ਪੰਜਾਬ ਨੂੰ ਸੈਮੀਕੰਡਕਟਰ ਦੀ ਵੱਡੀ ਸੋਗਾਤ – ਮੋਦੀ ਸਰਕਾਰ ਦਾ ਧੰਨਵਾਦ : ਚੁੱਗ

ਚੰਡੀਗੜ੍ਹ

ਆਪ ਦੀ ਆਰਥਿਕ ਨਾਕਾਮੀ ਬੇਨਕਾਬ – ਲੈਂਡ ਪੁਲਿੰਗ ਯੂ-ਟਰਨ ਨੇ ਮਾਨ ਸਰਕਾਰ ਦੀ ਕੁਠਪੁਤਲੀ ਹਕੀਕਤ ਖੋਲ੍ਹੀ : ਚੁੱਗ

ਚੰਡੀਗੜ੍ਹ, 14 ਅਗਸਤ ,ਬੋਲੇ ਪੰਜਾਬ ਬਿਊਰੋ;

ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਵੱਲੋਂ ਦੇਸ਼ ‘ਚ ਚਾਰ ਨਵੇਂ ਸੈਮੀਕੰਡਕਟਰ ਯੂਨਿਟ ਮਨਜ਼ੂਰ ਕਰਨ ਦੇ ਇਤਿਹਾਸਕ ਫ਼ੈਸਲੇ ਦਾ ਸਵਾਗਤ ਕੀਤਾ, ਜਿਸ ‘ਚ ਇੱਕ ਯੂਨਿਟ ਪੰਜਾਬ ਲਈ ਵੀ ਮਨਜ਼ੂਰ ਹੋਈ ਹੈ। ਚੁੱਗ ਨੇ ਕਿਹਾ ਕਿ ਇਹ ਸਾਹਸਿਕ ਕਦਮ ਮੋਦੀ ਸਰਕਾਰ ਦੇ ਭਾਰਤ ਨੂੰ ਵਿਸ਼ਵ ਸੈਮੀਕੰਡਕਟਰ ਹੱਬ ਬਣਾਉਣ ਦੇ ਵਿਜ਼ਨ ਨੂੰ ਦਰਸਾਉਂਦਾ ਹੈ ਅਤੇ ਉੱਚ ਪੱਧਰੀ ਇਲੈਕਟ੍ਰਾਨਿਕਸ ਨਿਰਮਾਣ ‘ਚ ਆਤਮਨਿਰਭਰਤਾ ਵੱਲ ਵੱਡਾ ਕਦਮ ਹੈ। ਉਨ੍ਹਾਂ ਨੇ ਪੰਜਾਬ ਨੂੰ ਇਸ ਇਤਿਹਾਸਕ ਉਦਯੋਗਿਕ ਵਿਸਥਾਰ ‘ਚ ਸ਼ਾਮਲ ਕਰਨ ਲਈ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦਾ ਧੰਨਵਾਦ ਕੀਤਾ।

ਚੁੱਗ ਨੇ ਕਿਹਾ ਕਿ ਪੰਜਾਬ ‘ਚ ਕਾਂਟੀਨੈਂਟਲ ਡਿਵਾਈਸ ਇੰਡੀਆ ਲਿਮਿਟੇਡ ਵੱਲੋਂ ਬਣਾਈ ਜਾਣ ਵਾਲੀ ਇਹ ਸੈਮੀਕੰਡਕਟਰ ਯੂਨਿਟ ਰਾਜ ਦੇ ਉਦਯੋਗ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ, ਨੌਜਵਾਨਾਂ ਲਈ ਰੋਜ਼ਗਾਰ ਦੇਵੇਗੀ ਅਤੇ ਅਧੁਨਿਕ ਤਕਨੀਕ ਰਾਜ ‘ਚ ਲਿਆਏਗੀ। ਉਨ੍ਹਾਂ ਨੇ ਕਿਹਾ ਕਿ ਇਹ ਨਿਵੇਸ਼ ਪੰਜਾਬ ਦੀ ਭੂਮਿਕਾ ਨੂੰ ਭਾਰਤ ਦੇ ਇਲੈਕਟ੍ਰਾਨਿਕਸ ਨਿਰਮਾਣ ਇਕੋਸਿਸਟਮ ‘ਚ ਮਜ਼ਬੂਤ ਕਰੇਗਾ ਅਤੇ ਪਿਛਲੇ ਦਹਾਕੇ ‘ਚ ਖੋਈ ਹੋਈ ਉਦਯੋਗਿਕ ਸਨਮਾਨ ਨੂੰ ਮੁੜ ਬਹਾਲ ਕਰੇਗਾ।

ਚੁੱਗ ਨੇ ਕਿਹਾ ਕਿ ਭਗਵੰਤ ਮਾਨ, ਝੂਠੇ ਪੀ.ਆਰ. ਕੈਂਪੇਨਾਂ ‘ਤੇ ਸਮਾਂ ਖਰਚਣ ਦੀ ਬਜਾਏ ਮਾਨ ਨੂੰ ਪੰਜਾਬ ਦੇ ਅਸਲ ਵਿਕਾਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਲੈਂਡ ਪੁਲਿੰਗ ਮਾਮਲੇ ਨੇ ਪਹਿਲਾਂ ਹੀ ਸਾਬਤ ਕਰ ਦਿੱਤਾ ਹੈ ਕਿ ਮਾਨ ਸਰਕਾਰ ਪੂਰੀ ਤਰ੍ਹਾਂ ਡਿਗਾਅ ਅਤੇ ਉਥਲ-ਪੁਥਲ ‘ਚ ਹੈ। ਲੋਕਾਂ ਦਾ ਇਸ ਕੁਠਪੁਤਲੀ ਸਰਕਾਰ ‘ਤੇ ਭਰੋਸਾ ਖਤਮ ਹੋ ਚੁੱਕਾ ਹੈ ਅਤੇ ਹੁਣ ਉਹ ਨਹੀਂ ਚਾਹੁੰਦੇ ਕਿ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਚੱਲਣ ਵਾਲਾ ਮੁੱਖ ਮੰਤਰੀ ਮਾਨ ਅਹੁਦੇ ‘ਤੇ ਕਾਇਮ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।