ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਬੀ.ਐੱਡ ਟੈਟ ਪਾਸ ਅਧਿਆਪਕਾਂ ਨੂੰ ਪੁਲਿਸ ਨੇ ਚੁੱਕਿਆ!

ਪੰਜਾਬ

ਮੋਗਾ 15 ਅਗਸਤ ,ਬੋਲੇ ਪੰਜਾਬ ਬਿਊਰੋ;

ਬੀਤੇ ਦਿਨ ਤੋਂ ਹੀ ਪੰਜਾਬ ਦੇ ਅੰਦਰ ਸੰਘਰਸ਼ੀ ਮੁਲਾਜ਼ਮਾਂ, ਬੇਰੁਜ਼ਗਾਰ ਅਧਿਆਪਕਾਂ ਤੋਂ ਇਲਾਵਾ ਹੋਰਨਾਂ ਵਰਗਾਂ ਦੇ ਲੋਕਾਂ ਦੀਆਂ ਗਿਰਫਤਾਰੀਆਂ ਹੋ ਰਹੀਆਂ ਹਨ।

ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਬੇਰੁਜ਼ਗਾਰਾਂ ਅਤੇ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ‘AAP’ ਸਰਕਾਰ ਵਿਰੁੱਧ ਅਜਾਦੀ ਦਿਹਾੜੇ ਮੌਕੇ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਸੀ ਅਤੇ ਜਦੋਂ ਉਹ ਸੰਘਰਸ਼ ਲਈ ਅੱਗੇ ਵੱਧ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ।

ਬੀਤੇ ਕੱਲ੍ਹ ਤੋਂ ਹੀ ਪੰਜਾਬ ਦੇ ਬਹੁ-ਗਿਣਤੀ ਹਿੱਸਿਆਂ ਵਿੱਚੋਂ ਬੇਰੁਜ਼ਗਾਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਹਨ। ਅੱਜ ਆਜ਼ਾਦੀ ਦਿਵਸ ‘ਤੇ ਸਿਖਿਆ ਮੰਤਰੀ ਹਰਜੋਤ ਬੈਂਸ ਮੋਗਾ ਵਿਖੇ ਅਨਾਜ ਮੰਡੀ ਵਿਖੇ ਆਪਣਾ ਭਾਸ਼ਨ ਦੇਣ ਪਹੁੰਚੇ ਤਾਂ ਇਸ ਮੌਕੇ ਬੇਰੁਜਗਾਰ ਬੀ ਐੱਡ ਟੈਟ ਪਾਸ ਯੂਨੀਅਨ ਦੇ ਆਗੂ ਅਤੇ ਕੇਡਰ ਉਹਨਾਂ ਦਾ ਘਿਰਾਓ ਕਰਨ ਲਈ ਪਹੁੰਚ ਰਹੇ ਸਨ।

ਪਰ, ਘਿਰਾਓ ਕਰਨ ਤੋਂ ਪਹਿਲਾਂ ਹੀ ਪੁਲਿਸ ਦੁਆਰਾ ਕੇਡਰ ਅਤੇ ਆਗੂਆਂ ਨੂੰ ਚੱਕ ਲਿਆ ਗਿਆ ਅਤੇ ਡਿਟੇਨ ਕਰ ਦਿੱਤਾ ਗਿਆ। ਇਸ ਮੌਕੇ ਬੇਰੁਜਗਾਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਛੱਤਰ ਸਿੰਘ, ਕੁਲਦੀਪ ਨਿਧਾਨਾ, ਪ੍ਰੇਮ ਲਿੰਬਾ, ਅਜੇ ਅਬੋਹਰ, ਸੋਨੂ ਅਬੋਹਰ ,ਵਿਜੇ ਅਬੋਹਰ, ਨਰਿੰਦਰ ਅਬੋਹਰ ,ਸਾਗਰ ਅਬੋਹਰ ,ਪਵਨ, ਸਤਿਨਾਮ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।