ ਖੁਸਰਿਆਂ ਤੋਂ ਅਸ਼ਲੀਲ ਗੀਤਾਂ ਗਾਉਣ ਤੋਂ ਰੋਕਣਾ…ਇਕ ਚੰਗਾ ਸੰਕੇਤ ਸੀ…ਖੁਸਰੇ ਦੁਆਰਾ ਆਪਣੇ ਹਿੱਸੇ ਦੇ ਪੈਸੇ ਇਲਾਜ ਲਈ ਵਾਪਿਸ ਕਰਨ ਦੀ ਘਟਨਾ ਵੀ ਕਮਾਲ ਸੀ..ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਸੀ…ਕਈ ਕਮੀਆਂ ਹੋਣ ਦੇ ਬਾਵਜ਼ੂਦ ਰੰਗਮੰਚ ਦਾ ਕਰਨਾ ਅਤੇ ਹੋਣਾ ਇਸ ਸੰਵੇਦਨਹੀਨ ਸਮੇਂ ਵਿਚ ਵੱਡੀ ਪ੍ਰਾਪਤੀ ਹੈ… ਕਮੀਆਂ ਅਗਾਂਹ ਠੀਕ ਹੁੰਦੀਆਂ ਰਹਿਣਗੀਆਂ…ਸੰਵਾਦ ਚਲਦੇ ਰਹਿਣਗੇ…ਪਰ ਸੰਜੀਵਨ ਅਤੇ ਰੰਜੀਵਨ ਪਿਛਲੇ ਕਈ ਦਹਾਕਿਆਂ ਤੋਂ ਨਿਰੰਤਰ ਰੰਗਮੰਚ ਕਰ ਰਹੇ ਹਨ। ਜਦ ਪੰਜਾਬੀ ਰੰਗਮੰਚ ਇਕ ਦੋ ਅਦਾਕਾਰਾਂ ਤੱਕ ਸਿਮਟਦਾ ਜਾ ਰਿਹਾ ਹੈ, ਅਜਿਹੇ ਸਮਿਆਂ ਵਿਚ ਵੀਹ-ਪੱਚੀ ਬੰਦਿਆਂ ਦੀ ਟੀਮ ਨੂੰ ਜੋੜੀਂ ਰੱਖਣਾ ਬਹੁਤ ਵੱਡੀ ਚੁਣੌਤੀ ਹੈ…ਇਹਨਾਂ ਯਤਨਾਂ ਨੂੰ ਸਲਾਮ…

ਉਘੇ ਸ਼ਾਇਰ ਜਸਵਿੰਦਰ ਦੇ ਲਿਖੇ ਗੀਤਾਂ, ਨਾਟਕਰਮੀ ਕੁੱਕੂ ਦੀਵਾਨ ਦੇ ਸੰਗੀਤ ਪ੍ਰਬੰਧਨ, ਰੰਗਕਰਮੀ ਰਿਸ਼ਮਰਾਗ ਸਿੰਘ ਦੇ ਸੰਗੀਤ ਸੰਚਾਲਨ, ਨਾਟਕਰਮੀ ਰੰਜੀਵਨ ਸਿੰਘ ਰੌਸ਼ਨੀ ਦੇ ਪ੍ਰਭਾਵ ਅਤੇ ਵਿੱਕੀ ਮਾਰਤਿਆ ਦੀ ਰੂਪ-ਸੱਜਾ ਨੇ ਨਾਟਕ ਦੇ ਪ੍ਰਭਾਵ ਨੂੰ ਹੋਰ ਵੀ ਗਹਿਰਾ ਕੀਤਾ।ਸੰਗੀਤ ਦੀ ਰਿਕਾਰਡਿੰਗ ਨਰਿੰਦਰ ਨਸਰੀਨ ਦੀਆਂ ਧੀਆਂ ਗੁੰਜਣਦੀਪ ਅਤੇ ਗੁਰਮਨਦੀਪ ਦੇ ਸੋਨੀਆਜ਼ ਸਟੂਡੀਓ ਵਿਚ ਸੁਰੇਸ਼ ਨੇ ਕੀਤੀ।ਪਟਿਆਲਾ ਦੇ ਨਾਟਕਰਮੀ ਬੌਬੀ ਵਾਲੀਆ ਵੀ ਮੰਚ ਪਿੱਛਲੀਆਂ ਜ਼ੰੁਮੇਵਾਰੀਆਂ ਨਿਭਾਈਆਂ।ਨਾਟਕ ਦੇ ਮੰਚਣ ਨੂੰ ਸਫ਼ਲ ਬਣਾਉਣ ਵਿਚ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਕਮਲੇਸ਼ ਸ਼ਰਮਾਂ ਅਤੇ ਆਫਿਸ ਸੈਕਟਰੀ ਜਗਜੀਤ ਸਿੰਘ ਭਾਟੀਆਂ ਨੇ ਦਿਨ-ਰਾਤ ਇਕ ਕਰ ਦਿੱਤਾ।ਇਸ ਮੌੋਕੇ ਹੋਰਨਾ ਤੋਂ ਇਲਾਵਾ ਪੰਜਾਬੀ ਯੂਨੀਵਿਰਟੀ ਪਟਿਆਲੇ ਦੇ ਸਿੱਖ ਵਿਦਵਾਨ ਡਾ. ਸਵਰਾਜ, ਪੰਜਾਬੀ ਵਿਭਾਗ ਦੇ ਮੱੁਖੀ ਡਾ. ਰਾਜਵੰਤ ਕੌਰ ਪੰਜਾਬੀ, ਬੇਬਾਕ ਪੱਤਰਕਾਰ ਪ੍ਰੋਫੈਸਰ ਹਰਜਿੰਦਰ ਵਾਲੀਆ, ਨਾਟਕਰਮੀ ਪ੍ਰਾਣ ਸਭਰਵਾਲ, ਡਾ. ਕੁਲਦੀਪ ਦੀਪ, ਰਜੇਸ਼ ਸ਼ਰਮਾਂ, ਗੋਪਾਲ ਸ਼ਰਮਾਂ, ਵਿਨੋਦ ਕੌਸ਼ਲ, ਜੋਗਾ ਸਿੰਘ, ਇਪਟਾ, ਪਟਿਆਲਾ ਦੇ ਪ੍ਰਧਾਨ ਗੁਰਨੇਕ ਭੱਟੀ, ਐਡਵੋਕੇਟ ਚਰਨਜੀਤ ਕੌਰ, ਮੋਹਿਤ ਵੇਦ, ਰਿੱਤੂਰਾਗ ੳਤੇ ਪ੍ਰਿਯਾਰਾਗ ਕੌਰ ਨੇ ਵੀ ਸ਼ਮੂਲੀਅਤ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।