ਗਾਰਵੇਜ ਪ੍ਰੋਸੈਸਿੰਗ ਯੂਨਿਟ ਦਾ ਮਾਮਲਾ :ਵਿਧਾਇਕ ਕੁਲਵੰਤ ਸਿੰਘ ਦੇ ਭਰੋਸੇ ਤੇ ਲੋਕਾਂ ਨੇ ਉਠਾਇਆ ਧਰਨਾ.

ਪੰਜਾਬ

ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਕਰਨਾ ਹੀ ਮੇਰੀ ਪ੍ਰਾਥਮਿਕਤਾ : ਕੁਲਵੰਤ ਸਿੰਘ.

ਮੋਹਾਲੀ 13 ਅਗਸਤ ,ਬੋਲੇ ਪੰਜਾਬ ਬਿਊਰੋ;

ਮੋਹਾਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਮੇਸ਼ਾ ਹੀ ਵਚਨਵੱਧ ਹਨ, ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਗਾਰਵੇਜ਼ ਪ੍ਰੋਸੈਸਿੰਗ ਯੂਨਿਟ ਦੇ ਵਿਰੋਧ ਦੇ ਵਿੱਚ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ- ਇੰਡਸਟਰੀਅਲ ਏਰੀਆ ਅਤੇ ਸ਼ਾਹੀ ਮਾਜਰਾ ਫੇਸ -5 ਮੋਹਾਲੀ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਪਹੁੰਚੇ, ਇਸ ਮੌਕੇ ਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡੰਪਿੰਗ ਗਰਾਉਂਡ ਬਣਾਏ ਜਾਣ ਦੇ ਲਈ 15 ਏਕੜ ਦੇ ਕਰੀਬ ਜਮੀਨ ਖਰੀਦੀ ਜਾ ਚੁੱਕੀ ਹੈ ਅਤੇ ਇਸ ਦਾ ਕਬਜ਼ਾ ਜਲਦੀ ਹੀ ਮਿਲ ਜਾਵੇਗਾ ਅਤੇ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਬਕਾਇਦਾ ਬਾਉਂਡਰੀ- ਵਾਲ ਕਰ ਲਈ ਜਾਵੇਗੀ । ਉਸ ਤੋਂ ਬਾਅਦ ਸ਼ਾਹੀ ਮਾਜਰੇ ਦਾ ਇਹ ਪੁਆਇੰਟ ਸਿਰਫ ਸਕੂਲ ਕਲੈਕਸ਼ਨ ਸੈਂਟਰ ਹੋਵੇਗਾ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸ਼ਾਹੀ ਮਾਜਰਾ ਵਿਖੇ ਗਾਰਵੇਜ ਪ੍ਰੋਸੈਸਿੰਗ ਯੂਨਿਟ ਦੇ ਵਿਰੋਧ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਮਿਲ ਕੇ ਇਲਾਕੇ ਦੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਅਤੇ ਅੱਜ ਜਿਉਂ ਹੀ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਧਰਨੇ ਤੇ ਬੈਠੇ ਲੋਕਾਂ ਨੂੰ ਇਸ ਡੰਪਿੰਗ ਗਰਾਊਂਡ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਭਰੋਸਾ ਦਵਾਇਆ ਕਿ ਇਸ ਦਾ ਜਲਦੀ ਹੀ ਹੱਲ ਕੀਤਾ ਜਾ ਰਿਹਾ ਹੈ, ਤਾਂ ਇਸ ਪਲਾਂਟ ਨੂੰ ਲਗਾਏ ਗਏ ਤਾਲੇ ਨੂੰ ਖੋਲ ਦਿੱਤਾ ਗਿਆ ਅਤੇ ਧਰਨਾ ਵੀ ਹਟਾ ਲਿਆ ਗਿਆ, ਅਤੇ ਹਾਜ਼ਰੀਨ ਸ਼ਹਿਰੀਆਂ ਦੇ ਵੱਲੋਂ ਕੁਲਵੰਤ ਸਿੰਘ ਜਿੰਦਾਬਾਦ ਦੇ ਨਾਅਰੇ ਲਗਾਏ ਗਏ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਧਰਨੇ ਨੂੰ ਹਟਾਉਣ ਦੇ ਲਈ ਨਗਰ ਨਿਗਮ ਅਧਿਕਾਰੀ ਪਹੁੰਚੇ ਸਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੈਂ ਮੋਹਾਲੀ ਵਿਧਾਨ ਸਭਾ

ਹਲਕੇ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ, ਇਸ ਲਈ ਮੈਂ ਆਪਣੀ ਜਿੰਮੇਵਾਰੀ ਸਮਝਦਾ ਹਾਂ ਕਿ ਮੋਹਾਲੀ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਉਹਨਾਂ ਕਿਹਾ ਕਿ ਇੱਥੋਂ ਦੇ ਵਸਿੰਦਿਆ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਮੈਨੂੰ ਸਹਿਯੋਗ ਵੀ ਦੇ ਰਹੇ, ਉਹਨਾਂ ਕਿਹਾ ਕਿ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤੇ ਜਾਣ ਦੇ ਲਈ ਇੱਕ ਟੈਂਡਰ ਵੀ ਕੱਢਿਆ ਗਿਆ ਹੈ ਅਤੇ ਜੇਕਰ ਲੋਕਾਂ ਨੇ ਸਹਿਯੋਗ ਦਿੱਤਾ, ਸ਼ਹਿਰੀਆਂ ਵੱਲੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ- ਅਲੱਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਤੁਹਾਨੂੰ ਇਹ ਗਰੰਟੀ ਦਿੰਦਾ ਹਾਂ, ਇਸ ਮਸਲੇ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ ਅਤੇ ਨਾਲ ਹੀ ਸਾਨੂੰ ਆਮਦਨ ਵੀ ਹੋਵੇਗੀ, ਸੀ.ਐਨ.ਜੀ. ਜਿਹੜੀ ਆਵੇਗੀ ਉਸ ਵਿੱਚ ਸਾਨੂੰ ਕੰਪਨੀ ਵੱਲੋਂ ਕੁਝ ਹਿੱਸਾ ਵੀ ਦੇਵੇਗੀ ਜੋ ਕਿ ਸ਼ਹਿਰ ਦੇ ਵਿਕਾਸ ਤੇ ਖਰਚ ਕੀਤਾ ਜਾ ਸਕੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਇਸ ਥਾਂ ਤੇ ਸਟਾਫ ਦੀ ਪੱਕੇ ਤੌਰ ਤੇ ਡਿਊਟੀ ਲਗਾਈ ਜਾਵੇਗੀ, ਤਾਂ ਕਿ ਇੱਥੋਂ ਦੇ ਵਸਿੰਦਿਆਂ ਨੂੰ ਦੁਬਾਰਾ ਤੋਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਤੌਰ ਮੇਅਰ ਹੁੰਦਿਆਂ ਇਸ ਤਰ੍ਹਾਂ ਦੀ ਦਿੱਕਤ ਦਾ ਸ਼ਹਿਰ ਵਾਸੀਆਂ ਨੂੰ ਕਦੇ ਵੀ ਸਾਹਮਣਾ ਨਹੀਂ ਕਰਨਾ ਪਿਆ, ਮੇਅਰ ਕੋਲ ਸਿਰਫ ਇਲਜ਼ਾਮਬਾਜੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ, ਨਾ ਹੀ ਉਸ ਨੂੰ ਸ਼ਹਿਰ ਦੇ ਵਿਕਾਸ ਜਾਂ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਮੇਅਰ ਮੋਹਾਲੀ ਕਾਰਪੋਰੇਸ਼ਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਸ ਨੂੰ ਰਾਜਨੀਤੀ ਛੱਡ ਕੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਇਸ ਮੌਕੇ ਤੇ ਕੌਂਸਲਰ- ਸਰਬਜੀਤ ਸਿੰਘ ਸਮਾਣਾ, ਸਾਬਕਾ ਕੌਂਸਲਰ- ਗੁਰਮੁਖ ਸਿੰਘ ਸੋਹਲ, ਹਰਮੇਸ਼ ਸਿੰਘ ਕੁੰਬੜਾ, ਸਾਬਕਾ ਕੌਂਸਲਰ -ਅਸ਼ੋਕ ਝਾ, ਜਨਰਲ ਸਕੱਤਰ ਰੁਪਿੰਦਰ ਸਿੰਘ,ਕੌਂਸਲਰ ਜਗਦੀਸ਼ ਸਿੰਘ ਜੱਗਾ, ਈਸ਼ ਕੁਮਾਰ, ਵੀ ਹਾਜ਼ਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।